IndiaTop News

 ਮਮਤਾ ਬੈਨਰਜੀ ‘ਤੇ ਹਮਲਾ, ਕਾਰ ‘ਤੇ ਸੁੱਟੇ ਪੱਥਰ, ਲਗਾਏ ‘ਚੋਰ-ਚੋਰ’ ਦੇ ਨਾਅਰੇ

ਕਥਿਤ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਪੱਛਮੀ ਬੰਗਾਲ ਦੇ ਹਾਲੀਸ਼ਹਰ ਵਿੱਚ ਤ੍ਰਿਣਮੂਲ ਕਾਂਗਰਸ (TMC) ਦੇ ਇੱਕ ਵਰਕਰ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਗਈ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕਾਂ ਨੇ ਉਨ੍ਹਾਂ ਦੀ ਗੱਡੀ ਨੂੰ ਰਸਤੇ ਵਿੱਚ ਰੋਕ ਦਿੱਤਾ। ਜਦੋਂ ਤੱਕ ਗੱਡੀ ਰੁਕੀ ਰਹੀ, ਵਿਰੋਧ ਪ੍ਰਦਰਸ਼ਨ ਜਾਰੀ ਰਿਹਾ।
ਟੀਐਮਸੀ ਨੇਤਾ ਮਮਤਾ ਬੈਨਰਜੀ ਨੇ ਇਸ ਪੂਰੇ ਘਟਨਾਕ੍ਰਮ ‘ਤੇ ਕਿਹਾ ਕਿ ਇਹ ਘਟਨਾ ਸਥਾਨਕ ਪਿੰਡ ਵਾਸੀਆਂ ਵੱਲੋਂ ਨਹੀਂ, ਸਗੋਂ ਭਾਜਪਾ ਦੇ ਗੁੰਡਿਆਂ ਵੱਲੋਂ ਰਚੀ ਗਈ ਸੀ। ਉੱਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਮਤਾ ਇੱਕ ਸ਼ਾਂਤ ਇਲਾਕੇ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਆਈ ਸੀ , ਜਿਸ ਕਾਰਨ ਹਾਲਾਤ ਵਿਗੜ ਗਏ।ਮਮਤਾ ਬੈਨਰਜੀ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਪੱਛਮੀ ਬੰਗਾਲ ਪੁਲਿਸ ਦੀ ਹਿਰਾਸਤ ਵਿੱਚ ਮਾਰੇ ਗਏ ਟੀਐਮਸੀ ਵਰਕਰ ਦੇ ਪਰਿਵਾਰ ਨਾਲ ਮਿਲਣ ਦੌਰਾਨ ਉਨ੍ਹਾਂ ਦੀ ਕਾਰ ‘ਤੇ ਪੱਥਰ ਸੁੱਟੇ ਗਏ।
ਮਮਤਾ ਨੇ ਇਸ ਪੂਰੀ ਘਟਨਾ ਲਈ ਸਿੱਧੇ ਤੌਰ ‘ਤੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਭਾਜਪਾ ਬਾਹਰੋਂ ਗੁੰਡੇ ਲੈ ਕੇ ਆਈ ਸੀ। ਉਨ੍ਹਾਂ ਨੇ ਭੱਦੀਆਂ ਗਾਲਾਂ ਕੱਢੀਆਂ ਅਤੇ ਵੱਡੀਆਂ-ਵੱਡੀਆਂ ਇੱਟਾਂ ਸੁੱਟੀਆਂ। ਗੱਡੀ ਨੂੰ ਦੇਖੋ, ਪੂਰੇ ਰਸਤੇ ਇੱਟਾਂ ਸੁੱਟੀਆਂ ਗਈਆਂ। ਮੈਂ ਇਸ ਦੀ ਸਖ਼ਤ ਨਿੰਦਾ ਕਰਦੀ ਹਾਂ। ਅਸੀਂ ਇਸ ਘਟਨਾ ਦੀ ਭਰਤਸਨਾ ਕਰਦੇ ਹਾਂ।
ਇਸ ਤੋਂ ਇਲਾਵਾ ਮਮਤਾ ਬੈਨਰਜੀ ਨੇ ਕਿਹਾ, “ਹਿਰਾਸਤ ਵਿੱਚ ਕੁੱਟ-ਕੁੱਟ ਕੇ ਹੱਤਿਆ ਕਰਨ ਤੋਂ ਬਾਅਦ ਹੁਣ ਉਹ ਪਰਿਵਾਰ ਨੂੰ ਡਰਾਉਣ ਅਤੇ ਧਮਕਾਉਣ ਲਈ ਉਨ੍ਹਾਂ ਦੇ ਘਰ ਜਾ ਰਹੇ ਹਨ। ਅਸੀਂ ਆਉਣ ਦਾ ਵਾਅਦਾ ਕੀਤਾ ਸੀ ਅਤੇ ਅਸੀਂ ਆਏ ਹਾਂ। ਇੱਟਾਂ ਅਤੇ ਵੱਡੇ ਪੱਥਰ ਸੁੱਟੇ ਗਏ। ਸੁਰੱਖਿਆ ਦੀ ਗੱਲ ਤਾਂ ਛੱਡੋ, ਪੁਲਿਸ ਦੇ ਸਾਹਮਣੇ ਹੀ ਗੱਡੀ ‘ਤੇ ਪੱਥਰ ਸੁੱਟੇ ਗਏ। ਬਾਹਰੋਂ ਗੁੰਡੇ ਆਏ ਹੋਏ ਹਨ।”
ਸਾਬਕਾ ਮੁੱਖ ਮੰਤਰੀ ਨੇ ਕਿਹਾ, “ਪੁਲਿਸ ਨੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਇਨ੍ਹਾਂ ਗੁੰਡਿਆਂ ਨੂੰ ਇਕੱਠਾ ਕੀਤਾ ਹੈ। ਪੁਲਿਸ ਸੁਰੱਖਿਆ ਲਈ ਇਨ੍ਹਾਂ ਹੀ ਗੁੰਡਿਆਂ ‘ਤੇ ਨਿਰਭਰ ਹੈ। ਹਿਰਾਸਤ ਵਿੱਚ ਮੌਤਾਂ ਹੋ ਰਹੀਆਂ ਹਨ। ਬੰਗਾਲ ਹੁਣ ਗੁੰਡਿਆਂ ਦੇ ਹੱਥਾਂ ਵਿੱਚ ਚਲਾ ਗਿਆ ਹੈ।
ਬੈਨਰਜੀ ਨੇ ਕਿਹਾ, “ਮੈਂ ਕਿਹਾ ਸੀ ਕਿ ਮੈਂ ਆਵਾਂਗੀ। ਕੱਲ੍ਹ ਮੈਂ ਉਨ੍ਹਾਂ ਦੀ ਪਤਨੀ ਨਾਲ ਦੋ ਵਾਰ ਗੱਲ ਕੀਤੀ ਸੀ। ਵਿਧਾਇਕ ਨੇ ਆ ਕੇ ਉਨ੍ਹਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਚੇਤਾਵਨੀ ਦਿੱਤੀ ਸੀ। ਅਸੀਂ ਕੇਸ ਦਰਜ ਕਰਵਾਂਗੇ। ਪੁਲਿਸ ਦੀ ਮੌਜੂਦਗੀ ਵਿੱਚ ਪੱਥਰ ਸੁੱਟੇ ਗਏ। ਮੈਨੂੰ ਪੁਲਿਸ ਨਾਲ ਕੋਈ ਗੁੱਸਾ ਨਹੀਂ ਹੈ। ਮੇਰਾ ਗੁੱਸਾ ਇਸ ਗੱਲ ‘ਤੇ ਹੈ ਕਿ ਖੁਦ ਗ੍ਰਹਿ ਮੰਤਰੀ ਇਸ ਗੜਬੜ ਨੂੰ ਭੜਕਾ ਰਹੇ ਹਨ। ਬੰਗਾਲ ਵਿੱਚ ਬਰਬਰਤਾ ਫੈਲੀ ਹੋਈ ਹੈ। ਪੁਲਿਸ ਭਾਜਪਾ ਦੇ ਕਾਰਡ-ਹੋਲਡਰ ਬਣ ਗਈ ਹੈ। ਭਾਜਪਾ ਵੱਲੋਂ ਸਪਾਂਸਰ ਕੀਤਾ ਗਿਆ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button