Breaking NewsD5 specialInternationalNews

ਮਨਜ਼ੂਰੀ ਤੋਂ ਬਾਅਦ 24 ਘੰਟਿਆਂ ਦੇ ਅੰਦਰ ਵੰਡੀ ਜਾਵੇਗੀ ਕੋਰੋਨਾ ਵੈਕਸੀਨ : ਟਰੰਪ

ਵਾਸ਼ਿੰਗਟਨ : ਪੂਰੀ ਦੁਨੀਆ ‘ਚ ਕੋਰੋਨਾ ਸੰਕਰਮਣ ਅਜੇ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ‘ਚ ਜਿੱਥੇ ਰੂਸ ਨੇ ਆਪਣੀ ਪਹਿਲੀ ਕੋਰੋਨਾ ਵੈਕਸੀਨ ਆਪਣੇ ਨਾਗਰਿਕਾਂ ‘ਚ ਵੰਡ ਲਈ ਜਾਰੀ ਕਰ ਦਿੱਤੀ ਹੈ ਉਥੇ ਹੀ ਅਮਰੀਕਾ ਆਪਣੀ ਵੈਕਸੀਨ ਦੀ ਸਫਲਤਾ ਨੂੰ ਲੈ ਕੇ ਪੁਖਤਾ ਦਾਅਵੇ ਕਰ ਰਿਹਾ ਹੈ। ਅਮਰੀਕਾ ਵੀ ਮਹਾਂਮਾਰੀ ਦੀ ਵਜ੍ਹਾ ਨਾਲ ਬੇਹਾਲ ਹੈ ਅਤੇ ਇੱਥੇ ਵੈਕਸੀਨ ‘ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਆਹ ਚੱਕੋ!ਸ਼ਮਸ਼ੇਰ ਦੂਲੋ ਨੇ ਪਿੱਛੇ ਛੱਡਿਆ ਭਗਵੰਤ ਮਾਨ,ਦੇਖੋ ਸਪੀਕਰ ਸਾਹਮਣੇ ਹੀ ਹੋ ਗਿਆ ਸਿੱਧਾ!

ਇਸ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਇੱਕ ਨਵੀਂ ਘੋਸ਼ਣਾ ਕੀਤੀ ਹੈ। ਇਸ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਿਵੇਂ ਹੀ ਇਸ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਤੁਰੰਤ ਬਾਅਦ 24 ਘੰਟਿਆਂ ਦੇ ਅੰਦਰ ਟੀਕੇ ਦੀ ਵੰਡ ਸ਼ੁਰੂ ਹੋ ਜਾਵੇਗੀ।

ਲਓ ਜੀ! ਕੈਪਟਨ ਦੇ ਆਹ MLA ਨੇ ਵੀ ਦੱਸਿਆ ਕਿਉਂ ਦਿੱਤਾ ਅਸਤੀਫ਼ਾ!ਦਿੱਲੀ ਪਹੁੰਚ ਕਰਤੇ ਵੱਡੇ ਖੁਲਾਸੇ!

ਟਰੰਪ ਨੇ ਕਿਹਾ ਹੈ ਕਿ ਜਿਵੇਂ ਹੀ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਪ੍ਰਸ਼ਾਸਨ ਇਸਨੂੰ ਤੁਰੰਤ ਅਮਰੀਕੀ ਲੋਕਾਂ ਤੱਕ ਪਹੁੰਚਾਵੇਗਾ।ਹਰ ਮਹੀਨੇ ਲੱਖਾਂ ਖੁਰਾਕਾਂ ਉਪਲੱਬਧ ਹੋਣਗੀਆਂ ਅਤੇ ਸਾਨੂੰ ਅਪ੍ਰੈਲ ਤੱਕ ਹਰ ਅਮਰੀਕੀ ਲਈ ਕਾਫ਼ੀ ਟੀਕੇ ਹੋਣ ਦੀ ਉਮੀਦ ਹੈ।ਟਰੰਪ ਨੇ ਕਿਹਾ ਕਿ ਵੈਕਸੀਨ ਦਾ ਵਿਕਾਸ ਸਾਡੀ ਪਹਿਲੀ ਤਰਜੀਹ ਹੈ ਅਤੇ ਅਸੀਂ ਵੱਡੀ ਸਫਲਤਾ ਦੇ ਨਾਲ ਅੱਗੇ ਵੱਧ ਰਹੇ ਹਾਂ ।

ਆਹ ਕਿਸਾਨ ਨੇ ਮੋਦੀ ਨੂੰ ਕਹੀ ਸਿੱਧੀ ਗੱਲ,ਖੇਤੀ ਆਰਡੀਨੈਂਸ ਬਾਰੇ ਦੱਸੀ ਚੰਗੀ ਤਰਾਂ,ਹਰ ਕਿਸਾਨ ਦੇ ਸੁਣਨ ਵਾਲੀਆਂ ਗੱਲਾਂ

ਅਮਰੀਕਾ ਦੇ ਮਹਾਨ ਡਾਕਟਰ ਅਤੇ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ ਅਤੇ 3 ਵੈਕਸੀਨ ਕਲੀਨਿਕਲ ਟ੍ਰਾਇਲ ਦੇ ਆਖਰੀ ਪੜਾਅ ਵਿੱਚ ਹਨ। ਇਸ ਤੋਂ ਅੱਗੇ ਟਰੰਪ ਨੇ ਕਿਹਾ ਕਿ ਸਾਰੇ ਟੀਕਾਕਰਤਾ ਸੁਰੱਖਿਆ ‘ਤੇ ਭਾਰੀ ਜ਼ੋਰ ਦੇ ਕੇ ਕਲੀਨਿਕਲ ਟ੍ਰਾਇਲਾਂ ਦੇ ਸਾਰੇ ਮਾਪਦੰਡਾਂ ਦੀ ਪਾਲਣਾ ਕਰ ਰਹੇ ਹਨ। ਵੈਕਸੀਨ ‘ਤੇ ਕੰਮ ਹੁਣ ਬਹੁਤ ਤੇਜ਼ ਰਫਤਾਰ ਨਾਲ ਚੱਲ ਰਿਹਾ ਹੈ, ਸਭ ਤੋਂ ਵਧੀਆ ਵੈਕਸੀਨ ਦੇ ਉਮੀਦਵਾਰ ਆਪਣਾ ਨਿਰਮਾਣ ਪਹਿਲਾਂ ਤੋਂ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button