Breaking NewsD5 specialIndiaNewsTop News

ਮਨੀਕਰਨ ਸਾਹਿਬ ’ਚ ਬੱਦਲ ਫੱਟਣ ਕਾਰਨ ਕਈ ਲੋਕ ਲਾਪਤਾ, ਭਾਰੀ ਨੁਕਸਾਨ ਦਾ ਖ਼ਦਸ਼ਾ

ਸ਼ਿਮਲਾ : ਹਿਮਾਚਲ ਪ੍ਰਦੇਸ਼ ‘ਚ ਬਾਰਿਸ਼ ਕਾਰਨ ਭਾਰੀ ਤਬਾਹੀ ਮਚੀ ਹੋਈ ਹੈ। ਕੁੱਲੂ ਜ਼ਿਲ੍ਹੇ ਦੇ ਮਨੀਕਰਨ ਸਾਹਿਬ ’ਚ ਬੱਦਲ ਫਟਣ ਨਾਲ 1 ਦੀ ਮੌਤ ਅਤੇ 6 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ 3 ਕੈਂਪਿੰਗ ਸਾਈਟ ਵਹਿ ਗਈਆਂ। 6 ਕੈਫੇ, ਇਕ ਹੋਮ ਸਟੇਅ ਅਤੇ ਗੈਸਟ ਹਾਊਸ ਵੀ ਹੜ੍ਹ ਦੀ ਲਪੇਟ ’ਚ ਆ ਗਏ। ਇਸ ਹਾਦਸੇ ’ਚ 6 ਲੋਕਾਂ ਦੇ ਵਹਿਣ ਦੀ ਸੂਚਨਾ ਹੈ। ਪ੍ਰਸ਼ਾਸਨ ਨੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ।

ਸੁਣੋ ਕਿਸਾਨ ਕਿਵੇਂ ਹੋਣਗੇ ਮਾਲੋ-ਮਾਲ, ਨਹੀਂ ਕਰਨੀ ਪੈ ਸਕਦੀ ਖੇਤੀ ਬੰਦ | D5 Channel Punjabi

ਬੱਦਲ ਫਟਣ ਮਗਰੋਂ ਮਨੀਕਰਨ ਸਾਹਿਬ ’ਚ ਪਾਰਵਤੀ ਨਦੀ ’ਚ ਹੜ੍ਹ ਆ ਗਿਆ, ਜਿਸ ਕਾਰਨ ਭਾਰੀ ਨੁਕਸਾਨ ਹੋਇਆ। ਜਾਣਕਾਰੀ ਮੁਤਾਬਕ ਕੁੱਲੂ ਦੀ ਮਨੀਕਰਨ ਘਾਟੀ ਦੇ ਚੋਜ ਪਿੰਡ ’ਚ ਬੱਦਲ ਫਟਿਆ ਅਤੇ 5 ਲੋਕਾਂ ਦੇ ਵਹਿ ਜਾਣ ਦਾ ਖ਼ਦਸ਼ਾ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ 5 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਦੇ ਦਿੱਤੀ ਹੈ। ਕੁਝ ਘਰ ਵੀ ਪਾਣੀ ਦੀ ਲਪੇਟ ’ਚ ਆਏ ਹਨ ਅਤੇ ਪਿੰਡ ਵੱਲ ਜਾਣ ਵਾਲਾ ਪੁਲ ਵੀ ਨੁਕਸਾਨਿਆ ਗਿਆ ਹੈ।

Anil Vij : Home Minister ਨੇ ਘੇਰਿਆ CM Mann, ਕਾਰਗੁਜ਼ਾਰੀ ’ਤੇ ਚੁੱਕੇ ਸਵਾਲ | D5 Channel Punjabi

ਦੱਸ ਦਈਏ ਕਿ ਕੁੱਲੂ ’ਚ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਭਾਰੀ ਬਾਰਿਸ਼ ਕਾਰਨ ਸੜਕ ਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਖ਼ਾਸ ਕਰ ਕੇ ਮਨੀਕਰਨ ਘਾਟੀ ਦੇ ਜ਼ਿਆਦਾਤਰ ਮਾਰਗ ਬੰਦ ਹੋ ਗਏ ਹਨ। ਥਾਂ-ਥਾਂ ’ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਦੀਆਂ ਘਟਨਾਵਾਂ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button