Breaking NewsD5 specialNewsPunjabTop News

‘ਮਜੀਠੀਆ ਜ਼ੇਲ੍ਹ ਜਾਣ ਦੀ ਰਿਹਰਸਲ ਕਰ ਲੈਣ AAP ਦੀ ਸਰਕਾਰ ਆਉਂਦਿਆਂ ਹੀ ਜਾਣਗੇ ਜ਼ੇਲ੍ਹ ‘

ਚੰਡੀਗੜ੍ਹ : ਅਧਿਆਪਕਾਂ ਦੇ ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਪੰਜਾਬ ਪੁੱਜੇ ਭਗਵੰਤ ਮਾਨ ਨੇ ਆਉਂਦਿਆਂ ਹੀ ਕਾਂਗਰਸ ਅਤੇ ਅਕਾਲੀ ਦਲ ‘ਤੇ ਨਿਸ਼ਾਨਾ ਸਾਧ ਦਿੱਤਾ। ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਦਰਸ਼ਨ ਨੂੰ ਲੈ ਕੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਜ਼ੇਲ੍ਹ ਜਾਣ ਦੀ ਰਿਹਰਸਲ ਕਰ ਲੈਣ ਸਾਡੀ ਸਰਕਾਰ ਆਉਂਦਿਆਂ ਹੀ ਉਹ ਜ਼ੇਲ੍ਹ ਜਾਣਗੇ। ਉਥੇ ਹੀ ਚੰਨੀ ਸਰਕਾਰ ਦਾ ਘਿਰਾਉ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਨੀਤੀਆ ਉਥੇ ਹੀ ਹਨ , ਸਿਰਫ ਐਲਾਨ ਹੀ ਹੋ ਰਹੇ ਹਨ। ਅੱਜ ਅਧਿਆਪਕਾਂ ਦੇ ਨਾਲ ਮੁਲਾਕਾਤ ਕਰਨਗੇ ਜੋ ਪ੍ਰੋਟੈਸਟ ਕਰ ਰਹੇ ਹਨ।

CM ਚੰਨੀ ਦੀ ਰਿਹਾਇਸ਼ ਵੱਲ ਵਧੇ ਅਕਾਲੀ, ਪਿਆ ਘਮਾਸਾਣ, ਮਾਹੌਲ ਗਰਮ D5 Channel Punjabi

ਡਿਪਟੀ ਸੀਐਮ ਰੰਧਾਵਾ ‘ਤੇ ਸ਼ਬਦੀ ਹਮਲਾ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਰੰਧਾਵਾ ਸਾਹਿਬ ਤਾਂ ਧਮਕੀਆਂ ਦੇ ਰਹੇ ਸਨ ਅਤੇ ਕਾਂਗਰਸ ਦਾ ਇਹੀ ਰਵੱਈਆਂ ਉਨ੍ਹਾਂ ਨੂੰ ਲੈ ਕੇ ਡੁੱਬੇਗਾ। ਰੰਧਾਵਾ ਸਾਹਿਬ ਅਤੇ ਵੜਿੰਗ ਸਾਹਿਬ ਨੂੰ ਕੈਪਟਨ ਤੋਂ ਸਿੱਖ ਲੈਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਵਿਅਕਤੀ ਰਾਜੇ ਤੋਂ ਫਕੀਰ ਹੋ ਜਾਂਦਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button