Breaking NewsD5 specialIndiaNewsPoliticsPunjab

ਮਜੀਠੀਆ ਦੀ ਭੈਣ ਦਾ ਰਿਸ਼ਤਾ ਸਾਡੇ ਘਰੇ ਹੋਇਆ ਤਾਂ..ਮਨਪ੍ਰੀਤ ਬਾਦਲ ਦੀ ਵਾਇਰਲ ਆਡੀਓ

ਵਾਇਰਲ ਆਡੀਓ ਕਲਿੱਪ ਸੁਣ ਕੇ ਸਾਰੇ ਰਹਿ ਗਏ ਹੈਰਾਨ

ਚੰਡੀਗੜ੍ਹ : ਇਨ੍ਹੀ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਆਡੀਓ ਕਲਿੱਪ (ਆਵਾਜ਼) ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਆਡੀਓ ਕਲਿਪ ਕੈਬਨਿਟ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨਾਲ ਸਬੰਧ ਰੱਖਦਾ ਹੈ। ਜੋਕਿ ਪੰਜਾਬ ਵਿਧਾਨ ਸਭਾ ਅੰਦਰ ਕਿਸੇ ਗੱਲ ਤੋਂ ਇੰਨ੍ਹੇ ਭੜਕ ਗਏ ਨੇ ਕਿ ਉਹ ਆਪਣੇ ਹੀ ਤਾਏ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੇ ਮੁੰਡੇ ਸੁਖਬੀਰ ਬਾਦਲ ਤੇ ਅੱਗੋਂ ਉਨ੍ਹਾਂ ਦੇ ਵੀ ਸਹੁਰੇ ਪਰਿਵਾਰ ਵਾਲੇ ਪੋੜਤੇ ਫੋਲਣ ਤੱਕ ਆ ਗਏ ਹਨ। ਇਸ ਆਡੀਓ ਕਲਿੱਪ ਵਿੱਚ ਆਪਣੇ ਆਪ ਨੂੰ ਘਰ ਦਾ ਭੇਤੀ ਲੰਕਾਂ ਢਾਏ ਵਾਲਾ ਵਭੀਸ਼ਣ ਦੱਸ ਰਹੇ ਮਨਪ੍ਰੀਤ ਬਾਦਲ ਇੱਥੇ ਇਹ ਕਹਿੰਦੇ ਸੁਣਾਈ ਦੇ ਰਹੇ ਨੇ ਕਿ ਜੇ ਮਰਦ ਦੇ ਬੱਚੇ ਓ ਤਾਂ ਜੋ ਮੈਂ ਕਹਿ ਰਿਹਾ ਹਾਂ ਉਹ ਸੁਣ ਕੇ ਜਰੂਰ ਜਾਇਓ। ਇਸ ਤੋਂ ਬਾਅਦ ਉਹ ਕਈ ਵਾਰ ਸਪੀਕਰ ਸਾਹਿਬ ਸਪੀਕਰ ਸਾਹਿਬ ਕਹਿੰਦੇ ਸੁਣਾਈ ਦਿੰਦੇ ਹਨ ਤੇ ਅੱਗੋਂ ਸਪੀਕਰ ਵਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਬੋਲੋ ਬਾਦਲ ਸਾਹਿਬ। ਇਸ ਆਡੀਓ ਕਲਿੱਪ ‘ਚ ਮਨਪ੍ਰੀਤ ਬਾਦਲ ਐਨੇਂ ਗੁੱਸੇ ‘ਚ ਲੱਗ ਰਹੇ ਹਨ ਕਿ ਵਿਧਾਨ ਸਭਾ ‘ਚ ਉਹ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਅਤੇ ਭਰਾ ਸੁਖਬੀਰ ਬਾਦਲ ਦੇ ਕਈ ਉਹ ਰਾਜ਼ ਵੀ ਖੋਲ੍ਹਦੇ ਸੁਣਾਈ ਦਿੰਦੇ ਹਨ ਜਿਸ ਨੂੰ ਜਾਣਕੇ ਵਿਧਾਨ ਸਭਾ ‘ਚ ਬੈਠੇ ਵਿਧਾਇਕਾਂ, ਸਪੀਕਰ ਅਤੇ ਸੁਨਣ ਵਾਲਿਆਂ ਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਜਾਣ।

Read Also ਅਕਾਲੀ ਦਲ ਆਗੂਆਂ ਦੀ ਨਰਾਜ਼ਗੀ ਮੀਡੀਆ ਵੱਲੋਂ ਬਣਾਈਆਂ ਗੱਲਾਂ : ਸੁਖਬੀਰ ਬਾਦਲ

ਇਸ ਆਡੀਓ ਕਲਿੱਪ ਨੂੰ ਸੁਣਨ ਵਾਲਾ ਹਰ ਸ਼ਖਸ ਇਹੋ ਕਹਿੰਦਾ ਹੈ ਕਿ ਜੇਕਰ ਇਹ ਕਲਿੱਪ ਸਹੀ ਹੈ ਤਾਂ ਫਿਰ ਉਹ ਮਨਪ੍ਰੀਤ ਬਾਦਲ ਜੋ ਇਸ ਵੇਲੇ ਸਰਕਾਰ ਦਾ ਹਿੱਸਾ ਹਨ ਫਿਰ ਕਿਸ ਗੱਲ ਦੀ ਉਡੀਕ ਕਰ ਰਹੇ ਹਨ ? ਕਾਰਵਾਈ ਕਿਉਂ ਨਹੀਂ ਕਰਵਾਉਂਦੇ ਕਸੁਰਵਾਰਾਂ ਤੇ ?
ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਆਡੀਓ ਕਲਿੱਪ ਵਿੱਚ ਮਨਪ੍ਰੀਤ ਨੇ ਇਥੋਂ ਤੱਕ ਕਹਿ ਦਿੱਤਾ ਕਿ ਅਰਬਾਂ-ਖਰਬਾਂ ਦੀਆਂ ਗੱਲਾਂ ਕਰਨ ਵਾਲੇ ਬਿਕਰਮ ਮਜੀਠੀਆ ਦੇ ਪਰਿਵਾਰ ਕੋਲ ਕੁਝ ਸਾਲ ਪਹਿਲਾਂ ਆਪਣੇ ਘਰ ਦੀ ਧੀ ਨੂੰ ਵਿਆਹ ਮੌਕੇ ਤੋਹਫੇ ਵੱਜੋਂ ਦਿੱਤੀ ਜਾਣ ਵਾਲੀ ਕਾਰ ਵੀ ਨਗਦ ਖ੍ਰੀਦਕੇ ਦੇਣ ਲਈ ਪੈਸੇ ਨਹੀਂ ਸਨ ਤੇ ਮਜੀਠੀਆ ਪਰਿਵਾਰ ਨੇ ਇਹ ਤੋਹਫ਼ਾ ਕਿਸ਼ਤਾਂ ‘ਤੇ ਖ੍ਰੀਦਕੇ ਹਰਮਿਮਰਤ ਨੂੰ ਦਿੱਤਾ ਸੀ। ਬੇਸ਼ੱਕ ਆਡੀਓ ਕਲਿੱਪ ਅਨੁਸਾਰ ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਅੰਦਰ ਇਹ ਸਭ ਕੁਝ ਬੇਹੱਦ ਗੁੱਸੇ ‘ਚ ਆਕੇ ਬੋਲਿਆ ਲੱਗਦੈ, ਪਰ ਸੁਣਨ ਵਾਲਿਆਂ ਦੇ ਇਹ ਸੁਣਕੇ ਹੋਰ ਵੀ ਕੰਨ ਖੜੇ ਹੋ ਜਾਂਦੇ ਨੇ ਕਿ ਸੂਬਾ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਧਰਮ ਪਤਨੀ ਬੀਬਾ ਸੁਰਿੰਦਰ ਕੌਰ ਦੇ ਇਲਾਜ ਦਾ ਖਰਚਾ ਵੀ ਕਿਸੇ ਗਰੀਬ ਵਾਂਗ ਸਰਕਾਰ ਤੋਂ ਲਿਆ ਸੀ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਭੋਗ ਦੀ ਰੋਟੀ ਐਸਜੀਪੀਸੀ ਨੇ ਕੀਤੀ ਸੀ।

ਇਸ ਆਡੀਓ ਕਲਿੱਪ ਵਿੱਚ ਮਨਪ੍ਰੀਤ ਇੱਥੇ ਹੀ ਨਹੀਂ ਰੁਕੇ ਤੇ ਉਨ੍ਹਾਂ ਸਾਰੇ ਰਿਸ਼ਤਿਆਂ ਦੀਆਂ ਧੱਜੀਆਂ ਉੱਡਾਦਿਆਂ ਇਹ ਤੱਕ ਕਹਿ ਦਿੱਤਾ ਕਿ ਜਿਸ ਵੇਲੇ ਪ੍ਰਕਾਸ਼ ਸਿੰਘ ਬਾਦਲ ਵੋਟਾਂ ਤੋਂ ਬਾਅਦ ਵਿਦੇਸ਼ ਗਏ ਸਨ ਤਾਂ ਉੱਥੇ ਉਨ੍ਹਾਂ ਵੱਲੋਂ ਕਰਵਾਏ ਗਏ ਦਿਲ ਦੀ ਬਿਮਾਰੀ ਦੇ ਇਲਾਜ ਦਾ ਸਾਰਾ ਖਰਚਾ ਵੀ ਪੰਜਾਬ ਸਰਕਾਰ ਕੋਲੋਂ ਵਸੂਲ ਲਿਆ ਸੀ। ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ, ਕੀ ਸਿਆਸਤ ਇਹੋ ਜਿਹੀ ਹੀ ਹੁੰਦੀ ਹੈ ? ਜਿਸ ‘ਚ ਨਾ ਰਿਸ਼ਤੇ ਦੀ ਸ਼ਰਮ ਹੈ ਨਾ ਮੌਕੇ ਦੀ ਨਜ਼ਾਤਕ ਦਾ ਡਰ ਅਤੇ ਨਾ ਹੀ ਭਵਿੱਖ ‘ਚ ਉਨ੍ਹਾਂ ਦੇ ਮੂੰਹ ‘ਚੋਂ ਨਿਕਲੇ ਹੋਏ ਸ਼ਬਦ ਬਾਣਾ ਨਾਲ ਹੋਣ ਵਾਲੇ ਨੁਕਸਾਨ ਦਾ ਭੈਅ ਹੁੰਦਾ ਹੈ ? ਪਰ ਇਕ ਸੱਚਾਈ ਇਹ ਵੀ ਹੈ ਕਿ ਜੇਕਰ ਅਜਿਹਾ ਨਾ ਹੁੰਦਾ ਤਾਂ ਮਨਪ੍ਰੀਤ ਵਲੋਂ ਕੀਤੇ ਗਏ ਖੁਲਾਸੇ ਕਿਤੇ ਰਿਸ਼ਤਿਆਂ ਦੀ ਸ਼ਰਮ ਦੇ ਪਿੱਛੇ ਲੁਕ ਕੇ ਬੈਠੇ ਰਹਿੰਦੇ। ਕਿਉਂਕਿ ਇਨ੍ਹਾਂ ਖੁਲਾਸਿਆਂ ਤੋਂ ਬਾਅਦ ਹੀ ਹੁਣ ਲੋਕ ਇਨ੍ਹਾਂ ਨੂੰ ਇਹ ਪੁੱਛਣਾ ਸ਼ੁਰੂ ਹੋਏ ਨੇ ਕਿ ਉਹ ਮਜੀਠੀਆ ਕਰੋੜ ਕਰੋੜ ਦੀਆਂ ਗੱਡੀਆਂ ਵਿੱਚ ਕਿਵੇਂ ਘੁੰਮ ਰਹੇ ਨੇ ਜਿਸ ਨੇ ਆਪਣੀ ਭੈਣ ਨੂੰ ਗੱਡੀ ਵੀ ਕਿਸ਼ਤਾਂ ‘ਤੇ ਲੈਕੇ ਦਿੱਤੀ ਸੀ ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button