Breaking NewsD5 specialNewsPunjab

ਮਜ਼ਦੂਰਾਂ ਨੇ ਪਾਇਆ ਭੜਥੂ, ਲੌਕਡਾਊਨ ਦੀਆਂ ਉਡਾਈਆਂ ਧੱਜੀਆਂ

ਮਲੇਰਕੋਟਲਾ : ਮਲੇਰਕੋਟਲਾ ਸ਼ਹਿਰ ਦੀ ਇੱਕ ਨਿੱਜੀ ਮਿੱਲ ਦੇ ਵਿੱਚ ਕੰਮ ਕਰ ਰਹੇ ਵਰਕਰਾਂ ਨੇ ਰਾਤ ਸਮੇਂ ਖੂਬ ਹੰਗਾਮਾ ਕੀਤਾ ਅਤੇ ਆਰੋਪ ਲਗਾਏ ਕਿ ਫੈਕਟਰੀ ਚੱਲ ਰਹੀ ਹੈ ਅਤੇ ਉਸ ਦੌਰਾਨ ਉਨ੍ਹਾਂ ਨੂੰ ਜੋ ਤਨਖਾਹ ਦਿੱਤੀ ਜਾ ਰਹੀ ਹੈ ਉਹ ਬਹੁਤ ਜ਼ਿਆਦਾ ਘੱਟ ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ ਬਲਕਿ ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਰਾਸ਼ਨ ਤੇ ਇਲਾਜ ਦੇ ਲਈ ਬਾਹਰ ਜਾਣ ਦੀ ਇਜ਼ਾਜਤ ਨਹੀਂ ਅਤੇ ਮਹਿੰਗਾ ਰਾਸ਼ਨ ਮਿਲਦਾ ਹੈ। ਉਹ ਵੀ ਮਿਲ ਦੇ ਵਿੱਚੋਂ ਹੀ ਦਿੱਤਾ ਜਾ ਰਿਹਾ ਹੈ। ਹੰਗਾਮਾ ਅਤੇ ਤੋੜਭੰਨ ਕਰਨ ਤੋਂ ਬਾਅਦ ਇਹ ਪ੍ਰਵਾਸੀ ਮਜ਼ਦੂਰ ਸੜਕ ਤੇ ਆ ਗਏ। ਜਿਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਬੁਲਾਉਣੀ ਪਈ ਇੱਥੋਂ ਤੱਕ ਕਿ ਮਲੇਰਕੋਟਲਾ ਦੇ ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਵੀ ਪਹੁੰਚੇ ਸਨ।

Punjab ਦਾ ਬੇੜਾ ਗਰਕ ਕਰਨ ਲੱਗੇ ਲੀਡਰ! ਕਰੋਨਾ ‘ਚ 2 ਹਜ਼ਾਰ ਕਰੋੜ ਦਾ ਘਪਲਾ! Latest News- D5 Channel Punjab

ਜਿਨ੍ਹਾਂ ਨੇ ਇਸ ਪ੍ਰਵਾਸੀ ਮਜ਼ਦੂਰਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਹ ਵਾਅਦਾ ਕੀਤਾ ਕਿ ਉਹ ਕੱਲ ਤੋਂ ਮਿਲ ਨਹੀਂ ਚੱਲਣ ਦੇਣਗੇ ਅਤੇ ਜਿੰਨ੍ਹਾਂ ਮਜ਼ਦੂਰਾਂ ਦਾ ਬਕਾਇਆ ਉਹ ਸਾਰਾ ਦਿਵਾਉਣਗੇ ਅਤੇ ਸ਼ਾਂਤੀ ਬਰਕਰਾਰ ਰੱਖਣ ਦੀ ਅਪੀਲ ਵੀ ਕੀਤੀ। ਇਸ ਸਭ ਨੂੰ ਦੇਖਦੇ ਹੋਏ ਜਦੋਂ ਹੰਗਾਮਾ ਨਾ ਖਤਮ ਹੋਇਆ ਤਾਂ ਮਲੇਰਕੋਟਲਾ ਦੇ ਐੱਸਪੀ ਸਰਦਾਰ ਮਨਜੀਤ ਸਿੰਘ ਬਰਾੜ ਮੌਕੇ ਤੇ ਪਹੁੰਚੇ। ਜਿਨ੍ਹਾਂ ਨੇ ਲੇਬਰ ਨੂੰ ਸ਼ਾਂਤ ਕੀਤਾ ਤੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਮਿੱਲ ਮਾਲਕ ਦੇ ਪ੍ਰਬੰਧਕਾਂ ਦੀ ਗਲਤੀ ਹੋਈ ਤਾਂ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜੇਕਰ ਕੋਈ ਅੰਦਰ ਮਿਲਦੇ ਕੰਟੀਨ ਦੇ ਵਿੱਚ ਰਾਸ਼ਨ ਮਹਿੰਗੇ ਭਾਅ ਵੇਚ ਰਿਹਾ ਤਾਂ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button