Breaking NewsD5 specialNewsPoliticsPunjab

ਜੂਨ 1984 ‘ਚ ਕਿਵੇਂ ਸਿੱਖਾਂ ਦਾ ਖ਼ੂਨ ਪੀਤਾ! ਸ਼ਹੀਦ ਭਾਈ ਅਮਰੀਕ ਸਿੰਘ ਦੇ ਸਾਥੀ ਤੋਂ ਸੁਣੋ | Exclusive Interview

ਪਟਿਆਲਾ : ਜੂਨ 1984 ਵਿਚ ਅਕਾਲ ਤਖ਼ਤ ਸਾਹਿਬ ‘ਤੇ ਹੋਏ ਫ਼ੌਜੀ ਹਮਲੇ ਦਾ ਵਿਰੋਧ ਕਰਦਿਆਂ ਸਿੱਖ ਧਰਮੀ ਫ਼ੌਜੀਆਂ ਨੇ ਸਿੱਖ ਧਰਮ ਅਤੇ ਕੌਮ ਦੀ ਖ਼ਾਤਰ ਨੌਕਰੀਆਂ ਅਤੇ ਸੁਖ ਸਹੂਲਤਾਂ ਨੂੰ ਲੱਤ ਮਾਰ ਕੇ ਸ੍ਰੀ ਅੰਮ੍ਰਿਤਸਰ ਵਲੋਂ ਕੂਚ ਕੀਤਾ ਤਾਂ ਮੌਕੇ ਦੀ ਹਕੂਮਤ ਵਲੋਂ ਇਨ੍ਹਾਂ ਸਿੱਖ ਧਰਮੀ ਫ਼ੌਜੀਆਂ ‘ਤੇ ਅਣ-ਮਨੁੱਖੀ ਤਸ਼ੱਦਦ ਢਾਹੇ ਅਤੇ ਉਸ ਸਮੇਂ ਪੰਥ ਦੇ ਰਖਵਾਲੇ ਅਤੇ ਸਿੱਖ ਬੁੱਧੀਜੀਵੀਆਂ ਸੰਜੀਦਗੀ ਨਾਲ ਹਮਲੇ ਦੇ ਵਿਰੋਧ ਵਿਚ ਖੜੇ ਹੰਦੇ ਤਾਂ ਅੱਜ ਨਾ ਤਾਂ ਕੋਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਣੀ ਸੀ ਅਤੇ ਨਾ ਹੀ ਨਵੰਬਰ 1984 ਵਿਚ ਦਿੱਲੀ ਅਤੇ ਹੋਰ ਸੂਬਿਆਂ ਵਿਚੋਂ ਸਿੱਖ ਕੌਮ ਤੇ ਨਸਲਕੁਸ਼ੀ ਹਮਲੇ ਹੋਣੇ ਸਨ।

🔴 LIVE | ਨਵਜੋਤ ਸਿੱਧੂ ਨੇ ਹਿਲਾਈ ਕੈਪਟਨ ਸਰਕਾਰ! ਕੇਜਰੀਵਾਲ ਦਾ ਵੀ ਪੱਲਾ ਨਹੀਂ ਫੜਿਆ | Navjot Sidhu

1984 ਦੇ ਹਮਲੇ ਮੌਕੇ ਅਨੇਕਾਂ ਹੀ ਸੰਗਤਾਂ ਮਾਰੀਆਂ ਗਈਆਂ ਜਿਨ੍ਹਾਂ ਵਿਚ ਬੱਚੇ, ਬਜ਼ੁਰਗ, ਔਰਤਾਂ ਅਤੇ ਨੌਜਵਾਨ ਸ਼ਾਮਲ ਸਨ ਅਤੇ ਬੈਰਕਾਂ ਛੱਡਣ ਵਾਲੇ ਧਰਮੀ ਫ਼ੌਜੀ ਸ਼ਹੀਦ ਕੀਤੇ, ਜ਼ਖ਼ਮੀ ਕੀਤੇ, ਇਨਟੈਰੋਕੇਟ ਕੀਤੇ ,ਤੱਤੀ ਰੇਤ ਵਿਚ ਲਟਾਏ ਅਤੇ ਕਮਰਿਆਂ ਵਿਚ ਸਮਰੱਥਾ ਤੋਂ ਜ਼ਿਆਦਾ ਬੰਦ ਕੀਤੇ ਜੋ ਸਾਰੀ ਰਾਤ ਇਕ ਲੱਤ ਤੇ ਬਿਨਾਂ ਪਾਣੀ ਖੜੇ ਰਹੇ ਆਦਿ ਮੋਬਾਈਲਾਂ ਦਾ ਯੁੱਗ ਨਾ ਹੋਣ ਕਰ ਕੇ ਕੁਰਬਾਨੀ ਉਜਾਗਰ ਨਹੀਂ ਹੋਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button