Breaking NewsInternationalNews

ਭੂਚਾਲ ਦੀ 6.1 ਤੀਬਰਤਾ ਦੇ ਝਟਕਿਆਂ ਨਾਲ ਹਿੱਲਿਆ ਤਾਇਵਾਨ

ਤਾਇਪੇ : ਤਾਇਵਾਨ ਵਿਚ ਅੱਜ ਵੀਰਵਾਰ ਨੂੰ 6.1 ਦੀ ਤੀਬਰਤਾ ਨਾਲ ਆਏ ਭੂਚਾਲ ਕਾਰਨ ਜਿਥੇ 17 ਲੋਕ ਜ਼ਖ਼ਮੀ ਹੋਏ ਗਏ, ਉਥੇ ਆਵਾਜਾਈ ਵੀ ਪ੍ਰਭਾਵਿਤ ਹੋਈ। ਭੂਚਾਲ ਕਾਰਨ ਤਾਇਵਾਨ ਦੀ ਰਾਜਧਾਨੀ ਤਾਇਪੇ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਹਿਲ ਗਈਆਂ ਅਤੇ ਯਿਲਾਨ ਕਾਊਟੀ ਵਿਚ ਸਕੂਲੀ ਬੱਚੇ ਅਪਣੀਆਂ ਕਲਾਸਾਂ ਤੋਂ ਬਾਹਰ ਆ ਗਏ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਪੂਰੇ ਤਾਇਵਾਨ ਵਿਚ ਮਹਿਸੂਸ ਕੀਤੇ ਗਏ। ਹੁਲੀਏਨ ਕਾਊਂਟੀ ਵਿਚ ਅੱਗ ਬੁਝਾਊ ਟੀਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਭੂਚਾਲ ਕਾਰਨ ਪਹਾੜ ਤੋਂ ਡਿੱਗਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋਏ ਹਨ।

Read Also ਇੰਡੋਨੇਸ਼ੀਆ ‘ਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਦਸਤਕ

ਕੌਮੀ ਰਾਹਤ ਏਜੰਸੀ ਨੇ ਦੱਸਿਆ ਕਿ ਜ਼ਖ਼ਮੀਆਂ ‘ਚ ਇਕ ਮਲੇਸ਼ੀਆ ਦਾ ਨਾਗਰਿਕ ਵੀ ਹੈ ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਕਾਰਨ ਸਿਰ ਅਤੇ ਪੈਰ ‘ਤੇ ਸੱਟਾਂ ਲੱਗੀਆਂ ਹਨ। ਏਜੰਸੀ ਨੇ ਦੱਸਿਆ ਕਿ ਤਾਇਪੇ ਦੇ ਨੇੜੇ 15 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਅਤੇ ਭੂਚਾਲ ਕਾਰਨ ਸ਼ਹਿਰ ਦੀਆਂ ਦੋ ਇਮਾਰਤਾਂ ਦੇ ਨੁਕਸਾਨੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਤੋਂ ਬਾਅਦ ਸੁਰੱਖਿਆ ਜਾਂਚ ਲਈ ਲਗਭਗ ਇੱਕ ਘੰਟੇ ਤਕ ਤਾਇਪੇ ਮੈਟਰੋ ਬੰਦ ਰਹੀ ਜਦਕਿ ਤਾਇਪੇ ਰੇਲਵੇ ਪ੍ਰਸ਼ਾਸਨ ਨੇ ਅਪਣੀਆਂ ਕਈ ਗੱਡੀਆਂ ਨੂੰ ਕੁੱਝ ਸਮੇਂ ਤੱਕ ਰੋਕ ਕੇ ਰੱਖਿਆ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਭੂਚਾਲ ਨਾਲ ਹੋਏ ਨੁਕਸਾਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਵਿੱਚ ਇੱਕ ਦੁਕਾਨ ਦੇ ਸ਼ੀਸ਼ੇ ਟੁੱਟਣ ਦੀਆਂ ਤਸਵੀਰਾਂ ਵੀ ਸ਼ਾਮਲ ਹਨ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਸਮੁੰੰਦਰ ਵਿਚ ਕੁੱਝ ਹਲਚਲ ਵੇਖਣ ਨੂੰ ਮਿਲ ਸਕਦੀ ਹੈ ਪਰ ਸੁਨਾਮੀ ਦਾ ਕੋਈ ਖ਼ਦਸ਼ਾ ਨਹੀਂ ਹੈ ਅਤੇ ਨਾ ਹੀ ਕੋਈ ਨੁਕਸਾਨ ਹੋਣ ਦਾ ਖ਼ਦਸ਼ਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button