Breaking NewsD5 specialNewsSports

ਭਾਰਤ vs ਨਿਊਜ਼ੀਲੈਂਡ WTC ਫਾਇਨਲ ਦੇ ਜੇਤੂ ਲਈ ਦਿੱਗਜ਼ ਨੇ ਕੀਤੀ ਵੱਡੀ ਭਵਿੱਖਵਾਣੀ

ਨਵੀਂ ਦਿੱਲੀ : ਭਾਰਤ ਤੇ ਨਿਊਜ਼ੀਲੈਂਡ ‘ਚ ਇੰਟਰਨੈਸ਼ਨਲ ਕ੍ਰਿਕੇਟ ਕੌਸਲਿੰਗ ਵੱਲੋਂ ਸ਼ੁਰੂ ਕੀਤੀ ਗਈ ਟੈਸਟ ਚੈਪੀਅਨਸ਼ਿਪ ਲੀਗ ਦਾ ਪਹਿਲਾਂ ਫਾਈਨਲ ਮੈਚ ਅਗਲੇ ਮਹੀਨੇ ਖੇਡਿਆ ਜਾਵੇਗਾ। ਇੰਗਲੈਂਡ ਦੇ ਸਾਊਥੈਮਪਟਨ ‘ਚ 18 ਤੋਂ 22 ਜੂਨ ‘ਚ ਇਹ ਮੈਚ ਖੇਡਿਆ ਜਾਣਾ ਹੈ। ਇੰਗਲੈਂਡ ‘ਚ ਹੋਣ ਵਾਲੇ ਇਸ ਮਹਾਮੁਕਾਬਲੇ ਨੂੰ ਲੈ ਕੇ ਹਾਲੇ ਅਟਕਲਾਂ ਆ ਰਹੀਆਂ ਹਨ। ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਫਾਈਨਲ ‘ਚ ਭਾਰਤ ਨੂੰ ਜਿੱਤ ਨਹੀਂ ਮਿਲੇਗੀ।

🔴LIVE ਕਿਸਾਨਾਂ ਨੇ ਘੇਰਲਿਆ ਖੇਤੀਬਾੜੀ ਮੰਤਰੀ,ਬਣਾਈ ਰੇਲਕੇਂਦਰ ਦਾ ਹੋਰ ਵੱਡਾ ਧੋਖਾ,ਜਥੇਬੰਦੀਆਂ ’ਤੇ ਕੀਤੇ ਪਰਚੇ

ਸਾਬਕਾ ਇੰਗਲਿਸ਼ ਕਪਤਾਨ ਨੇ ਕਿਹਾ ਨਿਊਜ਼ੀਲੈਂਡ ਦੀ ਟੀਮ ਜਿੱਤੇਗੀ। ਇੰਗਲਿਸ਼ ਕੰਡੀਸ਼ਨ, ਡਿਊਕ ਬਾਲ ਤੇ ਭਾਰਤ ਦਾ ਲਗਾਤਾਰ ਇਕ ਤੋਂ ਬਾਅਦ ਇਕ ਵਿਅਸਤ ਪ੍ਰੋਗਰਾਮ…ਉਹ ਕੁਝ ਹਫ਼ਤੇ ਪਹਿਲਾਂ ਹੀ ਪਹੁੰਚਣਗੇ ਤੇ ਇਸ ਤੋਂ ਬਾਅਦ ਸਿੱਧਾ ਉਨ੍ਹਾਂ ਨੂੰ ਨਿਊਜ਼ੀਲੈਂਡ ਖਿਲਾਫ਼ ਇਸ ਫਾਈਨਲ ਮੁਕਾਬਲੇ ‘ਚ ਖੇਡਣਾ ਪਵੇਗਾ। ਦੂਜੇ ਪਾਸੇ ਨਿਊਜ਼ੀਲੈਂਡ ਦੀ ਟੀਮ ਖਿਲਾਫ਼ ਨਿਊਜ਼ੀਲੈਂਡ ਲਈ ਇਹ ਵਾਰਮ ਮੈਚ ਹੋਵੇਗਾ ਜੋ ਫਾਈਨਲ ਤੋਂ ਪਹਿਲਾਂ ਉਨ੍ਹਾਂ ਨੂੰ ਤਿਆਰੀ ਕਰਨ ਦਾ ਮੌਕਾ ਦੇਵੇਗਾ।

BREAKING-ਸਵੇਰੇ ਹੀ ਸੌਧਾ ਸਾਧ ਨਾਲ ਜੁੜੀ ਵੱਡੀ ਖ਼ਬਰ,ਜੇਲ੍ਹ ਚੋਂ ਆਵੇਗਾ ਬਾਹਰ?

ਭਾਰਤ ਨੇ ਘਰੇਲੂ ਟੈਸਟ ਸੀਰੀਜ਼ ‘ਚ ਇੰਗਲੈਂਡ ਦੀ ਟੀਮ ਨੂੰ ਮਾਤ ਦਿੰਦੇ ਹੋਏ ਟੈਸਟ ਚੈਪੀਅਨਸ਼ਿਪ ਫਾਈਨਲ ‘ਚ ਜਗ੍ਹਾ ਬਣਾਈ ਸੀ। ਦੂਜੇ ਪਾਸੇ ਆਸਟ੍ਰੇਲੀਆ ਤੇ ਸਾਊਥ ਅਫਰੀਕਾ ‘ਚ ਸਾਲ ਦੀ ਸ਼ੁਰੂਆਤ ‘ਚ ਸੀਰੀਜ਼ ਮੁਲਤਵੀ ਹੋਣ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਨੇ ਫਾਈਨਲ ‘ਚ ਸਥਾਨ ਪੱਕਾ ਕੀਤਾ ਸੀ। ਭਾਰਤ ਨੇ ਟੇਬਲ ਪੁਆਇੰਟ ‘ਚ ਪਹਿਲੇ ਸਥਾਨ ‘ਤੇ ਰਹਿੰਦੇ ਹੋਏ ਫਾਈਨਲ ‘ਚ ਜਗ੍ਹਾ ਬਣਾਈ ਸੀ ਤਾਂ ਨਿਊਜ਼ੀਲੈਂਡ ਦੀ ਟੀਮ ਦੂਜੇ ਨੰਬਰ ‘ਤੇ ਰਹੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button