ਭਾਰਤ ਨੇ 4×400 ਮੀਟਰ ਮਿਕਸਡ ਰਿਲੇਅ ’ਚ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ, ਜਦਕਿ ਸੀਮਾ ਕੁਮਾਰੀ ਨੇ ਮਹਿਲਾਵਾਂ ਦੇ 10,000 ਮੀਟਰ ਫਾਈਨਲ ’ਚ ਦੇਸ਼ ਲਈ ਇਤਿਹਾਸਕ ਕਾਂਸੀ ਦਾ ਤਗਮਾ ਹਾਸਿਲ ਕੀਤਾ। ਐਮ. ਆਰ. ਪੂਵੰਮਾ, ਵਿਸ਼ਾਲ ਟੀ.ਕੇ., ਵਿਥਿਆ ਰਾਮਰਾਜ ਤੇ ਮਨੂ ਟੀ.ਐਸ. ਦੀ ਟੀਮ ਨੇ 3 ਮਿੰਟ 14.46 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ।ਇਸ ਦੇ ਨਾਲ ਹੀ, ਭਾਰਤ ਨੇ ਉਸ ਚਾਂਦੀ ਦੇ ਤਗਮੇ ਨੂੰ ਬਰਕਰਾਰ ਰੱਖਿਆ ਜੋ ਉਸਨੇ 2023 ਦੀਆਂ ਹਾਂਗਜ਼ੂ ਏਸ਼ੀਆਈ ਖੇਡਾਂ ਵਿਚ ਜਿੱਤਿਆ ਸੀ। ਵਿਥਿਆ ਰਾਮਰਾਜ ਨੇ ਆਖਰੀ ਪੜਾਅ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ।
ਬਹਿਰੀਨ ਨੇ 3 ਮਿੰਟ 12.87 ਸਕਿੰਟ ਦੇ ਖੇਡ ਰਿਕਾਰਡ ਸਮੇਂ ਨਾਲ ਸੋਨੇ ਦਾ ਤਗਮਾ ਜਿੱਤਿਆ। ਮਹਿਲਾਵਾਂ ਦੇ 10,000 ਮੀਟਰ ਮੁਕਾਬਲੇ ’ਚ, ਸੀਮਾ ਨੇ 32 ਮਿੰਟ 50.05 ਸਕਿੰਟ ਦਾ ਸਮਾਂ ਲਿਆ। ਸਖ਼ਤ ਮੁਕਾਬਲੇ ਵਾਲੀ ਦੌੜ ਵਿਚ, ਸੀਮਾ ਨੇ 16 ਸਾਲਾਂ ਦੇ ਵਕਫ਼ੇ ਤੋਂ ਬਾਅਦ ਇਸ ਮੁਕਾਬਲੇ ’ਚ ਭਾਰਤ ਲਈ ਤਗਮਾ ਜਿੱਤਿਆ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.