Breaking NewsD5 specialIndiaNews

ਭਾਰਤ ਦਾ ਇਹ ‘ਨਾਗ’ ਡੱਸੇਗਾ ਤਾਂ ਦੁਸ਼ਮਣ ਪਾਣੀ ਵੀ ਨਹੀਂ ਮੰਗੇਗਾ

ਨਵੀਂ ਦਿੱਲੀ : ਭਾਰਤ ਅਤੇ ਚੀਨ ਸਰਹੱਦ ਵਿਵਾਦ ਦੇ ਵਿੱਚ ਹੈਲੀਕਾਪਟਰ ਨਾਲ ਲਾਂਚ ਕੀਤੀ ਜਾਣ ਵਾਲੀ ‘ਨਾਗ’ ਮਿਸਾਇਲ ਦਾ ਪ੍ਰੀਖਣ ਕੀਤਾ ਗਿਆ ਹੈ। ਇਸਨੂੰ ਹੁਣ ਧਰੁਵਾਸਤਰ ਏਂਟੀ ਟੈਂਕ ਗਾਈਡਿਡ ਮਿਸਾਇਲ ਦਾ ਨਾਮ ਦਿੱਤਾ ਗਿਆ ਹੈ। ਸਰਕਾਰ ਵੱਲੋਂ ‘ਮੇਕ ਇਨ ਇੰਡੀਆ ਮੁਹਿੰਮ ਦੇ ਤਹਿਤ ਫੌਜ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਕੜੀ ‘ਚ ਇਸ ਮਿਸਾਇਲ ਦਾ ਪ੍ਰੀਖਣ ਕੀਤਾ ਗਿਆ ਹੈ। ਪਹਿਲਾਂ ਇਸ ਮਿਸਾਇਲ ਦਾ ਨਾਮ ‘ਨਾਗ’ ਸੀ, ਜਿਸਨੂੰ ਹੁਣ ਬਦਲ ਕੇ ਧਰੁਵਾਸਤਰ ਕੀਤਾ ਗਿਆ ਹੈ।

ਬਾਦਲਾਂ ਦੀ ਕੋਠੀ ਅੱਗੇ ਕੁੱਟ-ਕੁੱਟ ਕਿਸਾਨ ਦਾ ਪਾੜਤਾ ਸਿਰ!ਕੱਪੜਿਆਂ ਦੇ ਬਦਲ ਗਏ ਰੰਗ,ਤਸਵੀਰਾਂ ਦੇਖ ਉਡਣਗੇ ਹੋਸ਼

ਦੱਸਿਆ ਗਿਆ ਹੈ ਕਿ ਇਸ ਮਿਸਾਇਲ ਦਾ ਪ੍ਰੀਖਣ ਆਈਟੀਆਰ ਬਾਲਾਸੋਰ(ਓਡੀਸ਼ਾ) ਵਿੱਚ 15 ਅਤੇ 16 ਜੁਲਾਈ ਨੂੰ ਕੀਤਾ ਗਿਆ ਸੀ।ਹਾਲਾਂਕਿ ਇਸ ਪ੍ਰੀਖਣ ਨੂੰ ਬਿਨ੍ਹਾਂ ਹੈਲੀਕਾਪਟਰ ਦੇ ਕੀਤਾ ਗਿਆ। ਪ੍ਰੀਖਿਆ ਦਾ ਵੀਡੀਓ ਬੁੱਧਵਾਰ ਨੂੰ ਸਾਂਝਾ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਮਿਸਾਇਲ ਦਾ ਇਸਤੇਮਾਲ ਭਾਰਤੀ ਫੌਜ ਦੇ ਧਰੁਵ ਹੈਲੀਕਾਪਟਰ ਦੇ ਨਾਲ ਕੀਤਾ ਜਾਵੇਗਾ।

ਨੀਟੂ ਸ਼ਟਰਾਂ ਵਾਲੇ ਨੇ ਗੁਰੂ ਦੇ ਸਿੰਘਾਂ ਨਾਲ ਲੈ ਲਿਆ ਕਸੂਤਾ ਪੰਗਾਂ! ਹੁਣ ਸਿੰਘ ਲਾਉਣਗੇ ਨੀਟੂ ਦਾ ਸੋਧਾ!

ਇਸ ਮਿਸਾਇਲ ਨੂੰ ਪੂਰੀ ਤਰ੍ਹਾਂ ਭਾਰਤ ‘ਚ ਤਿਆਰ ਕੀਤਾ ਗਿਆ ਹੈ ਅਤੇ ਇਸਦੀ ਸਮਰੱਥਾ ਚਾਰ ਕਿ.ਮੀ. ਤੱਕ ਹੈ। ਮਿਸਾਇਲ ਦੁਸ਼ਮਣ ਦੇ ਕਿਸੇ ਵੀ ਟੈਂਕ ਨੂੰ ਕੁਝ ਸੈਕਿੰਡ ‘ਚ ਖਤਮ ਕਰ ਸਕਦੀ ਹੈ। ਦੱਸ ਦਈਏ ਕਿ ਧਰੁਵ ਹੈਲੀਕਾਪਟਰ ਵੀ ਸਵਦੇਸ਼ੀ ਹੈਲੀਕਾਪਟਰ ਹੈ। ਅਜਿਹੇ ‘ਚ ਰੱਖਿਆ ਖੋਜ,ਵਿਕਾਸ ਸੰਗਠਨ ਅਤੇ ਫੌਜ ਲਈ ਇਸਨੂੰ ਵੱਡੀ ਉਪਲਬਧੀ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ, ਕਿਉਂਕਿ ਹੁਣ ਫੌਜ ਨੂੰ ਮਿਸਾਇਲਾਂ ਲਈ ਦੂਜੇ ਦੇਸ਼ਾਂ ‘ਤੇ ਨਿਰਭਰਤਾ ਘੱਟ ਹੋ ਜਾਵੇਗੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button