Breaking NewsD5 specialIndiaNewsTop News

ਮਹਾਤਮਾ ਗਾਂਧੀ ‘ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਕਾਲੀਚਰਣ ਮਹਾਰਾਜ ਨੂੰ ਮਿਲੀ ਜ਼ਮਾਨਤ

ਠਾਣੇ : ਕਾਲੀਚਰਣ ਨੂੰ ਪਿਛਲੇ ਹਫ਼ਤੇ ਠਾਣੇ ਪੁਲਿਸ ਨੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ‘ਚ ਗ੍ਰਿਫ਼ਤਾਰ ਕੀਤਾ ਸੀ। ਮਹਾਤਮਾ ਗਾਂਧੀ ‘ਤੇ ਵਿਵਾਦਿਤ ਟਿੱਪਣੀ ਕਰਨ ਦੇ ਮਾਮਲੇ ‘ਚ ਕਾਲੀਚਰਣ ਨੂੰ ਛੱਤੀਸਗੜ੍ਹ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਸੀ। ਵਿਵਾਦਿਤ ਟਿੱਪਣੀ ਕਰਨ ਵਾਲੇ ਕਾਲੀਚਰਣ ਮਹਾਰਾਜ ਨੂੰ ਠਾਣੇ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਜ਼ਮਾਨਤ ਦੇ ਦਿੱਤੀ । ਜੁਡੀਸ਼ੀਅਲ ਮਜਿਸਟ੍ਰੇਟ ਪਹਿਲੀ ਸ਼੍ਰੇਣੀ ਐੱਸ.ਵੀ.ਮੇਟਿਲ ਪਾਟਿਲ ਨੇ 15,000 ਰੁਪਏ ਦੀ ਨਕਦ ਜ਼ਮਾਨਤ ‘ਤੇ ਕਾਲੀਚਰਣ ਮਹਾਰਾਜ ਦੀ ਰਿਹਾਈ ਦਾ ਹੁਕਮ ਦਿੱਤਾ।

ਕਾਂਗਰਸ ਦੀਆਂ ਹਿੱਲੀਆਂ ਚੂਲਾਂ, MLA ਨੇ ਆਜ਼ਾਦ ਚੋਣ ਲੜ੍ਹਨ ਦਾ ਲਿਆ ਫੈਸਲਾ, ਚੰਨੀ ਤੇ ਸਿੱਧੂ ਡਰੇ! D5 Channel Punjabi

ਕਾਲੀਚਰਣ ਨੂੰ ਧਰਮ ਸੰਸਦ ’ਚ ਵਿਵਾਦਿਤ ਭਾਸ਼ਣ ਦੇਣ ਦੇ ਮਾਮਲੇ ’ਚ ਪਿਛਲੇ ਹਫਤੇ ਠਾਣੇ ਪੁਲਿਸ ਨੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਕਾਲੀਚਰਣ ਮਹਾਰਾਜ ਨੂੰ 14 ਦਿਨਾਂ ਲਈ ਅਦਾਲਤ ਨੇ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਅਦਾਲਤ ਨੇ ਕਾਲੀਚਰਣ ਨੂੰ ਕਿਹਾ ਕਿ ਉਹ ਪੁਲਿਸ ਨੂੰ ਜਾਂਚ ’ਚ ਸਹਿਯੋਗ ਕਰਨ ਅਤੇ ਪੁਲਿਸ ਨੂੰ ਆਪਣਾ ਰਿਹਾਇਸ਼ੀ ਪਤਾ ਅਤੇ ਸੰਪਰਕ ਵੇਰਵਾ ਦੇਵੇ ਤਾਂ ਜੋ ਉਸ ਨਾਲ ਗੱਲ ਕੀਤੀ ਜਾ ਸਕੇ। ਮਹਾਰਾਜ ਖ਼ਿਲਾਫ਼ ਠਾਣੇ ਸ਼ਹਿਰ ਦੇ ਨੌਪਾੜਾ ਪੁਲਿਸ ਥਾਣੇ ’ਚ ਮਾਮਲਾ ਦਰਜ ਹੈ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button