ਭਾਰਤ ਤੋਂ ਬਾਅਦ ਅਮਰੀਕਾ ਨੇ ਦਿੱਤਾ ਵੱਡਾ, ਚੀਨੀ ਕੰਪਨੀ Huawei ਅਤੇ ZTE ‘ਤੇ ਲਗਾਇਆ ਬੈਨ

ਭਾਰਤ ਦੇ ਵੱਲੋਂ ਚੀਨ ਦੀਆਂ ਕਈ ਮੋਬਾਇਲ ਐਪ ਨੂੰ ਬੰਦ ਕਰਨ ਤੋਂ ਬਾਅਦ ਅਮਰੀਕਾ ਨੇ ਵੀ ਵੱਡਾ ਐਕਸ਼ਨ ਲਿਆ ਹੈ। ਅਮਰੀਕਾ ‘ਚ ਚੀਨ ਦੀਆਂ ਦੋ ਕੰਪਨੀਆਂ ਨੂੰ ਬੈਨ ਕਰ ਦਿੱਤਾ ਗਿਆ ਹੈ। ਅਮਰੀਕਾ ਨੇ ਸੁਰੱਖਿਆ ਲਈ ਖ਼ਤਰਾ ਦੱਸ ਕੇ ਦਿੱਗਜ ਚੀਨੀ ਕੰਪਨੀ Huawei ਅਤੇ ਜੈੱਡਟੀਈ ‘ਤੇ ਅਮਰੀਕਾ ‘ਚ ਕਾਰੋਬਾਰ ਕਰਨ ਤੇ ਬੈਨ ਲਗਾ ਦਿੱਤਾ ਹੈ।
ਪੰਜਾਬ ‘ਚ ਅੱਜ ਤੋਂ ਬੱਸਾਂ ਦਾ ਕਿਰਾਇਆ ਵਧਿਆ, ਸੁਣੋ ਕਿਹੜੀ ਬੱਸ ਦਾ ਕਿੰਨਾ ਕਿਰਾਇਆ | Bus fare Hike in Punjab
ਅਮਰੀਕਾ ਦੇ ਫੈਡਰਲ ਕੰਮਿਊਨੀਕੇਸ਼ਨ ਕਮਿਸ਼ਨ ਨੇ ਮੰਗਲਵਾਰ ਨੂੰ 5-0 ਦੀ ਵੋਟਿੰਗ ਦੇ ਆਧਾਰ ‘ਤੇ ਇਨ੍ਹਾਂ ਕੰਪਨੀਆਂ ਨੂੰ ਖਤਰਨਾਕ ਦੱਸਿਆ ਹੈ। ਇਸ ਦੇ ਨਾਲ ਹੀ ਅਮਰੀਕੀ ਕੰਪਨੀਆਂ ਨੂੰ ਉਪਕਰਣ ਖਰੀਦਣ ਨੂੰ ਲੈ ਕੇ ਮਿਲਣ ਵਾਲੇ 8.3 ਅਰਬ ਡਾਲਰ ਦੇ ਫੰਡ ਨੂੰ ਟਰੰਪ ਸਰਕਾਰ ਨੇ ਰੋਕ ਦਿੱਤਾ ਹੈ। ਅਮਰੀਕੀ ਟੈਲੀਕਾਮ ਰੈਗੂਲੇਟਰ ਨੇ ਨਵੰਬਰ ‘ਚ ਹੀ ਇਸ ਸਬੰਧ ‘ਚ 5-0 ਨਾਲ ਵੋਟਿੰਗ ਕੀਤੀ ਸੀ।
ਸੀਸੀਟੀਵੀ ‘ਚ ਵੇਖੋ LIVE | Punjab | Latest News
ਦੋਵਾਂ ਚੀਨੀ ਕੰਪਨੀਆਂ ਦੇ ਉਪਕਰਣ ਹਟਾਉਣੇ ਹੋਣਗੇ
US ਫੈਡਰਲ ਕਮਿਊਨਿਕੇਸ਼ ਕਮਿਸ਼ਨ (FCC) ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਟੈਲੀਕਾਮ ਕੰਪਨੀਆਂ ਨੂੰ ਆਪਣੇ ਇੰਫਰਾਸਟਰਕਚਰ ਤੋਂ ਇਨ੍ਹਾਂ ਦੋਵਾਂ ਚੀਨੀ ਕੰਪਨੀਆਂ ਦੇ ਉਪਕਰਣਾਂ ਨੂੰ ਹਟਾਉਣਾ ਹੋਵੇਗਾ। FCC ਚੇਅਰਮੈਨ ਅਜੀਤ ਪਾਈ ਨੇ ਕਿਹਾ ਕਿ ਅਸੀਂ ਚੀਨੀ ਕਮਿਊਨਿਸਟ ਪਾਰਟੀ ਨੂੰ ਅਮਰੀਕੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਣ ਦੇਵਾਂਗੇ।
Punjab And Haryana High Court on School Fees | ਸਕੂਲੀ ਫੀਸਾਂ ‘ਤੇ ਹਾਈ ਕੋਰਟ ਦਾ ਵੱਡਾ ਫ਼ੈਸਲਾ
ਫਿਲਹਾਲ ZTE ਅਤੇ ਹੁਵਾਵੇਈ ਵੱਲੋਂ ਪ੍ਰਤੀਕਿਰਿਆ ਨਹੀਂ
FCC ਦੇ ਆਦੇਸ਼ ਨੂੰ ਲੈ ਕੇ ZTE ਅਤੇ ਹੁਵਾਵੇਈ ਵੱਲੋਂ ਫਿਲਹਾਲ ਕੋਈ ਤੱਤਕਾਲ ਪ੍ਰਤੀਕਿਰਿਆ ਨਹੀਂ ਆਈ ਹੈ। ਹਾਲਾਂਕਿ ਜਦੋਂ ਨਵੰਬਰ ‘ਚ ਉਸ ਦੇ ਵਿਰੋਧ ‘ਚ ਵੋਟਿੰਗ ਹੋਈ ਸੀ, ਤੱਦ ਉਸ ਨੇ FCC ਦੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਸੀ। FCC ਕਮਿਸ਼ਨਰ Geoffrey Starks ਨੇ ਕਿਹਾ ਕਿ ਚੀਨ ਦੇ ਉਪਕਰਣ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਕਾਂਗਰਸ ਨੂੰ ਇਸ ਨੂੰ ਰਿਪਲੇਸ ਕਰਣ ਲਈ ਫੰਡ ਜਾਰੀ ਕਰਣਾ ਚਾਹੀਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.