Breaking NewsD5 specialIndiaNewsPunjabTop News

ਕੈਪਟਨ ਅਤੇ ਰਾਜਾ ਵੜਿੰਗ ਨੇ ਤਾਮਿਲਨਾਡੂ ਹਾਦਸੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਕੰਨੂਰ/ਚੰਡੀਗੜ੍ਹ : ਤਾਮਿਲਨਾਡੂ ਦੇ ਕੰਨੂਰ ਇਲਾਕਾ ਜੰਗਲ ‘ਚ ਬੁੱਧਵਾਰ ਨੂੰ ਫੌਜ ਦਾ ਹੈਲੀਕਾਪਟਰ Mi – 17V5 ਹਾਸਦਾਗ੍ਰਸਤ ਹੋ ਗਿਆ, ਜਿਸ ‘ਚ 14 ਲੋਕ ਸਵਾਰ ਦੱਸੇ ਜਾ ਰਹੇ ਹਨ ਪਰ ਆਨ ਬੋਰਡ ਲਿਸਟ ‘ਚ 9 ਲੋਕਾਂ ਦੇ ਨਾਮ ਸ਼ਾਮਿਲ ਹਨ। ਜਿਨ੍ਹਾਂ ‘ਚ ਸਭ ਤੋਂ ਉੱਤੇ ਸੀਡੀਐਸ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ Madhulika Rawat, ਬ੍ਰਿਗੇਡੀਅਰ ਐਨਐਸ ਲਿਦਰ, ਲੈਫਟੀਨੈਂਟ ਕਰਨਲ ਮਨਜਿੰਦਰ ਸਿੰਘ ਸਮੇਤ ਪੰਜ ਹੋਰ ਲੋਕ ਸ਼ਾਮਿਲ ਹਨ।

Kisan Bill 2020 : ਕੇਂਦਰ ਨਾਲ ਚਲਦੀ ਮੀਟਿੰਗ ਚੋਂ ਆਈ ਵੱਡੀ ਖ਼ਬਰ! ਜਥੇਬੰਦੀਆਂ ਦਾ ਧਮਾਕਾ || D5 Channel Punjabi

ਇਸ ‘ਚ ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ‘ਤੇ ਦੁੱਖ ਵਿਅਕਤ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ ਸੀਡੀਐਸ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੇ ਨਾਲ ਹੈਲੀਕਾਪਟਰ ਦੁਰਘਟਨਾ ਦੀਆਂ ਤਸਵੀਰਾਂ ਦੇਖਕੇ ਬੇਹੱਦ ਦੁੱਖ ਹੋਇਆ। ਮੈਂ ਸਾਰਿਆਂ ਦੀ ਸੁਰੱਖਿਆ ਲਈ ਅਰਦਾਸ ਕਰਦਾ ਹਾਂ।ਉਥੇ ਹੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਹਾਦਸੇ ‘ਤੇ ਦੁੱਖ ਵਿਅਕਤ ਕਰਦੇ ਹੋਏ ਕਿਹਾ ਕਿ ਮੈਂ ਸਾਰਿਆਂ ਦੀ ਸੁਰੱਖਿਆ ਲਈ ਅਰਦਾਸ ਕਰਦਾ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button