Breaking NewsD5 specialNewsPunjabTop News

Big Breaking : ਡੀ.ਜੀ.ਪੀ. ਪੰਜਾਬ ਨੇ ‘ਸਿੱਟ’ ਮੈਂਬਰਾ ‘ਚ ਕੀਤਾ ਬਦਲਾਅ 

ਫ਼ਰੀਦਕੋਟ : ਬਰਗਾੜੀ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਮੈਂਬਰਾ ਵਿਚ ਬਦਲਾਅ ਕੀਤਾ ਹੈ।

ਇਸ ਬਦਲਾਅ ਦੇ ਚੱਲਦਿਆਂ ਡੀ.ਜੀ ਪੀ. ਪੰਜਾਬ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਸਿੱਟ ਮੈਂਬਰਾਂ ਏ. ਆਈ. ਜੀ. ਸੀ.ਆਈ. ਰਜਿੰਦਰ ਸਿੰਘ ਸੋਹਲ ਅਤੇ ਕਮਾਂਡੈਂਟ ਪੀ.ਏ.ਪੀ. ਜਲੰਧਰ ਉਪਿੰਦਰਜੀਤ ਸਿੰਘ ਘੁੰਮਣ ਨੂੰ ਹਟਾ ਕੇ ਬਟਾਲਾ ਦੇ ਸੀਨੀਅਰ ਪੁਲਸ ਕਪਤਾਨ ਸੁਖਵਿੰਦਰ ਸਿੰਘ ਭੁੱਲਰ ਨੂੰ ਮੈਂਬਰ ਵਜੋਂ ਨਿਯੁਕਤ ਕਰ ਦਿੱਤਾ ਹੈ।

ਡੀ.ਜੀ.ਪੀ ਵੱਲੋਂ ਜਾਰੀ ਹੁਕਮਾਂ ਅਨੁਸਾਰ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਇਸ ਸਿੱਟ ਦੀ ਕਮਾਂਡ ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਹੀ ਸੰਭਾਲਣਗੇ ਅਤੇ ਡੀ.ਐੱਸ.ਪੀ ਲਖਵੀਰ ਸਿੰਘ ਤੇ ਇੰਸਪੈਕਟਰ ਦਲਬੀਰ ਸਿੰਘ ਸਿੱਟ ਮੈਂਬਰ ਬਣੇ ਰਹਿਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button