Breaking NewsD5 specialNewsPoliticsPunjab

ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕਸਿਆ ਜਾਵੇ – ਰਵੀਇੰਦਰ ਸਿੰਘ

ਚੰਡੀਗੜ੍ਹ : ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੇ ਅਫਗਾਨ ਸਿੱਖਾਂ ਅਤੇ ਮਲੇਸ਼ੀਆ ‘ਚ ਫਸੇ ਪੰਜਾਬੀ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ,ਸੱਤਾਧਾਰੀਆਂ ਨੂੰ ਕਾਲਾਬਾਜ਼ਾਰੀ ਖਿਲਾਫ ਸਖਤ ਸ਼ਿਕੰਜ਼ਾ ਕੱਸਣ ਤੇ ਜ਼ੋਰ ਦਿੱਤਾ ਹੈ। ਰਵੀਇੰਦਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਫਗਾਨ ਸਿੱਖਾਂ ਨੂੰ ਵੀਜ਼ਾ ਦਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸਿੱਖ ਸੰਗਠਨਾ ਨੂੰ ਮੋਦੀ ਸਰਕਾਰ ਕੋਲ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਉਹ (ਅਫਗਾਨ ਸਿੱਖ) ਵੀ ਭਾਰਤੀ ਨਾਗਰਿਕਤਾ ਹਾਸਲ ਕਰਕੇ ਸੁਰੱਖਿਅਤ ਜ਼ਿੰਦਗੀ ਬਸਰ ਕਰ ਸਕਣ।

ਉਨ੍ਹਾਂ ਦਿੱਲੀ ਸਥਿਤ ਅਫਗਾਨ ਪ੍ਰਤੀਨਿਧ ਖੁਸ਼ਵਿੰਦਰ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਅਫਗਾਨਿਸਤਾਨ ‘ਚ ਇਸ ਵੇਲੇ 150-200 ਹੀ ਪ੍ਰਭਾਵਿਤ ਅਫਗਾਨ ਸਿੱਖ ਰਹਿ ਗਏ ਹਨ ਜੋ ਭਾਰਤ ਆਉਣਾ ਚਾਹੁੰਦੇ ਹਨ ਪਰ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਨੂੰ ਵੀਜ਼ਾ ਨਹੀ ਮਿਲ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬਿਆਨ ਦੇ ਚੁੱਕੇ ਹਨ ਕਿ ਅਫਗਾਨਿਸਤਾਨ ਦੇ ਸਿੱਖ ਅਸੁਰੱਖਿਅਤ ਹਨ ਤੇ ਉਨ੍ਹਾਂ ਨੂੰ ਭਾਰਤ ਲਿਆ ਕਿ ਮੁੜ ਵਸੇਬਾ ਕਰਨ ਦੇ ਯਤਨ ਕੀਤੇ ਜਾਣਗੇ। ਰਵੀਇੰਦਰ ਸਿੰਘ ਨੇ ਕੋਰੋਨਾ ਵਾਇਰਸ ਕਾਰਨ ਕਾਲਾਬਾਜ਼ਾਰੀ ਖਿਲਾਫ ਸਖਤ ਕਾਰਵਾਈ ਮੰਗ ਕਰਦਿਆਂ ਕਿਹਾ ਕਿ ਅਜਿਹੇ ਦੋਸ਼ੀ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣੇ ਚਾਹੀਦੇ।

Big Breaking || ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਪਰਿਵਾਰ ਕੀਤਾ ਗਿਆ ‘ਹੋਮ ਆਈਸੋਲੇਟ’

ਉਨ੍ਹਾਂ ਰਾਸ਼ਨ ਦੀ ਵੰਡ ਬਿਨ੍ਹਾਂ ਕਿਸੇ ਵਿਤਕਰੇ ਤੇ ਸਿਆਸਤ ਤੋਂ ਉਪਰ ਉਠ ਕੇ ਕਰਨ ਲਈ ਸਰਕਾਰ ਤੇ ਪ੍ਰਸ਼ਾਸਨ ਤੇ ਜ਼ੋਰ ਦਿੱਤਾ। ਉਨ੍ਹਾਂ ਕਣਕ ਦੀ ਫਸਲ ਸਬੰਧੀ ਸਰਕਾਰ ਤੇ ਜ਼ੋਰ ਦਿਤਾ ਕਿ ਉਹ ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਪ੍ਰਬੰਧ ਕਰੇ ਤਾਂ ਜੋ ਕਿਸਾਨ ਦੀ ਫਸਲ ਖਰਾਬ ਹੋਣੋਂ ਬਚ ਸਕੇ। ਇਸ ਵੇਲੇ ਵਿਸ਼ਵ ਕਰੋਨਾ ਦੀ ਮਾਰ ਹੇਠ ਹੈ। ਚੀਨ ਬਾਅਦ ਅਮਰੀਕਾ ਸਮੇਤ ਵਿਕਸਿਤ ਮੁਲਕਾਂ ਨੂੰ ਵੀ ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਵੱਲੋ ਲਪੇਟ ਵਿੱਚ ਆਉਣਾ ਬੜਾ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ, ਜਿੱਥੇ ਅਤਿ-ਆਧੁਨਿਕ ਇਲਾਜ ਦੀਆਂ ਸਹੂਲਤਾਂ ਉਪਲੱਬਧ ਹਨ।

ਭਾਰਤ ਤੇ ਪੰਜਾਬ ਸਰਕਾਰ ਵੱਲੋ ਇਸ ਦੀ ਰੋਕਥਾਮ ਲਈ ਕੀਤੀ ਗਏ ਪ਼੍ਰਬੰਧ ਤਸੱਲੀ ਬਖਸ਼ ਹਨ। ਲੋਕਾਂ ਨੂੰ ਇਸ ਮੁਸੀਬਤ ਦੀ ਘੜੀ ਚ ਸਰਕਾਰ ਤੇ ਪ਼੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਜਾਨਲੇਵਾ ਬਿਮਾਰੀ ਨੇ ਵਿਕਸਤ ਤੇ ਵਿਕਾਸਸ਼ੀਲ ਦੇਸ਼ਾਂ ਦੀ ਅਰਥ ਵਿਵਸਥਾ ਨੂੰ ਝੰਜੋੜ ਕਿ ਰੱਖ ਦਿੱਤਾ ਹੈ, ਜਿਸ ਦਾ ਨਾਂ ਵਰਨਣਯੋਗ ਨੁਕਸਾਨ ਹੋਇਆ ਹੈ । ਭਾਰਤ ਨੂੰ ਖਰਬਾਂ ਦਾ ਘਾਟਾ ਰੋਜ਼ ਪੈ ਰਿਹਾ ਹੈ। ਪੰਜਾਬ ਦੀ ਅਰਥ ਵਿਵਸਥਾ ਪਹਿਲਾਂ ਹੀ ਲੀਹ ਤੋ ਲੱਥੀ ਸੀ, ਹੁਣ ਕਰੋਨਾ ਕਾਰਨ ਅਰਬਾਂ ਦਾ ਨੁਕਸਾਨ ਰੋਜਾਨਾ ਹੋ ਰਿਹਾ ਹੈ।  ਇਸ ਬਿਮਾਰੀ ਨੇ ਛੋਟਾ ਵੱਡਾ ਕਾਰੋਬਾਰ ਹਿੱਲਾ ਦਿਤਾ ਹੈ। ਕੌਮਾਂਤਰੀ, ਕੌਮੀ ਤੇ ਸੂਬਿਆਂ ਦੀਆਂ ਸਮੂਹ ਵਿੱਤੀ ਸੰਸਥਵਾਂ, ਬੈਕਾਂ , ਵਪਾਰ ਬੁਰੀ ਤਰਾਂ ਅਸਤ-ਵਿਅਸਤ ਗਈਆਂ ਹਨ।

ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਦੀ ਵੱਡੀ ਅਣਗਹਿਲੀ, ‘ਜੇ ਕਿਸੇ ਨੂੰ ਕੁਝ ਹੋਇਆ ਤਾਂ, ਕੌਣ ਹੋਵੇਗਾ ਜਿੰਮੇਵਾਰ’

ਇਸ ਦੇ ਬਾਵਜੂਦ ਰਿਜਰਵ ਬੈਕ ਆਫ ਇੰਡੀਆਂ ਨੇ ਨਵੇ ਆਦੇਸ਼ ਬੈਕਾਂ ਨੂੰ ਜਾਰੀ ਕੀਤੇ ਹਨ। ਉਨ੍ਹਾਂ ਸਮੂਹ ਡਾਕਟਰਾਂ, ਨਰਸਾਂ , ਪੈਰਾ ਮੈਡੀਕਲ , ਸਫਾਈ ਸੇਵਕਾਂ ਵੱਲੋ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਜੋ ਹਰ ਵਰਗ ਲਈ ਬੰਦੋਬਸਤ ਕਰ ਰਹੇ ਹਨ। ਉਨ੍ਹਾਂ ਮੀਡੀਆ ਦੀ ਵੀ ਤਾਰੀਫ ਕੀਤੀ ਜੋ ਸਰਕਾਰੀ ਤੇ ਪ਼੍ਰਭਾਵਿਤਾਂ ਦੀ ਕਵਰੇਜ ਕਰ ਰਹੇ ਹਨ। ਰਵੀਇੰਦਰ ਸਿੰਘ ਨੇ ਜਨਤਕ ਪ਼੍ਰਤੀਨਿੱਧੀਆਂ ਖਾਸ ਕਰਕੇ ਕੌਸਲਰ, ਪੰਚ- ਸਰਪੰਚ, ਸਮਾਜ ਸੇਵੀ ਤੇ ਧਾਰਮਿਕ ਜਥੇਬੰਧੀਆਂ ਮੀਡੀਆ ਸੰਗਠਨਾਂ ਨੂੰ ਮੌਜੂਦਾ ਹਲਾਤਾਂ ਚ ਅਹਿਮ ਯੋਗਦਾਨ ਪਾਉਣ ਦੀ ਅਪੀਲ ਕੀਤੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button