Breaking NewsIndiaInternationalNewsPolitics

ਭਾਰਤ ‘ਚ ਵਿੱਤੀ ਕ੍ਰਾਂਤੀ 130 ਕਰੋੜ ਲੋਕਾਂ ਦੀ ਬਦਲ ਰਹੀ ਹੈ ਜ਼ਿੰਦਗੀ : ਮੋਦੀ

ਸਿੰਗਾਪੁਰ : ਪ੍ਰਧਾਨਮੰਤਰੀ ਨਰਿੰਦਰ ਮੋਦੀ ਮੰਗਲਵਾਰ ਰਾਤ ਦੋ ਦਿਨਾਂ ਦੇ ਦੌਰੇ ‘ਤੇ ਸਿੰਗਾਪੁਰ ਪੁੱਜੇ । ਇੱਥੇ ਤੀਸਰੇ ਫਾਇਨਾਂਸ ਟੈਕਨਾਲੋਜੀ (ਫਿਨਟੇਕ) ਫੈਸਟੀਵਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ‘ਚ ਵੀ ਇੱਕ ਵਿੱਤੀ ਕ੍ਰਾਂਤੀ ਚੱਲ ਰਹੀ ਹੈ ਅਤੇ 130 ਕਰੋੜ ਲੋਕਾਂ ਦੀ ਜ਼ਿੰਦਗੀ ਬਦਲ ਰਹੀ ਹੈ। ਪੀ.ਐੱਮ. ਮੋਦੀ ਨੇ ਕਿਹਾ,”ਵਿੱਤੀ ਸਮਾਵੇਸ਼ 1.3 ਅਰਬ ਭਾਰਤੀਆਂ ਲਈ ਹਕੀਕਤ ਬਣ ਗਿਆ ਹੈ। ਅਸੀਂ ਕੁਝ ਹੀ ਸਾਲਾਂ ‘ਚ 1.2 ਅਰਬ ਤੋਂ ਵੱਧ ਬਾਇਓਮੈਟ੍ਰਿਕ ਪਛਾਣ-ਆਧਾਰ ਜਾਂ ਫਾਊਂਡੇਸ਼ਨ ਬਣਾਏ ਹਨ।

ਸਿੰਗਾਪੁਰ ਫਿਨਟੇਕ ਫੈਸਟੀਵਲ (ਐੱਸ.ਐੱਫ.ਐੱਫ.) ਪਹਿਲਾਂ ਹੀ ਵਿੱਤੀ ਤਕਨਾਲੋਜੀ ਜਾਂ ਫਿਨਟੇਕ ‘ਤੇ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ। ਸਾਲ 2017 ਵਿਚ ਇਸ ਵਿਚ 100 ਤੋਂ ਵੱਧ ਦੇਸ਼ਾਂ ਦੇ ਤਕਰੀਬਨ 30,000 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ। ਉਨ੍ਹਾਂ ਨੇ ਕਿਹਾ ਹਾਲ ਹੀ ‘ਚ ਅਸੀਂ ਦਿਵਾਲੀ ਦਾ ਤਿਉਹਾਰ ਮਨਾਇਆ। ਸਿੰਗਾਪੁਰ ਵਿੱਚ ਵੀ ਇੱਕ ਤਰ੍ਹਾਂ ਦੀ ਦਿਵਾਲੀ ਮਨਾਈ ਜਾ ਰਹੀ ਹੈ। ਇਹ ਨੌਜਵਾਨਾਂ ਦੀ ਊਰਜਾ ਅਤੇ ਵਧੀਆ ਕੰਮ ਦੀ ਦਿਵਾਲੀ ਹੈ।

Read Also ਮੋਦੀ ਨੇ ਵੀ ਪੰਜਾਬੀਆਂ ਦੀ ਬੱਲੇ ਬੱਲੇ ਕੀਤੀ

ਪੀ.ਐੱਮ. ਮੋਦੀ ਨੇ ਕਿਹਾ ਕਿ ਸਿੰਗਾਪੁਰ ਤਕਨੀਕ ਦੀ ਮਦਦ ਨਾਲ ਥੋੜ੍ਹੇ ਹੀ ਸਮੇਂ ਵਿਚ ਗਲੋਬਲ ਫਾਈਨੈਂਸ ਹਬ ਬਣ ਗਿਆ ਹੈ। ਐੱਸ.ਐੱਫ.ਐੱਫ. ਵਿਚ 3 ਦਿਨੀਂ ਸੰਮੇਲਨ ਅਤੇ ਫਿਨਟੇਕ ਕੰਪਨੀਆਂ ਅਤੇ ਉਨ੍ਹਾਂ ਦੀ ਸਮੱਰਥਾ ਦੀ ਪ੍ਰਦਰਸ਼ਨੀ, ਫਿਨਟੇਕ ਹੱਲ ਦਾ ਗਲੋਬਲ ਮੁਕਾਬਲਾ ਆਯੋਜਨ ਕੀਤਾ ਜਾਵੇਗਾ। ਮੋਦੀ ਨੇ ਕਿਹਾ ਕਿ ਆਧਾਰ ਅਤੇ ਸੈੱਲਫੋਨ ਦੁਆਰਾ ਉਨ੍ਹਾਂ ਦੀ ਸਰਕਾਰ ਨੇ ਜਨ-ਧਨ ਯੋਜਨਾ ਸ਼ੁਰੂ ਕੀਤੀ ਅਤੇ 3 ਸਾਲ ਦੇ ਅੰਦਰ 33 ਕਰੋੜ ਨਵੇਂ ਬੈਂਕ ਖਾਤੇ ਖੋਲ੍ਹੇ।

ਉਨ੍ਹਾਂ ਨੇ ਕਿਹਾ,”ਇਹ ਪਛਾਣ, ਮਾਣ ਅਤੇ ਮੌਕਿਆਂ ਦੇ 33 ਕਰੋੜ ਸਰੋਤ ਹਨ। ਭਾਰਤ ਵਿਚ ਸਾਲ 2014 ਵਿਚ 50 ਫੀਸਦੀ ਤੋਂ ਘੱਟ ਲੋਕਾਂ ਦੇ ਬੈਂਕ ਖਾਤੇ ਸਨ। ਇਹ ਹੁਣ ਸਰਵ ਵਿਆਪਕਤਾ ਦੇ ਕਰੀਬ ਹੈ। ਇਸ ਲਈ ਅੱਜ ਇਕ ਅਰਬ ਤੋਂ ਵੱਧ ਬਾਇਓਮੈਟ੍ਰਿਕ ਪਛਾਣ, ਇਕ ਅਰਬ ਤੋਂ ਵੱਧ ਬੈਂਕ ਖਾਤੇ ਅਤੇ ਇਕ ਅਰਬ ਤੋਂ ਵੱਧ ਸੈੱਲਫੋਨ ਭਾਰਤ ਨੂੰ ਦੁਨੀਆ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਜਨਤਕ ਬੁਨਿਆਦੀ ਢਾਂਚਾ ਪ੍ਰਦਾਨ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button