
ਭਾਰਤੀ ਪੁਲਾੜ ਖੇਤਰ ਲਈ ਅੱਜ ਦਾ ਦਿਨ ਸੁਨਹਿਰੀ ਅੱਖਰਾਂ ਵਿੱਚ ਦਰਜ ਹੋ ਗਿਆ ਹੈ। ਦੇਸ਼ ਦੀ ਪਹਿਲੀ ਨਿੱਜੀ ਪੁਲਾੜ ਕੰਪਨੀ, ‘ਸਕਾਈਰੂਟ ਏਰੋਸਪੇਸ’ ਨੇ ਆਪਣੇ ਪੂਰੀ ਤਰ੍ਹਾਂ ਸਵਦੇਸ਼ੀ ਔਰਬਿਟਲ-ਕਲਾਸ ਰਾਕੇਟ ‘ਵਿਕਰਮ-1ਦਾ ਸਫਲਤਾਪੂਰਵਕ ਲਾਂਚ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਰਾਕੇਟ ਨੇ ਅੱਜ ਦੁਪਹਿਰ 12:08 ਵਜੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਸਫਲਤਾਪੂਰਵਕ ਉਡਾਣ ਭਰੀ
ਇਸ ਇਤਿਹਾਸਕ ਪ੍ਰਾਪਤੀ ਦੇ ਨਾਲ ਹੀ ਭਾਰਤ ਵਿਸ਼ਵ ਭਰ ਵਿੱਚ ਅਮਰੀਕਾ ਅਤੇ ਚੀਨ ਤੋਂ ਬਾਅਦ ਤੀਜਾ ਅਜਿਹਾ ਦੇਸ਼ ਬਣ ਗਿਆ ਹੈ, ਜਿਸ ਦੀ ਕਿਸੇ ਨਿੱਜੀ ਕੰਪਨੀ ਨੇ ਸਫਲ ਔਰਬਿਟਲ ਰਾਕੇਟ ਲਾਂਚਿੰਗ ਕੀਤੀ ਹੋਵੇ। ਇਸ ਸੁਪਰ ਮਿਸ਼ਨ ਨੂੰ “ਮਿਸ਼ਨ ਆਗਾਮਨ”ਦਾ ਨਾਮ ਦਿੱਤਾ ਗਿਆ ਹੈ, ਜੋ ਭਾਰਤੀ ਪੁਲਾੜ ਵਿਗਿਆਨ ਦੇ ਇਤਿਹਾਸ ਵਿੱਚ ਨਿੱਜੀ ਖੇਤਰ ਦੇ ਇੱਕ ਨਵੇਂ ਯੁੱਗ ਦਾ ਪ੍ਰਤੀਕ ਹੈ।
ਹੈਦਰਾਬਾਦ ਸਥਿਤ ਸਕਾਈਰੂਟ ਏਰੋਸਪੇਸ ਦੀ ਇਹ ਪਹਿਲੀ ਔਰਬਿਟਲ ਟੈਸਟ ਉਡਾਣ ਹੈ। ਇਸ ਦਾ ਮੁੱਖ ਟੀਚਾ ਵਿਕਰਮ-1 ਰਾਕੇਟ ਨੂੰ 450 ਕਿਲੋਮੀਟਰ ਦੇ ਲੋਅ-ਅਰਥ ਔਰਬਿਟ (LEO) ਵਿੱਚ 60 ਡਿਗਰੀ ਦੇ ਝੁਕਾਅ ‘ਤੇ ਸਫਲਤਾਪੂਰਵਕ ਸਥਾਪਿਤ ਕਰਨਾ ਹੈ। ਇਹ ਸਾਰੀ ਪ੍ਰਕਿਰਿਆ, ਲਿਫਟ-ਆਫ ਤੋਂ ਲੈ ਕੇ ਸੈਟੇਲਾਈਟਾਂ ਨੂੰ ਪੰਧ ਵਿੱਚ ਰੱਖਣ ਤੱਕ ਦੇ 14 ਪੜਾਵਾਂ ਵਿੱਚ ਕੁੱਲ 15.46 ਮਿੰਟਾਂ ਵਿੱਚ ਪੂਰੀ ਹੋਵੇਗੀ। ਇਸ ਮਿਸ਼ਨ ਦੇ ਤਹਿਤ ਕਈ ਦਿਲਚਸਪ ਪੇਲੋਡ ਭੇਜੇ ਗਏ ਹਨ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




