Breaking NewsD5 specialInternationalNews

ਭਾਰਤ – ਅਮਰੀਕਾ ਦੇ ਵਿੱਚ ਰੱਖਿਆ ਸੰਬੰਧ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ : ਰਾਜਦੂਤ ਸੰਧੂ

ਅਮਰੀਕਾ : ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੀ ਫੌਜ ਅਤੇ ਸੁਰੱਖਿਆ ਸੰਬੰਧ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ​​ਹਨ ਅਤੇ ਭਾਰਤ-ਅਮਰੀਕਾ ਦਾ ਰੱਖਿਆ ਵਪਾਰ ਹੁਣ 21 ਅਰਬ ਅਮਰੀਕੀ ਡਾਲਰ ਹੋ ਗਿਆ ਹੈ। ਸੰਧੂ ਨੇ ਕਿਹਾ ਕਿ ਅਮਰੀਕਾ ਵਾਲਿਓ ਭਾਰਤ ਨੂੰ ‘ਪ੍ਰਮੁੱਖ ਰੱਖਿਆ ਸਾਂਝੀਦਾਰ’ ਅਤੇ ਰਣਨੀਤੀਕ ਵਪਾਰ ਅਥਾਰਟੀ – 1 ਦਾ ਦਰਜਾ ਦਿੱਤੇ ਜਾਣ ਅਤੇ ਵਾਸ਼ਿੰਗਟਨਦੇ ਨਾਲ ਚਾਰ ਬੁਨਿਆਦੀ ਸਮਝੌਤਿਆਂ ‘ਤੇ ਦਸਤਖ਼ਤ ਕਰਨ ਨਾਲ ਦੋਵਾਂ ਦੇਸ਼ਾਂ ਦੇ ਵਿੱਚ ਫੌਜੀ ਸਹਿਯੋਗ ਵਧਾਇਆ ਜਾਵੇਗਾ।

ਜੇਲ੍ਹਾਂ ‘ਚ ਬੰਦ ਕਿਸਾਨਾਂ ਬਾਰੇ ਆਗੂਆਂ ਦਾ ਵੱਡਾ ਐਲਾਨ!ਬਣਾਈ ਨਵੀਂ ਰਣਨੀਤੀ! ਕਰਨਗੇ ਵੱਡਾ ਧਮਾਕਾ!

ਰਾਜਦੂਤ ਸੰਧੂ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਸਾਡੇ ਰੱਖਿਆ ਅਤੇ ਸੁਰੱਖਿਆ ਸੰਬੰਧ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਰੱਖਿਆ ਅਭਿਆਸਾਂ ਦੀ ਬਾਰੰਬਾਰਤਾ ਅਤੇ ਦਾਇਰਾ- ਦੁਵੱਲੇ ਅਤੇ ਬਹੁਪੱਖੀ, ਵਧਿਆ ਹੈ। ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੇ ਨਾਲ ਹਾਲ ਹੀ ‘ਚ ਹੋਇਆ ਮਾਲਾਬਾਰ ਅਭਿਆਨ ਵੀ ਇੱਕ ਮਹੱਤਵਪੂਰਣ ਪਹਿਲ ਹੈ। ਸੰਧੂ ਨੇ ਕਿਹਾ ਕਿ ਸਾਡੇ ਰੱਖਿਆ ਵਪਾਰ ਵਿੱਚ ਥੋੜ੍ਹੇ ਸਮੇਂ ‘ਚ ਕਾਫ਼ੀ ਵੱਧ ਗਿਆ ਹੈ ਅਤੇ ਅੱਜ ਇਹ 21 ਅਰਬ ਅਮਰੀਕੀ ਡਾਲਰ ਤੋਂ ਵੀ ਜ਼ਿਆਦਾ ਹੈ। ਤਰਨਜੀਤ ਸਿੰਘ ਨੇ ਕਿਹਾ ਕਿ ਸਾਡੇ ਉਦਯੋਗ ਅਗਲੀ ਪੀੜ੍ਹੀ ਦੀ ਰੱਖਿਆ ਟੈਕਨੋਲੋਜੀ ‘ਚ ਭਰੋਸੇਮੰਦ ਆਪੂਰਤੀ ਸੁਨਿਸਚਿਤ ਕਰਨ, ਸੰਯੁਕਤ ਅਨੁਸੰਧਾਨ ਅਤੇ ਵਿਕਾਸ, ਵਿਨਿਰਮਾਣ, ਨਵੀਨਤਾ ਅਤੇ ਸਹਿਯੋਗ ਦੇ ਨਵੇਂ ਖੇਤਰਾਂ ‘ਚ ਇਕੱਠੇ ਕੰਮ ਕਰ ਰਹੇ ਹਨ। ਪਿਛਲੇ ਇੱਕ ਦਸ਼ਕ ‘ਚ ਭਾਰਤ ਵਲੋਂ ਅਮਰੀਕਾ ਦੇ ਰੱਖਿਆ ਖਰੀਦ ‘ਚ ਮਹੱਤਵਪੂਰਨ ਵਾਧਾ ਹੋਇਆ ਹੈ। ਭਾਰਤ ਨੇ 2008 ਤੋਂ ਬਾਅਦ ਅਮਰੀਕਾ ਤੋਂ ਲਗਭਗ 18 ਅਰਬ ਅਮਰੀਕੀ ਡਾਲਰ ਦੀ ਰੱਖਿਆ ਖਰੀਦ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button