InternationalNewsTop News

ਭਾਰਤੀ ਵਣਜ ਦੂਤਘਰ ਦੀਆਂ ਕੰਧਾਂ ‘ਤੇ “ਖਾਲਿਸਤਾਨ ਜ਼ਿੰਦਾਬਾਦ” ਦੇ ਨਾਅਰੇ

ਸੈਨ ਫਰਾਂਸਿਸਕੋ : ਸੈਨ ਫਰਾਂਸਿਸਕੋ, ਯੂ.ਐੱਸ.ਏ. ਵਿੱਚ ਭਾਰਤੀ ਵਣਜ ਦੂਤਘਰ ਦੀਆਂ ਕੰਧਾਂ ਉੱਤੇ “ਖਾਲਿਸਤਾਨ ਜ਼ਿੰਦਾਬਾਦ” ਦੇ ਨਾਅਰੇ ਲਿਖੇ ਹੋਏ ਪਾਏ ਗਏ ਹਨ। ਇਹ ਘਟਨਾਂ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਤੋਂ ਕੁਝ ਦਿਨ ਪਹਿਲਾ ਹੀ ਹੋਈ ਹੈ।ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਅਜਿਹੀ ਹਰਕਤ ਸੰਭਾਵਤ ਤੌਰ ‘ਤੇ ਭਾਰਤੀ ਅਧਿਕਾਰੀਆਂ ਅਤੇ ਵਿਦੇਸ਼ਾਂ ਦੇ ਮਿਸ਼ਨਾਂ ਨੂੰ ਪਰੇਸ਼ਾਨ ਕਰੇਗੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਸਾਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ਦੇ ਪ੍ਰਵੇਸ਼ ਦੁਆਰ ਦੀ ਕੰਧ ‘ਤੇ “ਖਾਲਿਸਤਾਨ ਜ਼ਿੰਦਾਬਾਦ” ਦੇ ਨਾਅਰੇ ਲਿਖੇ ਦਿਖਾਈ ਦੇ ਰਹੇ ਹਨ।

ਮਾਨ ਦੇ ਬੇਟੇ ਨੇ ਖੜਕਾਇਆ PM ਮੋਦੀ, ਬਿੱਟੂ ਦੀ ਬੰਨ੍ਹੀ ਹਨ੍ਹੇਰੀ | D5 Channel Punjabi

ਇਸ ਤੋਂ ਪਹਿਲਾਂ ਸਿੱਖਸ ਫਾਰ ਜਸਟਿਸ ਜੋ ਕਿ ਇੱਕ ਖਾਲਿਸਤਾਨ ਪੱਖੀ ਸਮੂਹ ਹੈ ਨੇ 15 ਅਗਸਤ ਯਾਨੀ ਭਾਰਤੀ ਸੁਤੰਤਰਤਾ ਦਿਵਸ ਮੌਕੇ ਮੈਲਬੌਰਨ, ਲੰਡਨ, ਮਿਲਾਨ, ਸਾਨ ਫਰਾਂਸਿਸਕੋ, ਵੈਨਕੂਵਰ ਅਤੇ ਟੋਰਾਂਟੋ ਵਿੱਚ ਭਾਰਤੀ ਦੂਤਘਰਾਂ ਵਿੱਚ “ਖਾਲਿਸਤਾਨ ਦੀ ਸਥਾਪਨਾ – ਬਲਾਕ ਤਿਰੰਗਾ” ਲਈ ਇੱਕ ਵੱਖਵਾਦੀ ਮੁਹਿੰਮ ਚਲਾਉਣ ਦੀ ਗੱਲ ਆਖੀ ਸੀ। ਸ਼ਢਝ ਦੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਉਹ ਸਿੱਖ ਹੋਮਲੈਂਡ ਪੰਜਾਬ ‘ਤੇ ਭਾਰਤ ਦੇ 75 ਸਾਲਾਂ ਦੇ ਦਮਨਕਾਰੀ ਕਬਜ਼ੇ ਦਾ ਅੰਤਰਰਾਸ਼ਟਰੀਕਰਨ ਕਰਨ ਲਈ 15 ਅਗਸਤ ਦੀ ਸਿਵਲ ਕਾਰਵਾਈ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button