New from punjabPunjabPunjabTop News

ਸਕ੍ਰੈਪ ਕਾਰੋਬਾਰੀ ਨੇ ਕਿਵੇਂ ਕੀਤਾ DIG ਦਾ ਭੰਡਾਫੋੜ

ਪੰਜਾਬ ਪੁਲਿਸ ਦੇ ਰੋਪੜ ਰੇਂਜ ਦੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਅੱਜ ਉਨ੍ਹਾਂ ਦੀ ਸੀਬੀਆਈ ਕੋਰਟ ‘ਚ ਪੇਸ਼ੀ ਹੋਣ ਜਾ ਰਹੀ ਹੈ। ਗ੍ਰਿਫ਼ਤਾਰੀ ਦੇ ਨਾਲ ਹੀ ਸੀਬੀਆਈ ਦੀ 52 ਮੈਂਬਰੀ ਟੀਮ ਨੇ ਡੀਆਈਜੀ ਭੁੱਲਰ ਦੇ ਮੁਹਾਲੀ ਆਫਿਸ ਤੇ ਸੈਕਟਰ-40 ਦੀ ਕੋਠੀ ‘ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਸੀਬੀਆਈ ਟੀਮ ਨੇ ਕਰੀਬ 7 ਕਰੋੜ ਦੀ ਨਕਦੀ, 1.5 ਕਿਲੋ ਸੋਨਾ, ਲਗਜ਼ਰੀ ਘੜੀਆਂ, ਇੰਪੋਰਟਡ ਸ਼ਰਾਬ ਤੇ ਮਹਿੰਗੀਆਂ ਗੱਡੀਆਂ ਬਰਾਮਦ ਕੀਤੀਆਂ।ਮਾਮਲਾ ਸਕ੍ਰੈਪ ਕਾਰੋਬਾਰੀ ਆਕਾਸ਼ ਬੱਤਾ ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ ਹੈ। ਬੱਤਾ ਨੇ ਜਦੋਂ ਰਿਸ਼ਵਤਖੋਰੀ ਦੀ ਸ਼ਿਕਾਇਤ ਕੀਤੀ ਤਾਂ ਹੀ ਸੀਬੀਆਈ ਦੀ ਟੀਮ ਨੇ ਟ੍ਰੈਪ ਲਗਾ ਕੇ ਡੀਆਈਜੀ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ।

ਆਕਾਸ਼ ਬੱਤਾ ‘ਤੇ ਨਵੰਬਰ 2023 ‘ਚ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਥਾਣੇ ‘ਚ ਕੇਸ ਦਰਜ ਹੋਇਆ। ਆਕਾਸ਼ ਬੱਤਾ ‘ਤੇ ਇਲਜ਼ਾਮ ਸੀ ਕਿ ਉਹ ਦਿੱਲੀ ਤੋਂ ਜਾਅਲੀ ਬਿਲ ਦੇ ਜਰੀਏ ਮਾਲ ਲਿਆ ਕੇ ਮੰਡੀ ਗੋਬਿੰਦਗੜ੍ਹ ‘ਚ ਵੇਚਦਾ ਸੀ। ਇਸ ਤਰੀਕੇ ਨਾਲ ਉਹ ਟੈਕਸ ਚੋਰੀ ਕਰ ਰਿਹਾ ਸੀ। ਮਾਮਲਾ ਟੈਕਸ ਚੋਰੀ ਦਾ ਸੀ, ਇਸ ਕਰਕੇ ਇਹ ਮਾਮਲਾ 2024 ‘ਚ ਡੀਆਈਜੀ ਭੁੱਲਰ ਕੋਲ ਪਹੁੰਚ ਗਿਆ। ਇਸ ਤੋਂ ਬਾਅਦ ਬੱਤਾ ਨੂੰ ਚਲਾਨ ਪੇਸ਼ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਮੰਗੀ ਗਈ।

ਪੁਲਿਸ ਥਾਣੇ ‘ਚ ਮਾਮਲਾ ਦਰਜ ਹੋਣ ਦੇ ਆਮ ਤੌਰ ‘ਤੇ ਮਾਮਲਾ ਐਸਐਚਓ ਜਾ ਉਸ ਤੋਂ ਥੱਲੇ ਦੇ ਅਧਿਕਾਰੀ ਕੋਲ ਜਾਂਚ ਲਈ ਜਾਂਦਾ ਹੈ। ਹਾਲਾਂਕਿ, ਇਸ ‘ਚ ਸਕ੍ਰੈਪ ਦੇ ਜਰੀਏ ਟੈਕਸ ਚੋਰੀ ਕੀਤੀ ਜਾ ਰਹੀ ਸੀ ਤੇ ਮਾਮਲਾ ਸਰਕਾਰ ਨਾਲ ਧੋਖਾਧੜੀ ਦਾ ਸੀ। ਇਸ ਲਈ ਇਹ ਕੇਸ ਡੀਆਈਜੀ ਹਰਚਰਨ ਸਿੰਘ ਭੁੱਲਰ ਕੋਲ ਪਹੁੰਚ ਗਿਆ। ਇਸ ਤੋਂ ਬਾਅਦ ਹੀ ਆਕਾਸ਼ ਬੱਤਾ ਡੀਆਈਜੀ ਭੁੱਲਰ ਦੀਆਂ ਨਜ਼ਰਾਂ ‘ਚ ਆ ਗਿਆ।

ਆਕਾਸ਼ ਬੱਤਾ ਸੀਬੀਆਈ ਕੋਲ ਪਹੁੰਚਿਆ

ਇਸ ਪੂਰੇ ਮਾਮਲੇ ‘ਚ ਆਕਾਸ਼ ਬੱਤਾ ਦਾ ਕਹਿਣਾ ਹੈ ਕਿ ਜਦੋਂ ਡੀਆਈਡਜੀ ਹਰਚਰਨ ਸਿੰਘ ਭੁੱਲਰ ਨੇ ਉਸ ਨੂੰ ਧਮਕੀਆਂ ਦਿੱਤੀਆਂ ਸਨ ਕਿ ਉਹ ਉਸ ‘ਤੇ ਝੂਠੇ ਕੇਸ ਪਾ ਦੇਵੇਗਾ, ਤਾਂ ਇਸ ਤੋਂ ਬਾਅਦ ਉਸ ਨੇ ਤੈਅ ਕੀਤਾ ਕਿ ਉਹ ਸੀਬੀਆਈ ਕੋਲ ਜਾਵੇਗਾ। ਉਸ ਨੇ ਕਿਹਾ ਕਿ ਉਹ ਪੁਲਿਸ ਨੂੰ ਸ਼ਿਕਾਇਤ ਕਰਦਾ ਤਾਂ ਪੁਲਿਸ ਡੀਆਈਜੀ ‘ਤੇ ਕਾਰਵਾਈ ਨਹੀਂ ਕਰਦੀ। ਇਸ ਲਈ ਉਨ੍ਹਾਂ ਨੇ ਪੂਰੀ ਕਹਾਣੀ ਤੇ ਰਿਕਾਰਡਿੰਗ ਸੀਬੀਆਈ ਨੂੰ ਸੁਣਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button