Breaking NewsIndiaInternationalNews

ਭਾਰਤੀ ਮੂਲ ਦਾ ਰਣਵੀਰ ਬਣਿਆ UK ’ਚ ਸਭ ਤੋਂ ਘੱਟ ਉਮਰ ਦਾ ਅਕਾਊਂਟੈਂਟ

ਬ੍ਰਿਟੇਨ ‘ਚ ਭਾਰਤੀ ਮੂਲ ਦੇ 15 ਸਾਲਾ ਵਿਦਿਆਰਥੀ ਰਣਵੀਰ ਸਿੰਘ ਸੰਧੂ ਸਭ ਤੋਂ ਘੱਟ ਉਮਰ ਦਾ ਅਕਾਊਂਟੈਂਟ ਬਣਿਆ ਹੈ। ਉਸਨੇ ਸਕੂਲ ਵਿੱਚ ਰਹਿਣ ਦੇ ਦੌਰਾਨ ਹੀ ਅਕਾਊਂਟੈਂਸੀ ਦੀ ਕੰਪਨੀ ਸਥਾਪਤ ਕੀਤੀ ਹੈ। ਦੱਖਣੀ ਲੰਦਨ ’ਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਆਪਣੇ ਲਈ 25 ਸਾਲਾਂ ਦੀ ਉਮਰ ਤੱਕ ਕਰੋੜਪਤੀ ਬਣਨ ਦਾ ਟੀਚਾ ਰੱਖਿਆ ਹੈ। ਸੰਧੂ ਨੇ 12 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਕਾਰੋਬਾਰ ਸ਼ੁਰੂ ਕੀਤਾ ਸੀ।

Read Also ਟੈਸਲਾ : ਭਾਰਤੀ ਮੂਲ ਦੇ ਸਾਬਕਾ ਮੁਲਾਜ਼ਮ ‘ਤੇ ਲੱਗਿਆ 67 ਕਰੋੜ ਦੀ ਚੋਰੀ ਦਾ ਦੋਸ਼

ਉਸ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ 15 ਸਾਲਾਂ ਦਾ ਉੱਦਮੀ ਆਪਣਾ ਵਧੀਆ ਜੀਵਨ ਜਿਉਂ ਰਿਹਾ ਹੈ ਤੇ ਧਨ ਕਮਾਉਣ ਦਾ ਜਤਨ ਕਰ ਰਿਹਾ ਹੈ। ਸਕੂਲੀ ਵਿਦਿਆਰਥੀ ਨੇ ਕਿਹਾ ਕਿ ਉਹ ਬਹੁਤ ਪਹਿਲਾਂ ਤੋਂ ਜਾਣਦਾ ਸੀ ਕਿ ਉਸ ਨੇ ਅਕਾਊਂਟੈਂਟ ਤੇ ਵਿੱਤੀ ਸਲਾਹਕਾਰ ਬਣਨਾ ਹੈ। ਉਸ ਦੇ ਪਿਤਾ ਅਮਨ ਸਿੰਘ ਸੰਧੂ (50) ਇੱਕ ਬਿਲਡਰ ਹਨ ਤੇ ਮਾਂ ਦਲਵਿੰਦਰ ਕੌਰ ਸੰਧੂ ਇੱਕ ਐਸਟੇਟ ਏਜੰਟ ਵਜੋਂ ਕੰਮ ਕਰਦੇ ਹਨ। ਰਣਵੀਰ ਨੇ ਕਿਹਾ ਕਿ ਉਸ ਦੀ ਸਦਾ ਇਹੋ ਖ਼ਾਹਿਸ਼ ਰਹੀ ਹੈ ਕਿ ਉਹ ਖ਼ੂਬ ਪੈਸੇ ਕਮਾਵੇ ਤੇ ਆਪਣਾ ਕਾਰੋਬਾਰ ਪੂਰੇ ਸੰਸਾਰ ਵਿੱਚ ਕਾਇਮ ਕਰੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button