Breaking NewsNewsPunjab

ਪੰਜਾਬ ‘ਚ ਪਹਿਲੇ ਹੀ ਦਿਨ ਨਾ ਮਾਤਰ ਹੋਈ ਝੋਨੇ ਦੀ ਖਰੀਦ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਕਰਨ ਦੇ ਨਿਰਧਾਰਿਤ ਪ੍ਰੋਗਰਾਮ ਦੇ ਬਾਵਜੂਦ ਅੱਜ ਪਹਿਲੇ ਦਿਨ ਗਿੱਲਾ ਝੋਨਾ ਮੰਡੀਆਂ ਵਿੱਚ ਆਉਣ ਕਾਰਨ ਉਸ ਦੀ ਖਰੀਦ ਨਹੀਂ ਹੋਈ। ਜਾਣਕਾਰੀ ਮੁਤਾਬਕ ਫਾਜ਼ਿਲਕਾ ਖੰਨਾ ਤੇ ਕੁਝ ਹੋਰ ਮੰਡੀਆਂ ਵਿੱਚ ਕੁਝ ਕਿਸਾਨ ਝੋਨਾ ਤਾਂ ਲੈ ਕੇ ਆਏ ਸਨ ਪਰ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਖਰੀਦ ਏਜੰਸੀਆਂ ਵੱਲੋਂ ਇਸ ਦੀ ਖਰੀਦ ਤੋਂ ਅਸਮਰਥਤਾ ਪ੍ਰਗਟ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ‘ਚ ਪੰਜਾਬ ‘ਚ ਪਏ ਭਾਰੀ ਮੀਂਹ ਕਾਰਨ ਕਈ ਜ਼ਿਲਿਆਂ ‘ਚ ਝੋਨੇ ਦੀ ਤਿਆਰ ਫਸਲ ਡਿੱਗਣ ਕਾਰਨ ਪਾਣੀ ‘ਚ ਡੁੱਬ ਗਈ ਸੀ। ਸਥਿਤੀ ਨੂੰ ਦੇਖਦਿਆਂ ਕਈ ਥਾਵਾਂ ‘ਤੇ ਕਿਸਾਨਾਂ ਨੇ ਧੁੱਪ ਨਿਕਲਣ ਤੋਂ ਬਾਅਦ ਗਿੱਲੀ ਫਸਲ ਦੀ ਹੀ ਕਟਾਈ ਕਰ ਲਈ। ਜਿਸ ‘ਚ ਅਜੇ ਵੀ ਨਮੀ ਬਰਕਰਾਰ ਹੈ।

Read Also ਕਿਸਾਨਾਂ ਨੇ ਲਾਇਆ ਸੀ ਝੋਨਾ ਸਰਕਾਰੀ ਅਫ਼ਸਰਾਂ ਨੇ ਖੜ੍ਹੇ ਝੋਨੇ ‘ਤੇ ਫ਼ੇਰਿਆ ਸੁਹਾਗਾ

ਇਸ ਤਰ੍ਹਾਂ ਝੋਨੇ ਦੀ ਖਰੀਦ ਦਾ ਕੰਮ ਅਜੇ ਤਿੰਨ-ਚਾਰ ਦਿਨ ਹੋਰ ਪੱਛੜ ਕੇ ਸ਼ੁਰੂ ਹੋਣ ਦੇ ਆਸਾਰ ਹਨ ਕਿਉਂਕਿ ਖਰੀਦ ਏਜੰਸੀਆਂ ਵੱਲੋਂ ਕਿਸਾਨਾਂ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਫਸਲ ਵੇਚਣ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਭਾਵੇਂ ਮੰਡੀਆਂ ਵਿਚ ਖਰੀਦ ਦੇ ਪ੍ਰਬੰਧ ਮੁਕੰਮਲ ਹਨ ਪਰ ਹਾਲੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਖਰੀਦ ਦੀ ਅਦਾਇਗੀ ਕਰਨ ਲਈ ਜਾਰੀ ਹੋਣ ਵਾਲੀ ਰਾਸ਼ੀ ਸਬੰਧੀ ਸੀ. ਸੀ. ਲਿਮਟ ਵੀ ਮਨਜ਼ੂਰ ਨਹੀਂ ਕੀਤੀ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਤੇ ਵਿੱਤ ਮੰਤਰੀ ਵਲੋਂ ਇਹ ਰਾਸ਼ੀ ਮਨਜ਼ੂਰ ਕਰਵਾਉਣ ਲਈ 3 ਅਕਤੂਬਰ ਨੂੰ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਖੁਦ ਪ੍ਰਧਾਨ ਮੰਤਰੀ ਤੇ ਕੇਂਦਰੀ ਖੁਰਾਕ ਸਪਲਾਈ ਮੰਤਰੀ ਰਾਮ ਵਿਲਾਸ ਪਾਸਵਾਨ ਤੱਕ ਪਹੁੰਚ ਕੀਤੀ ਜਾਵੇਗੀ। ਸੂਬਾ ਸਰਕਾਰ ਵਲੋਂ ਇਸੇ ਹਫ਼ਤੇ ਰਾਸ਼ੀ ਮਨਜ਼ੂਰ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button