Breaking NewsD5 specialNewsSports

ਭਾਰਤੀ ਪਹਿਲਵਾਨ Deepak Punia ਹੱਥ ‘ਤੇ ਸੱਟ ਲੱਗਣ ਕਾਰਨ ਪੋਲੈਂਡ ਓਪਨ ਤੋਂ ਹਟੇ

ਨਵੀਂ ਦਿੱਲੀ : ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਭਾਰਤੀ ਪਹਿਲਵਾਨ ਦੀਪਕ ਪੂਨੀਆ ਖੱਬੇ ਹੱਥ ਦੀ ਸੱਟ ਦੇ ਵਧਣ ਤੋਂ ਬਚਣ ਲਈ ਮੰਗਲਵਾਰ ਨੂੰ ਪੋਲੈਂਡ ਓਪਨ ਤੋਂ ਹੱਟ ਗਏ। ਟੋਕੀਓ ਖੇਡਾਂ ਤੋਂ ਪਹਿਲਾਂ ਇਹ ਆਖਰੀ ਰੈਂਕਿੰਗ ਸੀਰੀਜ਼ ਮੁਕਾਬਲੇ ਹਨ ਅਤੇ ਪੂਨੀਆ ਨੂੰ 86 ਕਿ. ਗ੍ਰਾ. ਵਰਗ ‘ਚ ਚੁਣੌਤੀ ਪੇਸ਼ ਕਰਨੀ ਸੀ ਪਰ ਉਹ ਅਮਰੀਕਾ ਦੇ ਜਾਹਿਦ ਵੇਲੇਂਸਿਆ ਵਿਰੁੱਧ ਕੁਆਰਟਰ ਫਾਈਨਲ ਮੁਕਾਬਲੇ ਤੋਂ ਹਟ ਗਏ।

ਨਿੱਕੇ-ਨਿੱਕੇ ਬੱਚਿਆਂ ਦੀ ਕਹਾਣੀ ਦੇਖ ਹਰ ਕੋਈ ਹੋਊ ਭਾਵੁਕ, ਵੱਡੇ ਹੋਕੇ ਫੌਜੀ ਬਣਨ ਦੇ ਸਜਾਏ ਸੁਪਨੇ

ਪਤਾ ਚੱਲਿਆ ਹੈ ਕਿ 2019 ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਨੂੰ ਵਾਰਸਾ ਦੇ ਲਈ ਰਵਾਨਾ ਹੋਣ ਤੋਂ ਦੋ ਜਾਂ ਤਿੰਨ ਦਿਨ ਪਹਿਲਾ ਅਭਿਆਸ ਦੇ ਦੌਰਾਨ ਸੱਟ ਲੱਗੀ ਸੀ। ਰਾਸ਼ਟਰੀ ਕੋਚ ਜਗਮਿੰਦਰ ਸਿੰਘ ਨੇ ਪੀ. ਟੀ. ਆਈ. ਨੂੰ ਦੱਸਿਆ ਕਿ ਇਹ ਹਲਕੀ ਸੱਟ ਹੈ, ਚਿੰਤਾ ਦੀ ਕੋਈ ਗੱਲ ਨਹੀਂ ਹੈ। ਉਸ ਨੂੰ ਭਾਰਤ ਵਿਚ ਅਭਿਆਸ ਦੇ ਦੌਰਾਨ ਇਹ ਸੱਟ ਲੱਗੀ ਸੀ। ਅਸੀਂ ਨਹੀਂ ਚਾਹੁੰਦੇ ਹਾਂ ਕਿ ਇਹ ਅੱਗੇ ਵਧੇ। ਮਹਾਸੰਘ ਨੂੰ ਇਸਦੀ ਜਾਣਕਾਰੀ ਦਿੱਤੀ ਗਈ ਸੀ। ਉਹ ਹੁਣ ਵੀ ਅਭਿਆਸ ਕਰ ਰਿਹਾ ਹੈ, ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button