Breaking NewsD5 specialNewsSports

ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ RP Singh ਦੇ ਪਿਤਾ ਦਾ ਕੋਰੋਨਾ ਕਾਰਨ ਦੇਹਾਂਤ

ਨਵੀਂ ਦਿੱਲੀ : ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਅਤੇ ਦੁਨੀਆ ‘ਚ ਹਾਹਾਕਾਰ ਮਚਾ ਦਿੱਤੀ ਹੈ। ਖੇਡ ਜਗਤ ਵੀ ਇਸ ਤੋਂ ਅਛੂਹਾ ਨਹੀਂ ਰਿਹਾ। ਖਿਡਾਰੀਆਂ ਦੇ ਪਰਿਵਾਰ ‘ਤੇ ਵੀ ਕੋਰੋਨਾ ਕਾਲ ਬਣਕੇ ਟੁੱਟਿਆ ਹੈ। ਹੁਣ ਤੱਕ ਕਈ ਕ੍ਰਿਕੇਟਰ ਅਤੇ ਹੋਰ ਖਿਡਾਰੀ ਆਪਣੇ ਪਰਿਵਾਰ ਅਤੇ ਕਰੀਬੀਆਂ ਨੂੰ ਖੋਹ ਚੁੱਕੇ ਹਨ। ਉਥੇ ਹੀ ਹੁਣ ਭਾਰਤੀ ਟੀਮ ਦੇ ਸਾਬਕਾ ਤੇਜ ਬੱਲੇਬਾਜ਼ ਆਰਪੀ ਸਿੰਘ ਦੇ ਪਿਤਾ ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਿਤਾ ਸ਼ਿਵ ਪ੍ਰਸਾਦ ਸਿੰਘ ਪਿਛਲੇ ਮਹੀਨੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਸਨ। ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ ਹੋ ਰਹੀ ਸੀ।

ਪਹਿਲਾਂ ਪੁਲਿਸ ਨੇ ਕੁੱਟੇ ਸਬਜੀ ਵਾਲੇ,ਫਿਰ ਸਬਜੀ ਵਾਲਿਆਂ ਨੇ ਸੱਦ ਲਏ ਕਿਸਾਨ!ਪਾਤਾ ਗਾਹ! ਰੋਡ ਕਰਤੇ ਜਾਮ!

ਉਨ੍ਹਾਂ ਦਾ ਇਲਾਜ਼ ਲਖਨਊ ਦੇ ਮੇਦਾਂਤਾ ਹਸਪਤਾਲ ‘ਚ ਚੱਲ ਰਿਹਾ ਸੀ, ਜਿੱਥੇ ਬੁੱਧਵਾਰ ਦੁਪਹਿਰ 12 ਵਜੇ ਉਨ੍ਹਾਂ ਨੇ ਅੰਤਮ ਸਾਹ ਲਏ। ਪਿਤਾ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਆਰਪੀ ਸਿੰਘ ਆਈਪੀਐਲ ਦੀ ਕਮੈਂਟਰੀ ਟੀਮ ਤੋਂ ਹੱਟ ਗਏ ਸਨ। ਹਾਲਾਂਕਿ ਕੁਝ ਦਿਨਾਂ ਤੋਂ ਬਾਅਦ ਕੋਰੋਨਾ ਦੇ ਚੱਲਦਿਆਂ ਆਈਪੀਐਲ – 14 ਨੂੰ ਵੀ ਮੁਲਤਵੀ ਕਰਨਾ ਪਿਆ ਸੀ। 2018 ‘ਚ ਸੰਨਿਆਸ ਲੈਣ ਤੋਂ ਬਾਅਦ ਆਰਪੀ ਸਿੰਘ ਕਮੈਂਟਰੀ ਨਾਲ ਜੁੜੇ ਹੋਏ ਹਨ। ਉਹ ਆਈਪੀਐਲ ਦੇ ਇਸ ਸੀਜਨ ‘ਚ ਸਟਾਰ ਸਪੋਰਟਸ ਦੀ ਹਿੰਦੀ ਕਮੈਂਟਰੀ ਟੀਮ ਦਾ ਹਿੱਸਾ ਸਨ। ਆਰਪੀ ਸਿੰਘ ਨੇ 2005 ‘ਚ ਜਿੰਬਾਬਵੇ ਦੇ ਖਿਲਾਫ ਵਨਡੇ ਮੁਕਾਬਲੇ ਤੋਂ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਕਦਮ ਰੱਖਿਆ ਸੀ।

ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ,ਬਾਗੋ-ਬਾਗ ਕਰਤੇ ਕਿਸਾਨ!

ਆਰਪੀ ਨੇ 14 ਟੈਸਟ ਮੈਚਾਂ ‘ਚ 40 ਵਿਕੇਟ ਝਟਕੇ, ਜਿਸ ‘ਚ ਇੱਕ ਪੰਜ ਵਿਕੇਟ ਹਾਲ ਸ਼ਾਮਿਲ ਰਿਹਾ। ਉਨ੍ਹਾਂ ਨੇ 58 ਵਨਡੇ ਇੰਟਰਨੈਸ਼ਨਲ ‘ਚ 69 ਵਿਕੇਟ ਝਟਕੇ, ਨਾਲ ਹੀ 10 ਟੀ20 ਅੰਤਰਰਾਸ਼ਟਰੀ ‘ਚ ਉਨ੍ਹਾਂ ਨੇ 15 ਵਿਕੇਟ ਕੱਢੇ। ਆਰਪੀ ਸਿੰਘ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੁਕਾਬਲਾ 2011 ‘ਚ ਇੰਗਲੈਂਡ ਦੇ ਖਿਲਾਫ ਖੇਡਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button