Breaking NewsD5 specialIndiaNewsPunjab

ਪੰਜਾਬ ਨੂੰ ਵੀ ਟਿੱਡੀਆਂ ਦੇ ਹਮਲੇ ਦਾ ਖ਼ਤਰਾ, ਪੂਰੇ ਰਾਜ ‘ਚ ਸਾਵਧਾਨੀ ਦੇ ਨਿਰਦੇਸ਼, 3 ਜ਼ਿਲ੍ਹਿਆਂ ‘ਚ ਹਾਈ ਅਲਰਟ

ਪਟਿਆਲਾ : ਰਾਜਸਥਾਨ ਅਤੇ ਮੱਧ ਪ੍ਰਦੇਸ਼ ‘ਚ ਆਤੰਕ ਮਚਾਉਣ ਤੋਂ ਬਾਅਦ ਟਿੱਡੀਆਂ ਦਾ ਦਲ ਬੁੱਧਵਾਰ ਨੂੰ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਦੇ ਝਾਂਸੀ ਪਹੁੰਚ ਗਿਆ ਅਤੇ ਇਹ ਹੁਣ ਮਹਾਰਾਸ਼ਟਰ ਦੇ ਰਾਮਟੇਕ ਸ਼ਹਿਰ ਦੇ ਵੱਲ ਵੀ ਵੱਧ ਸਕਦਾ ਹੈ। ਇਹ ਪਿਛਲੇ 26 ਸਾਲ ‘ਚ ਟਿੱਡੀ ਦਲ ਦਾ ਸਭ ਤੋਂ ਬੁਰਾ ਹਮਲਾ ਹੈ। ਇਸ ਤੋਂ ਬਾਅਦ ਪੰਜਾਬ ‘ਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਟਿੱਡੀ ਦਲ ਦੇ ਕਹਿਰ ਤੋਂ ਬਚੇ ਰਹਿਣ ਵਾਲੇ ਪੰਜਾਬ ਵਿੱਚ ਵੀ ਇਸ ਵਾਰ ਇਨ੍ਹਾਂ ਦੇ ਹਮਲੇ ਦੀ ਸ਼ੰਕਾ ਹੈ। ਪੰਜਾਬ ਵਿੱਚ ਵੀ ਟਿੱਡੀ ਦਲ ਦੇ ਕਹਿਰ ਦਾ ਖ਼ਤਰਾ ਹੈ। ਖੇਤੀਬਾੜੀ ਡਾਇਰੈਕਟਰ ਸਵਤੰਤਰ ਕੁਮਾਰ ਐਰੀ ਨੇ ਕਿਹਾ, ‘ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।’

CONGRESS ਮੰਤਰੀ ਨੇ ਘੇਰੀ ਆਪਣੀ ਹੀ ਸਰਕਾਰ CAPTAIN ‘ਤੇ ਹੀ ਚੁੱਕੇ ਸਵਾਲ, ਸਰਕਾਰ ਤੇ ਪੱਤਰਕਾਰ ਵੀ ਹੋਏ ਹੈਰਾਨ

ਉਨ੍ਹਾਂ ਨੇ ਕਿਹਾ ਕਿ ਹਰ ਇੱਕ ਜਿਲ੍ਹੇ ਵਿੱਚ ਕੰਟਰੋਲ ਰੂਮ ਬਣਾਏ ਗਏ ਹਨ ਅਤੇ ਕਿਸਾਨਾਂ ਵਲੋਂ ਕਿਸੇ ਵੀ ਤਰ੍ਹਾਂ ਦੀ ਟਿੱਡੀ ਦਲ ਸਬੰਧੀ ਗਤੀਵਿਧੀ ਦੀ ਜਾਣਕਾਰੀ ਦੇਣ ਨੂੰ ਕਿਹਾ ਗਿਆ ਹੈ। ਜਨਵਰੀ ਵਿੱਚ ਪੰਜਾਬ ਦੇ ਫਾਜ਼ਿਲਕਾ ਅਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਕੁੱਝ ਪਿੰਡਾਂ ਵਿੱਚ ਟਿੱਡੀ ਦਲ ਦੇਖੇ ਗਏ ਸਨ ਪਰ ਤੱਦ ਉਨ੍ਹਾਂ ‘ਤੇ ਪ੍ਰਭਾਵੀ ਤਰੀਕੇ ਨਾਲ ਕਾਬੂ ਪਾ ਲਿਆ ਗਿਆ। ਹਾਲਾਂਕਿ ਟਿੱਡੀ ਦਲ ਆਪਣੇ ਆਂਡੇ ਰੇਤਲੀ ਜ਼ਮੀਨ ਵਿੱਚ ਦਿੰਦਾ ਹੈ ਇਸ ਲਈ ਰਾਜਸਥਾਨ ਦੀ ਸਰਹੱਦ ਦੇ ਨਾਲ ਲੱਗਦੇ ਜ਼ਿਲ੍ਹਿਆਂ ਫਾਜ਼ਿਲਕਾ, ਮੁਕਤਸਰ, ਬਠਿੰਡਾ ਆਦਿ ਵਿੱਚ ਖ਼ਤਰਾ ਜ਼ਿਆਦਾ ਹੈ।

PUNJAB CONGRESS ਦੇ ਪ੍ਰਧਾਨ JAKHAR ਦਾ ਲੋਕਾਂ ਦੇ ਨਾਮ ਵੱਡਾ ਸੁਨੇਹਾ, ਕੀ ਇਸ ਤਰਾਂ ਮਿਲੇਗਾ ਲੋਕਾਂ ਨੂੰ ਫ਼ਾਇਦਾ?

ਗਰਮੀ ਵਧਣ ਨਾਲ ਇਹਨਾਂ ਦੀ ਪ੍ਰਜਣਨ ਸਮਰੱਥਾ ਵੀ ਵੱਧ ਜਾਂਦੀ ਹੈ। ਇਸ ਖਤਰੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪਹਿਲਾਂ ਤੋਂ ਹੀ ਅਲਰਟ ਵੀ ਜਾਰੀ ਕਰ ਰੱਖਿਆ ਹੈ। ਸਰਕਾਰ ਨੇ ਫਰੀਦਕੋਟ, ਫਾਜ਼ਿਲਕਾ ਅਤੇ ਬਠਿੰਡਾ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।ਉਥੇ ਹੀ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਹਾਲਾਤ ਨਾਲ ਨਿੱਬੜਨ ਦੀ ਤਿਆਰੀ ਪੂਰੀ ਕਰ ਲਈ ਗਈ ਹੈ। ਦਵਾਈਆਂ ਦੀ ਖਰੀਦ ਲਈ ਇੱਕ ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਰੱਖੀ ਹੋਈ ਹੈ ਅਤੇ ਟੀਮਾਂ ਪਿੰਡਾਂ ਵਿੱਚ ਨਿਗਰਾਨੀ ਕਰ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button