Breaking NewsD5 specialNewsPunjab

ਭਾਰਤੀ ਕਿਸਾਨ ਯੂਨੀਅਨ ਪੰਜਾਬ ਸਾਂਝਾ ਮੋਰਚਾ ਜ਼ੀਰਾ ਦੀ ਡਟ ਕੇ ਕਰੇਗਾ ਹਮਾਇਤ-ਸੁੱਖ ਗਿੱਲ ਮੋਗਾ

ਚਾਹੇ ਦਿੱਲੀ ਵਾਂਗ ਲੰਮਾ ਚੱਲੇ ਸੰਘਰਸ਼ ਫ਼ੌਜੀਆਂ ਵਾਂਗ ਸਾਂਭਾਂਗੇ ਮੋਰਚਾ-ਗੁਰਜੰਟ ਸਰਪੰਚ,ਰੌਬਿਨ,ਗੁਰਮੇਲ ਸਰਪੰਚ

ਧਰਮਕੋਟ: ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਯੂਥ ਵਿੰਗ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਤੋਤਾ ਸਿੰਘ ਵਾਲਾ(ਮੋਗਾ) ਵੱਲੋਂ ਇਹ ਐਲਾਨ ਕਰਦਿਆਂ ਕਿਹਾ ਕੇ ਉਨ੍ਹਾਂ ਵੱਲੋਂ ਸਾਂਝਾ ਮੋਰਚਾ ਜ਼ੀਰਾ ਦਾ ਡਟ ਕੇ ਸਾਥ ਦਿੱਤਾ ਜਾਵੇਗਾ। ਸੁੱਖ ਗਿੱਲ ਅਤੇ ਗੁਰਜੰਟ ਸਰਪੰਚ ਰਟੋਲ ਰੂਹੀ ਨੇ ਬੋਲਦਿਆਂ ਕਿਹਾ ਕਿ ਦਿੱਲੀ ਵਾਂਗ ਬੇਸ਼ੱਕ ਸਾਲਾਂ ਬੱਧੀ ਸੰਘਰਸ਼ ਚੱਲ ਜਾਵੇ ਅਸੀਂ ਫ਼ੌਜੀਆਂ ਵਾਂਗ ਮੋਰਚਾ ਸਾਂਭਾਂਗੇ। ਮੋਰਚੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਜੇ ਮੋਰਚਾ ਅੱਜ ਛੇਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ ਅਤੇ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ,ਸੁੱਖ ਗਿੱਲ ਅਤੇ ਗੁਰਜੰਟ ਸਰਪੰਚ ਨੇ ਪੰਜਾਬ ਅਤੇ ਨੈਸ਼ਨਲ ਮੀਡੀਆ ਨੂੰ ਅਪੀਲ ਕੀਤੀ ਕਿ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਸਾਂਝਾ ਮੋਰਚਾ ਜੀਰਾ ਨੂੰ ਕਵਰ ਕਰਨ ਲਈ ਸਭ ਨੂੰ ਸੱਦਾ ਦਿੱਤਾ ਜਾਂਦਾ ਹੈ ।

Sikh Girl Delhi News : ਪ੍ਰੇਮ ਜਾਲ ‘ਚ ਕਸੂਤੀ ਫਸੀ ਸਿੱਖ ਲੜਕੀ, ਕੀਤਾ ਧਰਮ ਪਰਿਵਰਤਨ | D5 Channel Punjabi

ਉਨ੍ਹਾਂ ਕਿਹਾ ਕਿ ਬੇਸ਼ੱਕ ਜ਼ੀਰਾ ਅਤੇ ਫਿਰੋਜ਼ਪੁਰ ਦਾ ਮੀਡੀਆ ਸਾਂਝਾ ਮੋਰਚਾ ਜ਼ੀਰਾ ਨੂੰ ਬਹੁਤ ਸੁਚੱਜੇ ਢੰਗ ਨਾਲ ਕਵਰ ਕਰ ਰਿਹਾ ਹੈ । ਪਰ ਸਾਨੂੰ ਪੰਜਾਬ ਦੇ ਪ੍ਰਿੰਟ ਅਤੇ ਇਲੈਕਟ੍ਰੋਨਿਕਸ ਮੀਡੀਆ ਦੇ ਸਾਥ ਦੀ ਵੀ ਖ਼ਾਸ ਤੌਰ ਤੇ ਜ਼ਰੂਰਤ ਹੈ । ਉਹਨਾਂ ਕਿਹਾ ਕੇ ਜੀਰਾ ਫਿਰੋਜਪੁਰ ਮੀਡੀਏ ਦੇ ਉਹ ਬਹੁਤ ਧੰਨਵਾਦੀ ਹਨ। ਅੱਗੇ ਬੋਲਦਿਆਂ ਸੁੱਖ ਗਿੱਲ,ਗੁਰਜੰਟ ਸਰਪੰਚ,ਗੁਰਮੇਲ ਸਰਪੰਚ ਮਨਸੂਰ ਵਾਲ ਨੇ ਕਿਹਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ,ਸੰਤ ਮਹਾਂਪੁਰਸ਼ਾਂ ਅਤੇ ਪੰਜਾਬੀ ਸਿੰਗਰਾਂ ਨੂੰ ਸਾਡੀ ਅਪੀਲ ਹੈ ਕਿ ਜ਼ੀਰਾ ਇਲਾਕੇ ਵਿਚ ਲੱਗੇ ਹੋਏ ਸਾਂਝੇ ਮੋਰਚੇ ਵਿੱਚ ਤੁਹਾਡੇ ਸਭ ਦੇ ਸਾਥ ਦੀ ਸਖ਼ਤ ਲੋੜ ਹੈ।

ਕੈਪਟਨ ਦੀ ਮੁੜ ਐਂਟਰੀ! ਮੋਦੀ ਦੇ ਬੰਦਿਆਂ ਦਾ ਐਲਾਨ! CM ਮਾਨ ਲਈ ਮੁਸੀਬਤ

ਇਨ੍ਹਾਂ ਆਗੂਆਂ ਨੇ ਕਿਹਾ ਕਿ ਅੱਜ ਬਿੱਟੂ ਖੰਨੇ ਵਾਲਾ ਪੰਜਾਬੀ ਗਾਇਕ ਸਪੈਸ਼ਲ ਤੌਰ ਤੇ ਹਾਜ਼ਰੀ ਲਵਾ ਕੇ ਗਏ ਹਨ। ਆਗੂਆਂ ਨੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਸਾਂਝਾ ਮੋਰਚਾ ਜ਼ੀਰਾ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕੇ ਸਾਡੇ ਸ਼ਾਂਤਮਈ ਚੱਲ ਰਹੇ ਧਰਨੇ ਨੂੰ ਖ਼ਰਾਬ ਕਰਨ ਵਾਸਤੇ ਪ੍ਰਸ਼ਾਸਨ ਜਾਂ ਫੈਕਟਰੀ ਮਾਲਕ ਖੋਜੀਆਂ ਚਾਲਾਂ ਨਾ ਚੱਲਣ ਅਤੇ ਨਾ ਹੀ ਸਾਨੂੰ ਇਸ ਤੋਂ ਵੱਧ ਸਖ਼ਤੀ ਨਾਲ ਪ੍ਰੋਟੈਸਟ ਕਰਨ ਵਾਸਤੇ ਮਜਬੂਰ ਕਰਨ।

CM Mann ਦਾ ਵੱਡਾ ਐਕਸ਼ਨ! ਵੱਡਾ ਸਿਆਸੀ ਫੇਰਬਦਲ, ਵੱਡੇ ਲੀਡਰਾਂ ’ਤੇ ਡਿੱਗੀ ਗਾਜ!

ਇਸ ਮੌਕੇ ਸਾਂਝੇ ਮੋਰਚੇ ਵਿਚ ਸ਼ਾਮਲ ਗੁਰਜੰਟ ਸਿੰਘ ਸਰਪੰਚ ਰਟੋਲ ਰੋਹੀ, ਰੌਬਿਨ ਮਹੀਆਂਵਾਲਾ,ਕੋਮਲਾ ਧਰਮਕੋਟ,ਅਮਨਦੀਪ ਬੱਡੂਵਾਲ ਗੁਰਵਿੰਦਰ ਸੰਧੂ ਮੂਸੇਵਾਲਾ, ਗੁਰਮੀਤ ਸੰਧੂ ਮੂਸੇਵਾਲਾ, ਸੁਖਵਿੰਦਰ ਸਿੰਘ ਸਰਪੰਚ ਮੂਸੇਵਾਲਾ,ਗੁਰਨੇਕ ਸਿੰਘ ਦੌਲਤਪੁਰਾ,ਚੰਦ ਸਿੰਘ ਦੌਲਤਪੁਰਾ,ਸੰਤ ਸਿੰਘ ਦੌਲਤਪੁਰਾ ਵੈਦ,ਸੁਖਜਿੰਦਰ ਪ੍ਰਧਾਨ ਸੋਢੀ ਆਲਾ,ਨਵਦੀਪ ਸਿੰਘ ਨੰਬਰਦਾਰ ਸੋਢੀ ਵਾਲਾ, ਕੁਲਦੀਪ ਸਿੰਘ ਪ੍ਰਧਾਨ ਸਨ੍ਹੇਰ, ਨਿਰਮਲ ਸਿੰਘ ਮਹੀਆਂਵਾਲਾ ਕਮੇਟੀ ਪ੍ਰਧਾਨ,ਸੁਖਦੇਵ ਸਿੰਘ ਸਨ੍ਹੇਰ ਪ੍ਰਧਾਨ,ਪਿਰਥਾ ਸਿੰਘ ਕਿਸਾਨ ਆਗੂ,ਸਰਪੰਚ ਗੁਰਮੇਲ ਸਿੰਘ ਮਨਸੂਰਵਾਲ,ਕਾਕਾ ਪ੍ਰਧਾਨ ਮੁੰਨਣ ਆਦਿ ਕਿਸਾਨ ਹਾਜ਼ਰ ਸਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button