Breaking NewsD5 specialIndiaNewsPoliticsPunjab

ਭਾਜਪਾ ਨੇ ਲੁਧਿਆਣਾ ਨੂੰ ਬਣਾਇਆ ਜੰਗ ਦਾ ਮੈਦਾਨ ! ਕਾਂਗਰਸ ਦਾ ਗੁੱਸਾ ਪੁਲਿਸ ‘ਤੇ ਨਿਕਲਿਆ ! (ਵੀਡੀਓ)

ਲੁਧਿਆਣਾ : ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿਸ ਨੇ ਇਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਕਿ ਕਿਵੇਂ ਸਾਂਤੀ ਨੂੰ ਭੰਗ ਕੀਤਾ ਜਾਂਦਾ ਤੇ ਕਿਵੇਂ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ। ਇਹ ਲੋਕ, ਇਹ ਵਰਕਰ ਬੀਜੇਪੀ ਪਾਰਟੀ ਦੇ ਨੇ ਜੋ ਪੁਲਿਸ ਨਾਲ ਧੱਕਾ-ਮੁੱਕੀ ਕਰ ਰਹੇ ਨੇ।ਤੁਸੀਂ ਸਾਫ ਦੇਖ ਸਕਦੇ ਹੋ ਪੁਲਿਸ ਦੇ ਮੁਲਾਜ਼ਮਾਂ ਵਲੋਂ ਇਸ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਾ ਤਾਂ ਇਨਾਂ ਨੂੰ ਪੁਲਿਸ ਦਾ ਖੌਫ ਹੈ ਨਾ ਕਿਸੇ ਦਾ ਡਰ। ਕਿਉਂਕਿ ਜਨਾਬ ਇਹ ਵਰਕਰ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ‘ਚ ਹੱਲਾ-ਬੋਲ ਰਹੇ ਹਨ। ਇਸ ਧੱਕਾ-ਮੁੱਕੀ ਪਿਛੇ ਅਸਲ ਸੱਚਾਈ ਕੀ ਹੈ ਤੁਹਾਨੂੰ ਉਸ ਬਾਰੇ ਵੀ ਜਾਣੂ ਕਰਵਾਉਂਦੇ ਹਾਂ, ਦਰਅਸਲ ਰਾਫਾਲ ਮੁੱਦਾ ਦੇਸ਼ ਦੀ ਸਿਆਸਤ ‘ਚ ਕਾਫੀ ਗਰਮਾਇਆ ਹੋਇਆ।

Read ਸੁਖਬੀਰ ਬਾਦਲ ਦੀ ਜਾਣ-ਬੁੱਝ ਕੇ ਤਿਲਕੀ ਜ਼ੁਬਾਨ! | Sukhbir Badal against Sukhpal Khaira

ਜਿਸ ਤੇ ਕਾਂਗਰਸ ਬੀਜੇਪੀ ਖਿਲਾਫ ਤੇ ਬੀਜੇਪੀ ਕਾਂਗਰਸ ਖਿਲਾਫ ਸ਼ਬਦੀ ਵਾਰ ਕਰ ਰਹੀ ਹੈ ਪਰ ਸੁਪਰੀਮ ਕੋਰਟ ਵਲੋਂ ਕੇਂਦਰ ਸਰਕਾਰ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਜਿਸ ਤੇ ਬੀਜੇਪੀ ਕਾਂਗਰਸ ਖਿਲਾਫ ਹੱਲਾ-ਬੋਲ ਰਹੀ ਹੈ। ਇਸੇ ਤਹਿਤ ਲੁਧਿਆਣਾ ‘ਚ ਵੀ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ‘ਚ ਵਰਕਰਾਂ ਵਲੋਂ ਕਾਂਗਰਸ ਦੇ ਦਫਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵਲੋਂ ਉਨਾਂ ਨੂੰ ਬੈਰੀਅਰ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਬਸ ਫਿਰ ਕੀ ਸੀ ਵਰਕਰਾਂ ਨੇ ਪੁਲਿਸ ਨੂੰ ਟਿੱਚ ਨਾ ਜਾਣਿਆ ਤੇ ਬੈਰੀਅਰ ਢਹਿ-ਢੇਰੀ ਕਰ ਦਿੱਤੇ। ਉਧਰ ਸ਼ਵੇਤ ਮਲਿਕ ਨੇ ਰਾਹੁਲ ਗਾਂਧੀ ਨੂੰ ਨਿਸ਼ਾਨੇ ਤੇ ਲਿਆ ਹੈ। ਬੇਸ਼ੱਕ ਰਾਫਾਲ ਮੁਦੇ ਤੇ ਸਿਆਸਤ ਕੀਤੀ ਜਾ ਰਹੀ ਹੈ ਪਰ ਸਿਆਸੀ ਪਾਰਟੀਆਂ ਵਲੋਂ ਕੀਤਾ ਗਿਆ ਇਹ ਸਲੂਕ ਨਿੰਦਨਯੋਗ ਹੈ। ਜੇ ਸਿਆਸੀ ਲੀਡਰਾਂ ਦੀ ਸ਼ੈਅ ਤੇ ਹੀ ਇਸੇ ਤਰਾਂ ਕਾਨੂੰਨ ਦੀ ਉਲੰਘਣਾ ਹੁੰਦੀ ਰਹੀ ਫਿਰ ਆਮ ਨਾਗਰਿਕ ਇਨਾਂ ਤੋਂ ਕੀ ਉਮੀਦਾਂ ਲਗਾ ਸਕਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button