Breaking NewsD5 specialNewsPoliticsPunjabUncategorized

ਭਾਜਪਾ ਦੀਆਂ ਗੱਡੀਆਂ ਤੋਂ ਉਤਾਰੀਆਂ ਗਈਆਂ ਝੰਡੀਆਂ ‘ਤੇ ਸਿੱਧੂ ਦਾ Tweet

ਪਟਿਆਲਾ : ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਸੋਸ਼ਲ ਮੀਡੀਆ ‘ਤੇ ਖੂਬ ਪ੍ਰਚਾਰ ਹੋ ਰਿਹਾ ਹੈ, ਜਿਸ ‘ਤੇ ਸਿਆਸਤਦਾਨਾਂ ਸਮੇਤ ਬਾਲੀਵੁੱਡ ਅਤੇ ਪੰਜਾਬੀ ਫਿਲਮ ਜਗਤ ਨਾਲ ਜੁੜੇ ਲੋਕਾਂ ‘ਚ ਭਾਰੀ ਨੋਕ ਝੋਂਕ ਦੇਖੀ ਜਾ ਰਹੀ ਹੈ। ਇਸ ਕ੍ਰਮ ‘ਚ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਵੀ ਬੇਬਾਕੀ ਨਾਲ ਆਪਣਾ ਪੱਖ ਰੱਖ ਰਹੇ ਹਨ। ਮੰਗਲਵਾਰ ਸ਼ਾਮ ਨੂੰ ਟਵੀਟ ‘ਤੇ ਵੀਡੀਓ ਸ਼ੇਅਰ ਹੋਏ ਜਿਸ ‘ਚ ਭਾਜਪਾ ਸਮਰਥਕਾਂ ਦੀ ਗੱਡੀ ਤੋਂ ਭਾਜਪਾ ਦੀ ਝੰਡੀ ਨੂੰ ਉਤਾਰਿਆ ਗਿਆ। ਇਹ ਇਸ ਲਈ ਕੀਤਾ ਗਿਆ ਤਾਂ ਕਿ ਉਕਤ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਨਾ ਕਰਨਾ ਪਏ। ਇਸਨੂੰ ਇਨਸਾਨੀਅਤ ਦੀ ਨਜ਼ਰਾਂ ਨਾਲ ਦੇਖਿਆ ਜਾ ਰਿਹਾ, ਜਿਸ ‘ਤੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ, ‘ਭਲਾਈ ਸਭ ਤੋਂ ਵੱਡਾ ਕਾਨੂੰਨ ਹੈ। ’

ਕਿਸਾਨਾਂ ਨੇ ਭਜਾਇਆ ਹਰਜੀਤ ਗਰੇਵਾਲ?ਕਹਿੰਦੇ ਹੁਣ ਲਵੇ ਸਾਡੇ ਨਾਲ ਪੰਗਾ

ਇਹ ਟਵੀਟ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ‘ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਸਿੱਧੂ ਦਾ ਟਵੀਟ ਸਿਰਫ 9 ਸ਼ਬਦਾਂ ਦਾ ਹੈ ਪਰ ਇਸਦੀ ਗਹਿਰਾਈ ਦਾ ਕੋਈ ਅੰਤ ਨਹੀਂ, ਕਿਉਂਕਿ ਕੇਂਦਰ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਰਿਹਾ ਅਤੇ ਕਿਸਾਨ ਠੰਡ ਵਿੱਚ ਬੈਠੇ ਹਨ। ਉਥੇ ਹੀ ਸਿੱਧੂ ਭਲਾਈ ਨੂੰ ਸਭ ਤੋਂ ਵੱਡਾ ਕਾਨੂੰਨ ਕਹਿ ਰਹੇ ਹਨ, ਜੋ ਕਿ ਸੱਚ ਵੀ ਹੈ। ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਹਾਈਵੇਅ ‘ਤੇ ਮੇਰਠ ਤੋਂ ਆਈ ਯੂ.ਪੀ. ਨੰਬਰ ਦੀ ਇੱਕ ਗੱਡੀ ਗੁਜਰਦੀ ਹੈ। ਉਸ ਗੱਡੀ ‘ਚ ਸਵਾਰ ਲੋਕਾਂ ਨੂੰ ਡਰਾਇਵਰਾਂ ਦਾ ਪ੍ਰਧਾਨ ਨਰੇਂਦਰ ਸਿੰਘ ਕਹਿੰਦਾ ਹੈ ਕਿ ਆਪਣੀ ਝੰਡੀ ਉਤਾਰ ਲਓ। ਅੱਗ ਲੱਗੀ ਹੋਈ ਹੈ ਕਿਤੇ ਕੋਈ ਤੁਹਾਡੀ ਗੱਡੀ ਤੋੜ ਦੇਵੇਗਾ।

ਲੋਹੜੀ ਮਨਾਉਣ ਤੋਂ ਪਹਿਲਾਂ ਕਿਸਾਨਾਂ ਦਾ ਮੋਦੀ ਨੂੰ ਝਟਕਾ,ਲਓ ਕਿਸਾਨ ਕਹਿੰਦੇ ਹੁਣ ਤਾਂ ਜੱਟਾਂ ਵਾਲੀ ਹੋਊ

ਫਿਰ ਪੁੱਛਦਾ ਹੈ ਕਿ ਤੁਸੀਂ ਕਿੱਥੋ ਆ ਰਹੇ ਹੋ ਤਾਂ ਉਕਤ ਵਿਅਕਤੀ ਕਹਿੰਦਾ ਹੈ ਕਿ ਅਸੀਂ ਮੇਰਠ ਤੋਂ ਆਏ ਹਾਂ ਤਾਂ ਉਹ ਕਹਿੰਦਾ ਹੈ ਕਿ ਕਿਸੇ ਨੇ ਤੁਹਾਨੂੰ ਦੱਸਿਆ ਨਹੀਂ ਕਿ ਇੱਥੇ ਇੰਨੀ ਅੱਗ ਲੱਗੀ ਹੋਈ ਹੈ ਅਤੇ ਤੁਸੀਂ ਭਾਜਪਾ ਦੀ ਝੰਡੀਆਂ ਲਗਾ ਕੇ ਘੁੰਮ ਰਹੇ ਹੋ। ਇਸ ਤੋਂ ਬਾਅਦ ਭਾਜਪਾ ਦੀ ਝੰਡੀ ਨੂੰ ਗੱਡੀ ਤੋਂ ਉਤਾਰਿਆ ਜਾਂਦਾ ਹੈ ਅਤੇ ਉਸ ਗੱਡੀ ਨੂੰ ਬਿਨ੍ਹਾਂ ਕੋਈ ਨੁਕਸਾਨ ਪਹੁੰਚਾਏ ਉੱਥੇ ਤੋਂ ਭੇਜ ਦਿੱਤਾ ਜਾਂਦਾ ਹੈ। ਇਸ ਵੀਡੀਓ  ‘ਤੇ ਹੋਰ ਵੀ ਕਈ ਲੋਕਾਂ ਨੇ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਕੇਂਦਰ ਦੀ ਤਾਨਾਸ਼ਾਹ ਸਰਕਾਰ ਦੇਖ ਲਓ। ਕਿਸਾਨਾਂ  ਦੇ ਕਰੋੜਾਂ ਸਮਰਥਕ ਹਨ ਪਰ ਫਿਰ ਵੀ ਉਹ ਸ਼ਾਤਮਈ ਢੰਗ ਨਾਲ ਆਪਣਾ ਵਿਰੋਧ ਜਤਾ ਰਹੇ ਹਨ ਅਤੇ ਸਰਕਾਰ ਆਪਣੀ ਜ਼ਿੱਦ ਛੱਡ ਨਹੀਂ ਰਹੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button