Breaking NewsD5 specialNewsPunjab

ਭਰਾ ਹੀ ਬਣਿਆ ਭਰਾ ਦਾ ਦੁਸ਼ਮਣ

ਮਲੋਟ : ਅਜੋਕੇ ਸਮੇਂ ਭਰਾ ਭਰਾ ਦਾ ਰਿਸ਼ਤਾ ਸਫੇਦ ਖੂਨ ਦਾ ਰਿਸ਼ਤਾ ਹੋ ਰਿਹਾ ਹੈ। ਭਰਾ ਦਾ ਦੁਸ਼ਮਣ ਭਰਾ ਹੀ ਬਣਦਾ ਜਾ ਰਿਹਾ ਹੈ। ਅਜਿਹਾ ਹੀ ਹੋਇਆ ਹੈ ਮਲੋਟ ਦੇ ਨਜ਼ਦੀਕ ਪਿੰਡ ਓਲਖ ‘ਚ ਜਿੱਥੇ ਇੱਕ ਭਰਾ ਨੇ ਆਪਣੇ ਹੀ ਭਰਾ ਨੂੰ ਗੋਲੀ ਮਾਰ ਕੇ ਮੌਤ ਦੀ ਨੀਂਦ ਸੁਲਾ ਦਿੱਤਾ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਕਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਸਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੈਣ ਦਾ ਵਿਆਹ ਕਰੀਬ 4 ਮਹੀਨੇ ਪਹਿਲਾਂ ਪਿੰਡ ਓਲਖ ਦੇ ਤਲਵਿੰਦਰ ਸਿੰਘ ਦੇ ਨਾਲ ਹੋਇਆ। ਜਿਸ ਨੇ ਵਿਦੇਸ਼ ਜਾਣਾ ਸੀ ਜਿਸ ਨੂੰ ਲੈ ਕੇ ਉਨ੍ਹਾਂ ਦਾ ਵੱਡਾ ਭਰਾ ਲੜਾਈ ਕਰਦਾ ਸੀ ਅੱਜ ਉਸ ਨੇ ਗੋਲੀ ਮਾਰ ਦੇ ਤਲਵਿੰਦਰ ਨੂੰ ਮਾਰ ਦਿੱਤਾ।

http://Manpreet Badal LIVE | ਪਿਤਾ ਦੀ ਮੌਤ ਤੋਂ ਬਾਅਦ ਮਨਪ੍ਰੀਤ ਬਾਦਲ ਨੇ LIVE ਹੋ ਕੇ ਕੀਤੀ ਅਪੀਲ! D5 Channel Punjabi

ਦੂਜੇ ਪਾਸੇ ਥਾਣਾ ਸਦਰ ਮਲੋਟ ਦੇ ਥਾਣਾ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਰਾਜਵੀਰ ਕੌਰ ਨੇ ਬਿਆਨ ਦਰਜ ਕਰਵਾਇਆ ਕੀ ਉਨ੍ਹਾਂ ਦੀ ਕਰੀਬ 4 ਮਹੀਨੇ ਪਹਿਲਾਂ ਪਿੰਡ ਓਲਖ ਦੇ ਤਲਵਿੰਦਰ ਸਿੰਘ ਦੇ ਨਾਲ ਵਿਆਹ ਹੋਇਆ ਸੀ ਅਤੇ ਉਹ ਵਿਦੇਸ਼ ਜਾਣਾ ਚਾਹੁੰਦੇ ਸਨ। ਜਿਸ ਨੂੰ ਲੈ ਕੇ ਉਨ੍ਹਾਂ ਦੇ ਪਤੀ ਦਾ ਵੱਡਾ ਭਰਾ ਅਤੇ ਉਨ੍ਹਾਂ ਦੀ ਪਤਨੀ ਲੜਾਈ ਰੱਖਦੇ ਸੀ ਅੱਜ ਝਗੜੇ ਦੌਰਾਨ ਨਗਿੰਦਰ ਸਿੰਘ ਨੇ ਮੇਰੇ ਪਤੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ । ਜਿਸ ਦੇ ਬਿਆਨਾਂ ‘ਤੇ ਮ੍ਰਿਤਕ ਦੇ ਭਰਾ ਨਗਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੇ ਖਿਲਾਫ 302 ਦਾ ਮਾਮਲਾ ਦਰਜ ਕਰਕੇ ਕਰਵਾਈ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button