Breaking NewsD5 specialIndiaNewsPoliticsPunjab

ਭਗਵੰਤ ਮਾਨ ਦੀ ਸਾਬਕਾ ਮਹਿਲਾ ਹਿਮਾਇਤੀ ਆਈ ਸਾਹਮਣੇ, ਭਗਵੰਤ ਮਾਨ ‘ਤੇ ਲਾਏ ਵੱਡੇ ਇਲਜ਼ਾਮ (ਵੀਡੀਓ)

ਸੰਗਰੂਰ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ‘ਆਪ’ ਨੂੰ ਸੰਗਰੂਰ ਤੋਂ ਵੱਡਾ ਝਟਕਾ ਦੇ ਅਕਾਲੀ ਦਲ ‘ਚ ਸ਼ਾਮਿਲ ਹੋਣ ਵਾਲੀ ਅਮਨਦੀਪ ਕੌਰ ਗੋਸਲ ਇਕ ਵਾਰ ਫੇਰ ਖੁੱਲ਼੍ਹ ਕੇ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਦੀ ਸਾਬਕਾ ਸਟਾਰ ਪ੍ਰਚਾਰਕ ਤੇ ਸੂਬਾ ਸਕੱਤਰ ਅਮਨਦੀਪ ਕੌਰ ਨੇ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ‘ਆਪ’ ‘ਤੇ ਜਬਰਦਸਤ ਭੜਾਸ ਕੱਢੀ ਹੈ। ਜਿਸ ਤੋਂ ਬਾਅਦ ਉਨ੍ਹਾਂ ਭਗਵੰਤ ਮਾਨ ‘ਤੇ ਵੀ ਗੰਭੀਰ ਦੋਸ਼ ਲਾਏ ਹਨ।

Read Also ਵੋਟਾਂ ਨੇੜੇ ਭਗਵੰਤ ਮਾਨ ‘ਤੇ ਲੱਗੇ ਵੱਡੇ ਇਲਜ਼ਾਮ ! ਪੁਰਾਣੇ ਸਾਥੀ ਨੇ ਖੋਲ੍ਹਤੀ ਵੱਡੀ ਪੋਲ੍ਹ

ਦੱਸ ਦੇਈਏ ਕਿ ਅਮਨਦੀਪ ਕੌਰ ਗੋਸਲ ਪਿਛਲੇ ਕਾਫ਼ੀ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨਾਲ ਨਰਾਜ਼ ਚੱਲ ਰਹੀ ਸੀ। ਜਿਸ ਕਰਕੇ ਉਨ੍ਹਾਂ ਨੇ ਪਿਛਲੇ ਦਿਨੀਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹਨਾਂ ਨੇ ਆਪਣੀ ਇਕ ਪੋਸਟ ਵਿੱਚ ਆਮ ਆਦਮੀ ਪਾਰਟੀ ਬਾਰੇ ਲਿਖਿਆ ਸੀ ਕਿ ਆਪ ਪਾਰਟੀ ਵਿੱਚ ਅਸਮਰੱਥ, ਪੈਸੇ ਵਾਲੇ ਅਤੇ ਘਟੀਆ ਰਾਜਨੀਤੀ ਕਰਨ ਵਾਲਿਆਂ ਨੂੰ ਤਵੱਜੋ ਦਿੱਤੀ ਜਾਂਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button