ਭਗਵੰਤ ਮਾਨ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਝਟਕਾ

ਨਵੀਂ ਦਿੱਲੀ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਦੌਰੇ ਤੋਂ ਪਹਿਲਾਂ ਭਗਵੰਤ ਮਾਨ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਨਾਭਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਨੇ ਦਿੱਲੀ ‘ਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ‘ਤੇ ਵਰ੍ਹਦਿਆਂ ਭਗਵੰਤ ਮਾਨ ਨੇ ਸਵਾਲ ਕੀਤਾ ਕਿ ਕੈਪਟਨ ਸਾਬ੍ਹ ਪੰਜਾਬ ਦੀਆਂ ਕਿਹੜੀਆਂ ਪ੍ਰਾਪਤੀਆਂ ਵਿਖਾ ਕੇ ਦਿੱਲੀ ‘ਚ ਵੋਟਾਂ ਮੰਗਣਗੇ। ਭਗਵੰਤ ਮਾਨ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਿਆਂ ਕੈਪਟਨ ‘ਤੇ ਤਿੱਖੇ ਤੰਜ ਕੱਸੇ ਹਨ।
Bhagwant Mann in Delhi Election on Captain Amarinder Singh | Navjot Sidhu | Kejriwal
ਨਵਜੋਤ ਸਿੱਧੂ ਨੂੰ ਦਿੱਲੀ ‘ਚ ਕਾਂਗਰਸ ਨੇ ਸਟਾਰ ਪ੍ਰਚਾਰਕ ਬਣਾਇਆ ਹੈ ਪਰ ਸਿੱਧੂ ਦੀ ਗ਼ੈਰਮੌਜੂਦਗੀ ਪਾਰਟੀ ਲਈ ਸਿਰਦਰਦੀ ਬਣਦੀ ਜਾ ਰਹੀ ਹੈ। ਮਾਨ ਦਾ ਕਹਿਣਾ ਹੈ ਕਿ ਮਜੀਠੀਆ ਵਰਸਿਜ਼ ਸਿੱਧੂ ‘ਚ ਕੈਪਟਨ, ਮਜੀਠੀਆ ਦਾ ਸਾਥ ਦੇ ਰਹੇ ਹਨ। ਇਸ ਲਈ ਸਿੱਧੂ ਨੇ ਦੂਰੀ ਬਣਾਈ ਹੋਈ ਹੈ।ਕਾਂਗਰਸ ਅਤੇ ਬੀਜੇਪੀ ਦੇ ਵਾਅਦਿਆਂ ਦੀ ਪੋਲ ਖੋਲ੍ਹਦਿਆਂ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਦਿੱਲੀ ‘ਚ ਸਿਰਫ਼ ਤੇ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।
ਕਾਂਗਰਸੀ ਕੌਂਸਲਰ ਨੇ ਆਪਣੇ ਪੁੱਤਰ ਬਾਰੇ ਕੀਤਾ ਖ਼ੁਲਾਸਾ | Amritsar | Congress Councillor
ਦਿੱਲੀ ਦੇ ਮੁੱਦਿਆਂ ਦੀ ਗੱਲ ਕਰਦਿਆਂ ਭਗਵੰਤ ਮਾਨ ਨੇ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਦਾ ਹਵਾਲਾ ਦਿੱਤਾ ਹੈ।
ਧਰਨੇ ਪ੍ਰਦਰਸ਼ਨ ਦੌਰਾਨ ਦਿੱਲੀ ‘ਚ ਚੱਲ ਰਹੀਆਂ ਗੋਲੀਆਂ ‘ਤੇ ਭਗਵੰਤ ਮਾਨ ਨੇ ਅਮਿਤ ਸ਼ਾਹ ‘ਤੇ ਸਵਾਲ ਚੁੱਕੇ ਹਨ। ਓਧਰ ਕਾਂਗਰਸ ਦਾ ਪੱਲਾ ਛੱਡਣ ਵਾਲੇ ਰਮੇਸ਼ ਸਿੰਗਲਾ ਨੇ ਵੀ ਪਾਰਟੀ ਛੱਡਦਿਆਂ ਕੇਜਰੀਵਾਲ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ ਹਨ।
ਹੁਣ ਦਿੱਲੀ ‘ਚ ਕੈਪਟਨ ਵਰਸਿਜ਼ ਭਗਵੰਤ ਮਾਨ ਵੇਖਣਾ ਦਿਲਚਸਪ ਹੋਵੇਗਾ। ਕਿਉਂ ਕਿ ਸਭ ਦੀ ਨਜ਼ਰ ਮੁੱਖ ਮੰਤਰੀ ਕੈਪਟਨ ਦੇ ਪ੍ਰਚਾਰ ‘ਤੇ ਟਿਕੀ ਹੈ ਤੇ ਤਾਜ਼ਾ ਤਾਜ਼ਾ ਮਿਲੇ ਝਟਕੇ ਨੇ ਕਾਂਗਰਸ ਨੂੰ ਹੈਰਾਨ ਜ਼ਰੂਰ ਕਰ ਦਿੱਤਾ ਹੈ।
ਬਾਦਲ ਯੁੱਗ ਦਾ ਅੰਤ..! Sukhbir Badal ਦਾ ਅਸਤੀਫ਼ਾ ਪੱਕਾ! Akali Da | Parkash Singh Badal
ਹਾਲਾਂਕਿ ਕਾਂਗਰਸ ਇਸ ਨੂੰ ਚੱਲਿਆ ਕਾਰਤੂਸ ਵੀ ਕਹਿ ਸਕਦੀ ਹੈ ਪਰ ਚੋਣਾਂ ਦੌਰਾਨ ਕਾਂਗਰਸੀ ਆਗੂ ਨੇ ਪੱਲਾ ਛੱਡ ਕੇ ਕਾਂਗਰਸ ਪਾਰਟੀ ਨੂੰ ਸੋਚਾ ਵਿੱਚ ਪਾ ਦਿੱਤਾ ਹੈ ਕਿ ਇਕ ਤਾਂ ਪਹਿਲਾਂ ਹੀ ਦਿੱਲੀ ਵਿਧਾਨ ਸਭਾ ਚੋਣਾਂ ‘ਚ ਪਿਛਲੀ ਵਾਰ ਇਕ ਵੀ ਸੀਟ ਨਸੀਬ ਨਹੀਂ ਹੋਈ। ਉੱਪਰੋਂ ਭਗਵੰਤ ਮਾਨ ਦੇ ਭਾਸ਼ਣਾਂ ਨੇ ਚੱਕਰਾਂ ‘ਚ ਪਾਇਆ ਹੋਇਆ ਹੈ ਕਿ ਪੰਜਾਬ ਦੀ ਅਜਿਹੀ ਕਿਹੜੀ ਪ੍ਰਾਪਤੀ ਵਿਖਾਈਏ ਜਿਸ ਨਾਲ ਦਿੱਲੀ ‘ਚ ਕਾਂਗਰਸ ਨੂੰ ਹੁੰਗਾਰਾ ਮਿਲ ਸਕੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.