Breaking NewsD5 specialNewsPoliticsPunjab

ਬੱਚਿਆਂ ਤੇ ਪਰਿਵਾਰਾਂ ਦੀ ਹਿਫ਼ਾਜਤ ਲਈ ਤੁਰੰਤ ਕੰਟਰੋਲ ਰੂਮ ‘ਚ ਸੂਚਨਾ ਦੇਣ ਦੀ ਅਪੀਲ

ਪਟਿਆਲਾ : ਬੀਤੇ ਕੱਲ ਪਟਿਆਲਾ ਦੇ ਕਿਤਾਬਾਂ ਵਾਲੇ ਬਾਜ਼ਾਰ ਵਿੱਚ ਇੱਕ ਵਿਅਕਤੀ ਦੇ ਕਰੋਨਾ ਪੌਜਿਟਿਵ ਪਾਏ ਜਾਣ ਉਪਰੰਤ ਇਹ ਗੱਲ ਸਾਹਮਣੇ ਆਉਣ ਕਿ ਉਸ ਕੋਲੋਂ ਕਈ ਮਾਪੇ ਬੱਚਿਆਂ ਲਈ ਕਿਤਾਬਾਂ ਤੇ ਕਾਪੀਆਂ ਲੈ ਕੇ ਗਏ ਹਨ ਅਤੇ ਕਈ ਘਰਾਂ ਵਿੱਚ ਕਿਤਾਬਾਂ ਤੇ ਕਾਪੀਆਂ ਸਪਲਾਈ ਕੀਤੀਆਂ ਹਨ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਟਿਆਲਾ ਦੇ ਕਿਤਾਬਾਂ ਵਾਲੇ ਬਾਜ਼ਾਰ ‘ਚ ਹੰਸ ਰਾਜ ਅਗਰਵਾਲ ਪੁਸਤਕ ਮਹਿਲ ਤੋਂ ਪਿਛਲੇ ਦਿਨਾਂ ਦੌਰਾਨ ਜਿਸ ਨੇ ਆਪਣੇ ਬੱਚਿਆਂ ਦੀਆਂ ਕਿਤਾਬਾਂ ਤੇ ਕਾਪੀਆਂ ਲਈਆਂ ਜਾਂ ਘਰਾਂ ਵਿੱਚ ਮੰਗਵਾਈਆਂ ਹਨ ਉਹ ਤੁਰੰਤ ਇਸ ਬਾਰੇ ਸੂਚਨਾ ਪਟਿਆਲਾ ਜ਼ਿਲ੍ਹੇ ਦੇ ਕੋਵਿਡ-19 ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 0175-2350550 ‘ਤੇ ਦੇਣ।

EXCLUSIVE INTERVIEW ਕੋਰੋਨਾ ‘ਤੇ ਪੰਜਾਬ ਦੇ ਆਹ MLA ਨੇ ਕੱਢਿਆ SONG’ ਨਵਜੋਤ ਸਿੱਧੂ ਬਣਿਆ HERO !

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਸ ਦੁਕਾਨ ਦੇ ਮਾਲਕ ਦਾ ਕਰੋਨਾ ਟੈਸਟ ਪਾਜਿਟਿਵ ਆਉਣ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਬਾਰੇ ਜਦੋਂ ਉਸ ਕੋਲੋਂ ਜਾਨਣ ਬਾਰੇ ਪੜਤਾਲ ਕੀਤੀ ਗਈ ਤਾਂ ਇਹ ਗੱਲ ਵੀ ਸਾਹਮਣੇ ਆਈ ਕਿ ਪੁਸਤਕ ਮਹਿਲ ਦੇ ਮਾਲਕ ਵੱਲੋਂ ਪਟਿਆਲਾ ਦੇ ਸੇਂਟ ਪੀਟਰ ਸਕੂਲ ਦੇ ਪਹਿਲੀ ਤੋਂ 8ਵੀਂ ਜਮਾਤ ਦੇ ਬੱਚਿਆਂ ਦੇ ਮਾਪੇ ਉਸ ਦੀ ਦੁਕਾਨ ਤੋਂ ਕਿਤਾਬਾਂ ਤੇ ਕਾਪੀਆਂ ਲੈ ਕੇ ਗਏ ਹਨ ਅਤੇ ਕੁਝ ਨੇ ਆਪਣੇ ਘਰਾਂ ਵਿੱਚ ਵੀ ਮੰਗਵਾਈਆਂ ਹਨ।

Barnala News: ਬਜ਼ੁਰਗ ਮਾਂ ਦੇ ਹੰਝੂ ਵੇਖ ਕੇ ਪੱਥਰ Dil ਵੀ ਰੋ ਪੈਣਗੇ, ਘਰ ਚ ਰਾਸ਼ਨ ਨਹੀਂ, ਪਰ ਹੌਂਸਲਾ ਵੇਖੋ |

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਹ ਬਹੁਤ ਚਿੰਤਾ ਵਾਲੀ ਗੱਲ ਹੈ ਇਸ ਲਈ ਜਿਹਨਾਂ ਨੇ ਵੀ ਇੱਥੋਂ ਕਿਤਾਬਾਂ ਜਾਂ ਕਾਪੀਆਂ ਲਈਆਂ ਜਾਂ ਮੰਗਵਾਈਆਂ ਹਨ ਉਹ ਤੁਰੰਤ ਕੰਟਰੋਲ ਰੂਮ ਦੇ ਨੰਬਰ ‘ਤੇ ਸੂਚਨਾ ਦੇਣ ਤਾਂ ਕਿ ਉਹ ਪਟਿਆਲਾ ਦੇ ਬੱਚਿਆਂ ਤੇ ਸਮੁੱਚੇ ਪਰਿਵਾਰਾਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਾਇਆ ਜਾ ਸਕੇ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਸ ਦੁਕਾਨ ਤੋਂ ਕਿਤਾਬਾਂ ਜਾਂ ਕਾਪੀਆਂ ਲੈ ਕੇ ਆਉਣ ਜਾਂ ਮੰਗਵਾਉਣ ਵਾਲੇ ਪਰਿਵਾਰਾਂ ਦੀ ਘਰਾਂ ਵਿੱਚ ਹੀ ਮੈਡੀਕਲ ਸਕਰੀਨਿੰਗ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਇਹਤਿਆਤ ਵਜੋਂ 14 ਦਿਨਾਂ ਲਈ ਘਰਾਂ ਵਿੱਚ ਹੀ ਰਹਿਣ ਲਈ ਕਿਹਾ ਜਾਵੇਗਾ। ਉਹਨਾਂ ਕਿਹਾ ਕਿ ਇਸ ਨਾਜੁਕ ਸਥਿਤੀ ਨੂੰ ਸਮਝਦੇ ਹੋਏ ਆਪਣੇ ਬੱਚਿਆਂ ਤੇ ਪੂਰੇ ਪਰਿਵਾਰ ਦੀ ਜਾਨ ਦੀ ਹਿਫ਼ਾਜਤ ਲਈ ਬਿਨਾਂ ਕਿਸੇ ਡਰ ਜਾਂ ਭੈਅ ਤੋਂ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 0175-2350550 ‘ਤੇ ਸੂਚਨਾ ਦਿੱਤੀ ਜਾਵੇ ਤਾਂ ਕਿ ਸਬੰਧਤ ਪਰਿਵਾਰ ਨੂੰ ਸਮੇਂ ਸਿਰ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button