Breaking NewsD5 specialIndiaInternationalNewsPolitics

ਮੋਦੀ ਨੇ ਅਹਿਮਦਾਬਾਦ ਹਵਾਈ ਅੱਡੇ ‘ਤੇ ਗਲੇ ਲਗਾ ਕੀਤਾ ਟਰੰਪ ਦਾ ਸੁਆਗਤ

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਹਿਮਦਾਬਾਦ ਪਹੁੰਚ ਚੁੱਕੇ ਹਨ। ਏਅਰਪੋਰਟ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਗਲੇ ਲਗਾ ਕੇ ਸਵਾਗਤ ਕੀਤਾ। 22 ਕਿ.ਮੀ .ਦਾ ਰੋਡ ਸ਼ੋਅ ਜਾਰੀ ਹੈ। ਦੋਵੇਂ ਨੇਤਾ ਸਾਬਰਮਤੀ ਆਸ਼ਰਮ ਵੀ ਜਾਣਗੇ। ਟਰੰਪ ਦਾ ਬਤੋਰ ਰਾਸ਼ਟਰਪਤੀ ਇਹ ਪਹਿਲਾ ਭਾਰਤ ਦੌਰਾ ਹੈ।

ਢੱਡਰੀਆਂ ਵਾਲੇ ਦਾ ਵੱਡਾ ਐਲਾਨ ,ਕਹਿੰਦਾ ‘ਜੇ ਹਿੰਮਤ ਹੈ ਤਾਂ ਆਜੋ’ ,ਬੜ੍ਹਕ ਮਾਰਕੇ ਵਿਰੋਧੀ ਲਾਤੇ ਕੰਬਣ

ਟਰੰਪ ਦੇ ਨਾਲ ਪਤਨੀ ਮੇਲਾਨਿਆ, ਧੀ ਇਵਾਂਕਾ ਅਤੇ ਜੁਆਈ ਜੈਰੇਡ ਕੁਸ਼ਨਰ ਵੀ ਭਾਰਤ ਆਏ ਹਨ। ਅਮਰੀਕੀ ਰਾਸ਼ਟਰਪਤੀ ਅਹਿਮਦਾਬਾਦ ‘ਚ 230 ਮਿੰਟ ਰਹਿਣਗੇ, ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ 22 ਕਿਮੀ ਦਾ ਰੋਡ ਸ਼ੋਅ ਕਰਨਗੇ ਅਤੇ ਮੋਟੇਰਾ ਸਟੇਡੀਅਮ ‘ਚ ਨਮਸਤੇ ਟਰੰਪ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ। ਬੀਤੇ 61 ਸਾਲ ਵਿੱਚ ਟਰੰਪ ਭਾਰਤ ਆਉਣ ਵਾਲੇ 7ਵੇਂ ਅਮਰੀਕੀ ਰਾਸ਼ਟਰਪਤੀ ਹਨ। ਬਰਾਕ ਓਬਾਮਾ ਦੋ ਵਾਰ ਭਾਰਤ ਦੌਰੇ ‘ਤੇ ਆਏ ਸਨ।

ਅਹਿਮਦਾਬਾਦ ਤੋਂ ਬਾਅਦ ਟਰੰਪ ਤਾਜਮਹਿਲ ਦੇਖਣ ਆਗਰਾ ਜਾਣਗੇ। 25 ਫਰਵਰੀ ਨੂੰ ਟਰੰਪ ਦਾ ਰਾਸ਼ਟਰਪਤੀ ਭਵਨ ਵਿੱਚ ਰਸਮੀ ਸਵਾਗਤ ਹੋਵੇਗਾ। ਅਮਰੀਕੀ ਰਾਸ਼ਟਰਪਤੀ ਦੇ ਨਾਲ ਮੋਦੀ ਦੀ ਹੈਦਰਾਬਾਦ ‘ਚ ਰਸਮੀ ਮੁਲਾਕਾਤ ਹੋਵੇਗੀ ਦੋਵੇਂ ਨੇਤਾ ਸੰਯੁਕਤ ਬਿਆਨ ਵੀ ਜਾਰੀ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button