Breaking NewsD5 specialNewsPunjab

ਬੰਦੇ ਫੜ੍ਹਨ ਆਈ ਪੁਲਿਸ ਨਾਲ ਧੱਕਾਮੁੱਕੀ LIVE, ਮਰਦਾਂ ਨੇ ਮਾਰੇ ਧੱਕੇ, ਔਰਤਾਂ ਨੇ ਮਾਰੇ ਡੰਡੇ (ਵੀਡੀਓ)

ਲੁਧਿਆਣਾ : ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਨਅਤੀ ਸ਼ਹਿਰ ਲੁਧਿਆਣਾ ਦੇ ਸਮਰਾਲਾ ਚੌਂਕ ਦੀਆਂ ਹਨ। ਜਿੱਥੇ ਸਥਾਨਕ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ‘ਚ ਤਕਰਾਰ ਹੋ ਗਿਆ। ਤਸਵੀਰਾਂ ‘ਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਮੁਲਾਜਮ ਅਤੇ ਇਲਾਕੇ ਦੇ ਲੋਕ ਆਪਸ ‘ਚ ਬਹਿਸਬਾਜ਼ੀ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਐੱਲਆਈਜੀ ਫਲੈਟਾਂ ਦੇ ਲੋਕਾਂ ਨੇ ਥਾਣੇ ‘ਚ ਇਤਲਾਹ ਦਿੱਤੀ ਸੀ ਕਿ ਇਲਾਕੇ ਵਿੱਚ ਕੁਝ ਨਸ਼ੇੜੀ ਕਿਸਮ ਦੇ ਲੋਕ ਖੜੇ ਰਹਿੰਦੇ ਹਨ, ਜਿਸ ‘ਤੇ ਪੁਲਿਸ ਮੁਲਾਜ਼ਮ ਕਾਰਵਾਈ ਕਰਨ ਲਈ ਸਿਵਲ ਵਰਦੀ ‘ਚ ਇਲਾਕੇ ਵਿੱਚ ਪਹੁੰਚੇ ਸਨ।

Read Also ਆਹ ਕੰਮ ਵੀ ਕਰਦੀ ਐ ਪੰਜਾਬ ਪੁਲਿਸ? VIDEO ਨਾ ਬਣਦੀ ਤਾਂ ਸ਼ਾਇਦ ਮੁੱਕਰ ਜਾਂਦੇ!

ਲੋਕਾਂ ਨੇ ਪੁਲਿਸ ਮੁਲਾਜ਼ਮਾਂ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮੁਲਾਜਮ ਸਿਵਲ ਵਰਦੀ ਵਿਚ ਆਏ ਅਤੇ ਇਲਾਕੇ ਦੇ ਲੋਕਾਂ ਨੂੰ ਹੀ ਮਾੜਾ ਬੋਲਣ ਲੱਗ ਪਏ। ਜਿਸ ਤੇ ਗੁੱਸੇ ‘ਚ ਆਏ ਇਲਾਕੇ ਦੇ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਦੀ ਗੱਡੀ ਨੂੰ ਘੇਰ ਲਿਆ। ਉਧਰ ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਸਾਡੀ ਟੀਮ ਇਤਲਾਹ ਮਿਲਣ ਤੇ ਹੀ ਇਲਾਕੇ ਵਿਚ ਗਈ ਸੀ ਅਤੇ ਨਸ਼ੇੜੀਆਂ ਅਤੇ ਜੂਆ ਖੇਲਣ ਵਾਲਿਆਂ ਨੂੰ ਫੜਿਆ ਤਾਂ ਕੁਝ ਲੋਕ ਪੁਲਿਸ ਮੁਲਾਜ਼ਮਾਂ ਨਾਲ ਉਲਝ ਗਏ ਜਿਸ ਵਿਚ ਸਾਡੇ ਇਕ ਮੁਲਾਜਮ ਦੀ ਵਰਦੀ ਵੀ ਫੱਟ ਗਈ। ਇਸ ਮਾਮਲੇ ‘ਚ ਸੱਚਾਈ ਦਾ ਪਤਾ ਤਾਂ ਤਫਤੀਸ਼ ਤੋਂ ਬਾਅਦ ਹੀ ਲੱਗੇਗਾ ਕਿ ਕੌਣ ਸੱਚ ਬੋਲ ਰਿਹਾ ਹੈ ਅਤੇ ਕੌਣ ਝੂਠ ਪਰ ਇਸ ਤਰ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਵੱਲੋਂ ਘੇਰਨਾਂ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button