Breaking NewsD5 specialNewsPoliticsPunjab

ਬੰਦਾ ਮਾਰ ਕੇ ਕੈਦੀ ਬਣਿਆ ਜੇਲ੍ਹਰ, ਪੂਰਾ ਪੰਜਾਬ ਸੁੰਨ, ਸਰਕਾਰ ਬੇਖ਼ਬਰ (ਵੀਡੀਓ)

ਪਟਿਆਲਾ : ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਟਿਆਲਾ ਜੇਲ੍ਹ ਦੇ ਜਿਸ ਜੇਲ੍ਹਰ ‘ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਖੁੱਲ੍ਹਾਂ ਦੇ ਕੇ ਗੈਰ ਕਾਨੂੰਨੀ ਢੰਗ ਰਾਹੀਂ ਬਾਹਰਲੇ ਲੋਕਾਂ ਨਾਲ ਮੁਲਾਕਾਤਾਂ ਕਰਵਾਉਣ ਦੇ ਦੋਸ਼ ਵਿੱਚ ਮੁਅੱਤਲ ਕੀਤਾ ਸੀ, ਉਸ ਜੇਲ੍ਹਰ ਤੇ ਵਿਵਾਦਾਂ ਦਾ ਇਹ ਕੋਈ ਪਹਿਲਾ ਕਿੱਸਾ ਨਹੀਂ ਹੈ। ਇਹ ਵਿਵਾਦ ਤਾਂ ਅਜੇ ਛੋਟਾ ਹੈ ਪਰ ਦੱਸ ਦਈਏ ਕਿ ਜੇਲ੍ਹਰ ਜਸਪਾਲ ਸਿੰਘ ਇਸ ਤੋਂ ਪਹਿਲਾਂ ਪੁਲਿਸ ਹਿਰਾਸਤ ਵਿੱਚ ਬੰਦਾ ਮਾਰਨ ਦੇ ਦੋਸ਼ ਹੇਠ ਇਸੇ ਜੇਲ੍ਹ ਅੰਦਰ ਕੈਦੀ ਵੱਜੋਂ 14 ਮਹੀਨੇ ਤੱਕ ਜੇਲ੍ਹ ਕੱਟ ਚੁੱਕਿਆ ਹੈ।

Read Also ਬੰਦਾ ਮਾਰਨ ਦੇ ਦੋਸ਼ ‘ਚ ਜਿਸ ਜੇਲ੍ਹ ਅੰਦਰ ਬੰਦ ਰਿਹਾ ਜਸਪਾਲ ਸਿੰਘ, ਸਰਕਾਰ ਨੇ ਉਸੇ ਦਾ ਬਣਾ ਦਿੱਤਾ ਜੇਲ੍ਹਰ

ਜਿਸ ‘ਚ ਉਹ 2 ਦਿਨ ਪਹਿਲਾਂ ਤੱਕ ਜੇਲ੍ਹ ਸੁਪਰਡੈਂਟ ਦੇ ਅਹੁਦੇ ‘ਤੇ ਤਾਇਨਾਤ ਰਿਹਾ। ਜ਼ਿਕਰਯੋਗ ਹੈ ਕਿ ਜਸਪਾਲ ਸਿੰਘ ਨੂੰ ਸਾਲ 2001 ਦੌਰਾਨ ਪਟਿਆਲਾ ਦੀ ਇੱਕ ਅਦਾਲਤ ਨੇ ਪੁਲਿਸ ਹਿਰਾਸਤ ਵਿੱਚ ਇੱਕ ਬੰਦਾ ਮਾਰ ਦੇਣ ਦੇ ਕੇਸ ਵਿੱਚ 7 ਸਾਲ ਦੀ ਸਜ਼ਾ ਸੁਣਾਈ ਸੀ। ਜਸਪਾਲ ਸਿੰਘ ‘ਤੇ ਇਹ ਦੋਸ਼ ਸੀ ਕਿ ਸਾਲ 1996 ਦੌਰਾਨ ਜਦੋਂ ਉਹ ਪਟਿਆਲਾ ਦੇ ਥਾਣਾ ਪਾਤੜਾਂ ਵਿਖੇ ਐਸਐਚਓ ਵਜੋਂ ਤਾਇਨਾਤ ਸੀ ਤਾਂ ਉੱਥੇ ਪਾਤੜਾਂ ਦੇ ਹੀ ਇੱਕ ਅਮਰੀਕ ਸਿੰਘ ਨਾਮ ਦੇ ਮਕੈਨਿਕ ਦੀ ਉਸ ਦੇ ਥਾਣੇ ਅੰਦਰ ਹਿਰਾਸਤੀ ਮੌਤ ਹੋ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button