D5 specialInternationalNews

ਬ੍ਰਿਟੇਨ ਚੋਣਾਂ 2019 :ਬੋਰਿਸ ਜੋਨਸਨ ਨੇ ਜਿੱਤੀ ਆਪਣੀ ਸੀਟ

ਬ੍ਰਿਟੇਨ ਵਿਚ ਸ਼ੁੱਕਰਵਾਰ ਨੂੰ ਆਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਨਤੀਜਿਆਂ ਵਿਚ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਅੱਗੇ ਆ ਰਹੀ ਹੈ ।ਐਗਜ਼ਿਟ ਪੋਲ ਵਿਚ ਕੰਜ਼ਰਵੇਟਿਵ ਪਾਰਟੀ ਨੂੰ ਬਹੁਮਤ ਮਿਲਦਾ ਦਿਸ ਰਿਹਾ ਹੈ। ਇਸ ਦੌਰਾਨ ਬੋਰਿਸ ਦੇ ਆਪਣੀ ਸੀਟ ‘ਤੇ ਜਿੱਤ ਜਾਣ ਦੀ ਖਬਰ ਹੈ। ਸ਼ੁਰੂਆਤੀ ਨਤੀਜਿਆਂ ਵਿਚ ਕੰਜ਼ਰਵੇਟਿਟ ਪਾਰਟੀ ਨੂੰ 250 ਸੀਟਾਂ ‘ਤੇ ਜਿੱਤ ਮਿਲੀ ਹੈ। ਭਾਵੇਂ ਕਿ ਵਿਰੋਧੀ ਲੇਬਰ ਪਾਰਟੀ ਵੀ 183 ਸੀਟਾਂ ਜਿੱਤ ਚੁੱਕੀ ਹੈ। ਐਗਜ਼ਿਟ ਪੋਲ ਮੁਤਾਬਕ ਜੋਨਸਨ ਦੀ ਕੰਜ਼ਰਵੇਟਿਵ ਪਾਰਟੀ ਆਸਾਨੀ ਨਾਲ ਬਹੁਮਤ ਦੇ ਅੰਕੜੇ ਨੂੰ ਪਾਰ ਕਰੇਗੀ ਅਤੇ 650 ਸੀਟਾਂ ਵਾਲੀ ਸੰਸਦ ਵਿਚ 368 ਸੀਟਾਂ ਜਿੱਤੇਗੀ।

ਇਸਨੂੰ ਵੀ ਦੇਖੋ… ਦੇਖੋ ਜੇਲ੍ਹ ਤੋਂ ਬਾਹਰ ਆਇਆ GANGSTER ਕਿਹੜੇ ਹਾਲਾਤਾਂ ‘ਚ ਮਿਲਿਆ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਬ੍ਰਿਟੇਨ ਦੀਆਂ ਆਮ ਚੋਣਾਂ ਦੇ ਨਤੀਜਿਆਂ ਨੂੰ ਪੀ.ਐੱਮ. ਬੋਰਿਸ ਜੋਨਸਨ ਲਈ ਵੱਡੀ ਜਿੱਤ ਦੇ ਰੂਪ ਵਿਚ ਦੱਸਿਆ। ਟਰੰਪ ਨੇ ਇਕ ਟਵੀਟ ਵਿਚ ਕਿਹਾ,”ਯੂਕੇ ਵਿਚ ਬੋਰਿਸ ਦੀ ਵੱਡੀ ਜਿੱਤ ਹੁੰਦੀ ਜਾਪਦੀ ਹੈ।”

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button