Breaking NewsD5 specialInternationalNewsPolitics

ਬ੍ਰਿਟੇਨ ਆਮ ਚੋਣਾਂ ਦੇ ਨਤੀਜੇ ਘੋਸ਼ਿਤ, ਬੋਰਿਸ ਜਾਨਸਨ ਦੀ ਸੱਤਾ ‘ਚ ਵਾਪਸੀ

ਬ੍ਰਿਟੇਨ : ਬ੍ਰਿਟੇਨ ਆਮ ਚੋਣਾਂ ਦੇ ਨਤੀਜੇ ਘੋਸ਼ਿਤ ਹੋ ਚੁੱਕੇ ਹਨ। 650 ਸੀਟਾਂ ‘ਚੋਂ 649 ਸੀਟਾਂ ‘ਤੇ ਨਤੀਜੇ ਘੋਸ਼ਿਤ ਹੋ ਚੁੱਕੇ ਹਨ। ਨਤੀਜਿਆਂ ਦੇ ਅਨੁਸਾਰ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ 364 ਸੀਟਾਂ ‘ਤੇ ਜਿੱਤ ਦੇ ਬਹੁਮਤ ਹਾਸਲ ਕੀਤਾ ਹੈ। ਉਥੇ ਹੀ ਵਿਰੋਧੀ ਲੇਬਰ ਪਾਰਟੀ ਨੂੰ 203 ਸੀਟਾਂ ਮਿਲੀਆਂ ਹਨ। ਨਤੀਜਿਆਂ ਦੇ ਨਾਲ ਹੀ ਸਪੱਸ਼ਟ ਹੋ ਗਿਆ ਹੈ ਕਿ ਬੋਰਿਸ ਜਾਨਸਨ ਸਰਕਾਰ ਦੀ ਸੱਤਾ ‘ਚ ਵਾਪਸੀ ਹੋਵੇਗੀ।

ਦੇਖੋ ਜੇਲ੍ਹ ਤੋਂ ਬਾਹਰ ਆਇਆ GANGSTER ਕਿਹੜੇ ਹਾਲਾਤਾਂ ‘ਚ ਮਿਲਿਆ

ਬ੍ਰਿਟੇਨ ਦੀਆਂ ਆਮ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਨੇ ਧਮਾਕੇਦਾਰ ਜਿੱਤ ਦਰਜ ਕਰਦੇ ਹੋਏ ਬਹੁਮਤ ਹਾਸਲ ਕਰ ਲਿਆ ਹੈ। ਉਥੇ ਹੀ ਮੁੱਖ ਵਿਰੋਧੀ ਲੇਬਰ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਣਾ ਪਿਆ ਹੈ। ਇਨ੍ਹਾਂ ਆਮ ਚੋਣਾਂ ‘ਚ ਭਾਰਤੀ ਮੂਲ ਦੇ ਲੋਕਾਂ ਨੇ ਕੰਜ਼ਰਵੇਟਿਵ ਪਾਰਟੀ ਦਾ ਸਾਥ ਦਿੱਤਾ ਸੀ। ਅਜਿਹੇ ਵਿੱਚ ਇਹ ਜਿੱਤ ਇਸ ਲਈ ਵੀ ਖਾਸ ਹੈ ਕਿਉਂਕਿ ਭਾਰਤੀ ਮੂਲ ਦੇ ਦਰਜਨਾਂ ਨੇਤਾ ਵੀ ਬ੍ਰਿਟਿਸ਼ ਸੰਸਦ ਪੁੱਜੇ ਹਨ। ਜਿਨ੍ਹਾਂ ਵਿੱਚ ਸਾਬਕਾ ਸੰਸਦਾਂ ਦੇ ਨਾਲ ਹੀ ਕਈ ਨਵੇਂ ਚਿਹਰੇ ਵੀ ਸ਼ਾਮਿਲ ਹਨ।

ਹੁਣ Captain ਨੇ ਸਿੱਖਾਂ ਦੀ ਪਿੱਠ ‘ਚ ਛੁਰਾ ਮਾਰਿਆ, Manjinder Sirsa ਨੇ ਕਰ ‘ਤੇ ਖੁਲਾਸੇ

ਬ੍ਰਿਟਿਸ਼ ਆਮ ਚੋਣਾਂ ਇਸ ਲਈ ਵੀ ਅਹਿਮ ਮੰਨੀਆ ਜਾ ਰਹੀਆਂ ਹਨ ਕਿ ਇਸ ਚੋਣ ਵਿੱਚ ਪਰਵਾਸੀ ਭਾਰਤੀਆਂ ਅਤੇ ਪਾਕਿਸਤਾਨੀ ਮੂਲ ਦੇ ਲੋਕਾਂ ਦੀ ਵੱਡੀ ਭੂਮਿਕਾ ਹੈ। ਦਰਅਸਲ ਬ੍ਰਿਟੇਨ ‘ਚ ਭਾਰਤੀ ਮੂਲ ਦੇ ਲੋਕ ਇਸ ਵਾਰ ਕੰਜ਼ਰਵੇਟਿਵ ਪਾਰਟੀ ਦਾ ਸਮਰਥਨ ਕਰ ਰਹੇ ਹਨ, ਜਦੋਂ ਕਿ ਪਾਕਿਸਤਾਨੀ ਮੂਲ ਦੇ ਲੋਕ ਲੇਬਰ ਪਾਰਟੀ ਦੇ ਸਮਰਥਨ ਵਿੱਚ ਹਨ।

ਦਰਅਸਲ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕਾਰਬਿਨ ਨੇ ਕਸ਼ਮੀਰ ਦੇ ਮੁੱਦੇ ‘ਤੇ ਭਾਰਤ ਵਿਰੋਧੀ ਬਿਆਨਬਾਜ਼ੀ ਕੀਤੀ ਸੀ। ਬ੍ਰਿਟਿਸ਼ ਇੰਡੀਅਨ ਮੂਲ ਦੇ ਸਮੂਹ ਨੇ ਪ੍ਰੋ ਇੰਡੀਆ ਮੰਨੇ ਜਾਣ ਵਾਲੇ 40 ਉਮੀਦਵਾਰਾਂ ਦੇ ਸਮਰਥਨ ‘ਚ ਚੋਣ ਪ੍ਰਚਾਰ ਕੀਤਾ ਸੀ , ਜਿਨ੍ਹਾਂ ਵਿਚੋਂ ਜ਼ਿਆਦਾਤਰ ਕੰਜ਼ਰਵੇਟਿਵ ਪਾਰਟੀ ਤੋਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button