Breaking NewsD5 specialInternationalNewsTop News

ਪਾਕਿਸਤਾਨ ਨੂੰ ਚੀਨ ਤੋਂ ਮਿਲੀਆਂ ਕੋਵਿਡ -19 ਟੀਕੇ ਦੀਆਂ 10 ਲੱਖ ਹੋਰ ਖੁਰਾਕਾਂ

ਇਸਲਾਮਾਬਾਦ : ਪਾਕਿਸਤਾਨ ਨੂੰ ਚੀਨ ਤੋਂ ਕੋਵਿਡ-19 ਟੀਕੇ ਦੀਆਂ ਹੋਰ 10 ਲੱਖ ਖੁਰਾਕਾਂ ਮਿਲੀਆਂ ਹਨ। ਇਸ ਨਾਲ ਆਸ ਕੀਤੀ ਜਾ ਰਹੀ ਹੈ ਕਿ ਦੇਸ਼ ਵਿਚ ਕੋਰੋਨ ਵਾਇਰਸ ਦੇ ਇਨਫੈਕਸ਼ਨ ਨੂੰ ਕੰਟਰੋਲ ਕਰਨ ਵਿਚ ਮਦਦ ਮਿਲੇਗੀ। ਪਾਕਿਸਤਾਨ ਵਿਚ ਹੁਣ ਤੱਕ ਕਰੀਬ 8 ਲੱਖ ਲੋਕ ਪੀੜਤ ਹੋ ਚੁੱਕੇ ਹਨ ਜਿਹਨਾਂ ਵਿਚੋਂ 17,100 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ,) ਦੇ ਤਿੰਨ ਜਹਾਜ਼ ਚੀਨੀ ਕੰਪਨੀ ਵੱਲੋਂ ਵਿਕਸਿਤ ਟੀਕੇ ਸਿਨੋਫਾਰਮ ਦੀਆਂ 10 ਲੱਖ ਖੁਰਾਕਾਂ ਲੈ ਕੇ ਐਤਵਾਰ ਨੂੰ ਪਾਕਿਸਤਾਨ ਪਹੁੰਚੇ। ਇਹ ਜਹਾਜ਼ ਸ਼ਨੀਵਾਰ ਨੂੰ ਚੀਨ ਰਵਾਨਾ ਹੋਏ ਸਨ।

ਵੱਡੇ ਕਾਫਲੇ ਨਾਲ ਬਾਰਡਰ ‘ਤੇ ਪਹੁੰਚਿਆ ਸਿਧਾਣਾ,ਇਕੱਠ ਦੇਖ ਪਿੱਛੇ ਮੁੜੀ ਦਿੱਲੀ ਪੁਲਿਸ!

ਚੀਨ ਲਈ ਪੀ.ਟੀ.ਆਈ. ਦੇ ਦੇਸ਼ ਪ੍ਰਬੰਧਕ ਕਾਦਿਰ ਬਖਸ਼ ਸਾਂਗੀ ਨੇ ਦੱਸਿਆ ਕਿ ਇਸ ਦੇ ਇਲਾਵਾ ਟੀਕੇ ਦੀਆਂ 20 ਲੱਖ ਵਾਧੂ ਖੁਰਾਕਾਂ ਵੀ ਰਾਸ਼ਟਰੀ ਆਵਾਜਾਈ ਕੰਪਨੀ ਦੇ ਜਹਾਜ਼ ਤੋਂ 29 ਅਪ੍ਰੈਲ ਨੂੰ ਚੀਨ ਤੋਂ ਪਾਕਿਸਤਾਨ ਲਿਆਈਆਂ ਜਾਣਗੀਆਂ। ਟੀਕੇ ਦੀ ਨਵੀਂ ਖੇਪ ਅਜਿਹੇ ਸਮੇਂ ਵਿਚ ਪਹੁੰਚੀ ਹੈ ਜਦੋਂ ਪਾਕਿਸਤਾਨ ਇਨਫੈਕਸ਼ਨ ਦੀ ਤੀਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਦੋ ਲਹਿਰਾਂ ਨੂੰ ਕੰਟਰੋਲ ਕਰਨ ਵਿਚ ਮਿਲੀ ਸਫਲਤਾ ‘ਤੇ ਖਤਰਾ ਪੈਦਾ ਹੋ ਗਿਆ ਹੈ। ਪਿਛਲੇ ਮਹੀਨੇ ਪਾਕਿਸਤਾਨ ਨੂੰ ਚੀਨ ਤੋਂ ਕੋਵਿਡ-19 ਟੀਕੇ ਦੀਆਂ 5 ਲੱਖ ਖੁਰਾਕਾਂ ਮਿਲੀਆਂ ਸਨ। ਇਸ ਤੋਂ ਪਹਿਲਾਂ ਇਕ ਫਰਵਰੀ ਨੂੰ ਚੀਨ ਨੇ ਸਿਨੋਫਾਰਮ ਟੀਕੇ ਦੀਆਂ ਪੰਜ ਲੱਖ ਖੁਰਾਕਾਂ ਦਾਨ ਦਿੱਤੀਆਂ ਸਨ ਜਿਸ ਨਾਲ ਪਾਕਿਸਤਾਨ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਹੋ ਸਕੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button