Breaking NewsD5 specialIndiaNewsPoliticsPunjab

ਗਊ ਚਰਾਂਦਾਂ ‘ਤੇ ਨਜਾਇਜ਼ ਕਬਜ਼ੇ ਛੁਡਵਾਏ ਸਰਕਾਰ – ਹਰਪਾਲ ਸਿੰਘ ਚੀਮਾ

ਚੰਡੀਗੜ੍ਹ : ਕੋਟਕਪੂਰਾ ਤੋਂ ‘ਆਪ’ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਸ਼ੂ ਭਲਾਈ ਬੋਰਡ ਸੰਬੰਧੀ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਬੋਰਡ ਦੀ ਮਿਆਦ 2018 ‘ਚ ਖਤਮ ਹੋ ਗਈ। ਜਿਸ ਨੂੰ ਛੇਤੀ ਹੀ ਦੁਬਾਰਾ ਗਠਿਤ ਕੀਤਾ ਜਾਵੇਗਾ। ਸੰਧਵਾਂ ਨੇ ਪਸ਼ੂ ਭਲਾਈ ਬੋਰਡ ਦੀ ਮਹੱਤਤਾ ਦੱਸਦੇ ਹੋਏ ਇਸ ਨੂੰ ਪੰਜਾਬ ਭਲਾਈ ਬੋਰਡ ਕਰਾਰ ਦਿੱਤਾ ਅਤੇ ਕਿਹਾ ਕਿ ਆਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਜਾਨਲੇਵਾ ਹਾਦਸੇ ਵਾਪਰ ਰਹੇ ਹਨ। ਭਾਰੀ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ। ਇਸ ਲਈ ਪਸ਼ੂ ਭਲਾਈ ਬੋਰਡ ‘ਚ ਆਮ ਨਾਗਰਿਕਾਂ ਦੀ ਸ਼ਮੂਲੀਅਤ ਅਤੇ ਇਸ ਨੂੰ ਜ਼ਿਲ੍ਹਾ ਪੱਧਰ ‘ਤੇ ਸਥਾਪਿਤ ਕੀਤਾ ਜਾਵੇ।

ਹੁਣੇ ਹੁਣੇ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ‘ਚ ਵਾਪਸੀ ‘ਤੇ ਕੀਤਾ ਖ਼ੁਲਾਸਾ | Sidhu, Chotepur ਵੀ..

ਮੰਤਰੀ ਨੇ ਜ਼ਿਲ੍ਹਾ ਪੱਧਰ ‘ਤੇ ਪਸ਼ੂ ਭਲਾਈ ਬੋਰਡ ਸਥਾਪਿਤ ਕਰਨ ਵਾਲੇ ਸੁਝਾਅ ਦਾ ਸਵਾਗਤ ਕੀਤਾ। ਇਸ ਸਵਾਲ ‘ਤੇ ਅਪੂਰਕ ਸਵਾਲ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁਰੱਬੇਬੰਦੀ ਸਮੇਂ ਹਰ ਜ਼ਿਲ੍ਹੇ ‘ਚ ਹਜ਼ਾਰਾਂ ਏਕੜ ਜ਼ਮੀਨ ਗਊ ਚਰਾਂਦਾਂ ਲਈ ਛੱਡੀ ਗਈ ਸੀ। ਜਿਸ ‘ਤੇ ਸਿਆਸਤਦਾਨਾਂ, ਅਫ਼ਸਰਾਂ ਅਤੇ ਰਸੂਖਦਾਰ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਜੇਕਰ ਸਰਕਾਰ ਦ੍ਰਿੜ ਇੱਛਾ ਦਿਖਾਵੇ ਤਾਂ ਇਕ ਹਫ਼ਤੇ ਅੰਦਰ ਇਹ ਨਜਾਇਜ਼ ਕਬਜ਼ੇ ਛੁਡਵਾਏ ਜਾ ਸਕਦੇ ਹਨ। ਜਿਸ ਨਾਲ ਸੂਬੇ ‘ਚ ਆਵਾਰਾ ਪਸ਼ੂਆਂ ਦੀ ਸਮੱਸਿਆ ਪੱਕੇ ਤੌਰ ‘ਤੇ ਹੱਲ ਹੋ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button