Breaking NewsD5 specialInternationalNewsTop News

‘ਵੰਦੇ ਭਾਰਤ ਮੁਹਿੰਮ’ ਤਹਿਤ ਪਿਛਲੇ ਸਾਲ ਤੋਂ ਹੁਣ ਤੱਕ ਕੁਲ 87,055 ਭਾਰਤੀ Singapore ਤੋਂ ਪਰਤੇ ਆਪਣੇ ਦੇਸ਼ 

ਸਿੰਗਾਪੁਰ : ‘ਵੰਦੇ ਭਾਰਤ ਮੁਹਿੰਮ’ ਦੇ ਤਹਿਤ ਪਿਛਲੇ ਸਾਲ ਤੋਂ ਹੁਣ ਤੱਕ ਕੁਲ 87,055 ਭਾਰਤੀ ਸਿੰਗਾਪੁਰ ਤੋਂ ਭਾਰਤ ਪਰਤੇ ਹਨ। ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ ਪਿਛਲੇ ਸਾਲ ਪੂਰੇ ਵਿਸ਼ਵ ‘ਚ ਛਾਏ ਕੋਵਿਡ – 19 ਦੇ ਕਹਿਰ ਦੇ ਕਾਰਨ ਨੌਕਰੀ ਗਵਾਉਣ ਵਾਲੇ, ਪਰਿਵਾਰ ਦੇ ਦਬਾਅ ‘ਚ ਆ ਕੇ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੀ ਸੰਕਰਮਣ ਨਾਲ ਮੌਤ ਜਿਹੇ ਕਈ ਕਾਰਨਾਂ ਦੇ ਚੱਲਦਿਆਂ ਇਹ ਲੋਕ ਘਰ ਪਰਤੇ ਹਨ।

ਕਿਸਾਨਾਂ ਤੋਂ ਡਰੀ ਸਰਕਾਰ, ਕੀਤੀ ਅਪੀਲ !26 ਤੋਂ ਪਹਿਲਾਂ ਰਾਕੇਸ਼ ਟਿਕੈਤ ਦਾ ਵੱਡਾ ਐਲਾਨ!ਬਾਬਾ ਰਾਮਦੇਵ ਨੂੰ ਲੱਗਿਆ ਝਟਕਾ!

ਸਿੰਗਾਪੁਰ ‘ਚ ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ‘ਚ ਕਿਹਾ, ‘‘ਪਿਛਲੇ ਸਾਲ ਮਈ ਮਹੀਨਿਆਂ ਤੋਂ ਲੈ ਕੇ ਇਸ ਸਾਲ 18 ਮਈ ਤੱਕ 629 ਵੰਦੇ ਭਾਰਤ ਜਹਾਜ਼ਾਂ ਦੇ ਜ਼ਰੀਏ 87,055 ਯਾਤਰੀਆਂ ਨੂੰ ਲਿਜਾਇਆ ਗਿਆ।’’ ਇਕ ਮੀਡੀਆ ਰਿਪੋਰਟ ਅਨੁਸਾਰ ਸਿੰਗਾਪੁਰ ਸਰਕਾਰ ਦੇ ਤਿੰਨ ਵੱਖ – ਵੱਖ ਮੰਤਰਾਲਿਆ ਵੱਲੋਂ ਇੱਕ ਸੰਯੁਕਤ ਬਿਆਨ ‘ਚ ਦੱਸਿਆ ਗਿਆ ਕਿ ‘ਵੰਦੇ ਭਾਰਤ ਮੁਹਿੰਮ’ ਦੇ ਤਹਿਤ ਰੋਜ਼ਾਨਾ ਔਸਤਨ 180 ਭਾਰਤੀ ਵਾਪਸ ਭਾਰਤ ਪਰਤ ਰਹੇ ਹਨ।

ਲੱਗ ਗਿਆ ਆਕਸੀਜਨ ਪਲਾਂਟ , ਕੋਰੋਨਾ ਮਰੀਜਾਂ ਲਈ ਨਵੀਂ ਉਮੀਦ ,ਸਰਕਾਰ ਦੀ ਹੋਈ ਬੱਲੇ-ਬੱਲੇ !

ਗਲੋਬਲ ਮਹਾਮਾਰੀ ਕਾਰਨ ਦੁਨੀਆ ਭਰ ਤੋਂ ਭਾਰਤੀ ਨਾਗਰਿਕਾਂ ਨੂੰ ਸਵਦੇਸ਼ ਲਿਆਉਣ ਲਈ ਭਾਰਤ ਸਰਕਾਰ ਨੇ ‘ਵੰਦੇ ਭਾਰਤ ਮੁਹਿੰਮ’ ਦੀ ਸ਼ੁਰੂਆਤ ਕੀਤੀ ਹੈ। ਅਮਰੀਕੀ ਯੂਨੀਵਰਸਿਟੀ ਜੌਨ ਹਾਪਕਿਨਜ਼ ਮੁਤਾਬਕ ਸਿੰਗਾਪੁਰ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ ਕੁੱਲ 61,799 ਮਾਮਲੇ ਸਾਹਮਣੇ ਆਏ ਹਨ ਅਤੇ ਇਨਫੈਕਸ਼ਨ ਨਾਲ 32 ਲੋਕਾਂ ਦੀ ਮੌਤ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button