Breaking NewsD5 specialIndiaNewsPolitics

ਰਾਹੁਲ ਗਾਂਧੀ ਦੇ ‘ਰੇਪ ਇਨ ਇੰਡੀਆ’ ਵਾਲੇ ਬਿਆਨ ‘ਤੇ ਲੋਕਸਭਾ ‘ਚ ਜ਼ਬਰਦਸਤ ਹੰਗਾਮਾ

ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਦੇ ‘ਰੇਪ ਇਨ ਇੰਡੀਆ’ ਵਾਲੇ ਬਿਆਨ ‘ਤੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਜੰਮ ਕੇ ਹੰਗਾਮਾ ਹੋਇਆ। ਸਿਮਰਤੀ ਇਰਾਨੀ ਸਮੇਤ ਬੀਜੇਪੀ ਦੀ ਤਮਾਮ ਮਹਿਲਾਵਾਂ ਸੰਸਦਾਂ ਨੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਨੂੰ ਮਾਫੀ ਮੰਗਣ ਲਈ ਕਿਹਾ। ਸਿਮਰਤੀ ਇਰਾਨੀ ਨੇ ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਰੇਪ ਨੂੰ ਰਾਜਨੀਤਕ ਹਥਿਆਰ ਦੇ ਤੌਰ ‘ਤੇ ਇਸਤੇਮਾਲ ਕਰ ਰਹੇ ਹਨ। ਕੀ ਉਹ ਚਾਹੁੰਦੇ ਹਨ ਕਿ ਔਰਤਾਂ ਦੇ ਨਾਲ ਰੇਪ ਹੋਣ ?

Sukhbir ਤੇ Manpreet ਭਿੜੇ ਆਹਮੋ-ਸਾਹਮਣੇ, ਹੋਏ ਮਿਹਣੋ-ਮਹਿਣੀ, ਦੇਖੋ ਕੀ ਵਾਪਰਿਆ

ਇਸ ਦੌਰਾਨ ਭਾਜਪਾ ਦੀ ਤਮਾਮ ਮਹਿਲਾਵਾਂ ਸੰਸਦ ਲੋਕ ਸਭਾ ਵਿੱਚ ਆਪਣੀ ਜਗ੍ਹਾ ‘ਤੇ ਖੜੀਆਂ ਹੋ ਗਈਆਂ ਅਤੇ ਰਾਹੁਲ ਗਾਂਧੀ ਮਾਫੀ ਮੰਗੋ ਦੇ ਨਾਅਰੇ ਲਗਾਉਣ ਲੱਗੀਆਂ।’ ਦਰਅਸਲ ਝਾਰਖੰਡ ਦੇ ਗੋਡਾ ‘ਚ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਨੇ ਕਿਹਾ ਸੀ, ਨਰਿੰਦਰ ਮੋਦੀ ਨੇ ਕਿਹਾ ਸੀ ‘ਮੇਕ ਇਨ ਇੰਡੀਆ’ ਪਰ ਅੱਜ ਕੱਲ੍ਹ ਤੁਸੀ ਜਿੱਥੇ ਕਿਤੇ ਵੀ ਦਿਖਦੇ ਹੋ, ਉਹ ਰੇਪ ਇਨ ਇੰਡੀਆ ਹੈ। ਉੱਤਰ ਪ੍ਰਦੇਸ਼ ‘ਚ ਨਰਿੰਦਰ ਮੋਦੀ ਦੇ ਵਿਧਾਇਕ ਨੇ ਇੱਕ ਮਹਿਲਾ ਦੇ ਨਾਲ ਬਲਾਤਕਾਰ ਕੀਤਾ, ਫਿਰ ਉਹ ਇੱਕ ਦੁਰਘਟਨਾ ਦਾ ਸ਼ਿਕਾਰ ਹੋਈ ਪਰ ਨਰਿੰਦਰ ਮੋਦੀ ਨੇ ਇੱਕ ਵੀ ਸ਼ਬਦ ਨਹੀਂ ਕਿਹਾ।

ਦੇਖੋ ਜੇਲ੍ਹ ਤੋਂ ਬਾਹਰ ਆਇਆ GANGSTER ਕਿਹੜੇ ਹਾਲਾਤਾਂ ‘ਚ ਮਿਲਿਆ

ਦੱਸ ਦਈਏ ਕਿ ਲੋਕ ਸਭਾ ਤੋਂ ਇਲਾਵਾ ਰਾਜ ਸਭਾ ‘ਚ ਵੀ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਹੰਗਾਮਾ ਹੋਇਆ। ਕੁਝ ਮੈਬਰਾਂ ਨੇ ਰਾਹੁਲ ਗਾਂਧੀ ਮਾਫੀ ਮੰਗੋ ਦੇ ਨਾਅਰੇ ਲਗਾਏ। ਇਸ ਦੌਰਾਨ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਕਿਹਾ ਕਿ ਤੁਸੀ ਕਿਸੇ ਅਜਿਹੇ ਵਿਅਕਤੀ ਦਾ ਨਾਮ ਨਹੀਂ ਲੈ ਸਕਦੇ, ਜੋ ਇਸ ਸਦਨ ਦਾ ਹਿੱਸਾ ਨਾ ਹੋਵੇ। ਕਿਸੇ ਨੂੰ ਵੀ ਸਦਨ ਦੀ ਕਾਰਵਾਈ ਰੋਕਣ ਦਾ ਅਧਿਕਾਰ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button