Breaking NewsInternationalNews

ਬੌਸ ਨਾਲ ਸੰਬੰਧ ਬਣਾਉਣ ‘ਚ ਰੁੱਝੀ ਸੀ ਮਹਿਲਾ ਪੁਲਿਸ ਅਫਸਰ, ਕਾਰ ‘ਚ ਛੱਡੀ ਤਿੰਨ ਸਾਲਾ ਬੱਚੀ ਦੀ ਸਾਹ ਘੁੱਟਣ ਨਾਲ ਮੌਤ

ਇੱਕ ਮਹਿਲਾ ਪੁਲਿਸ ਅਫਸਰ ਆਪਣੀ ਹੀ ਬੌਸ ਨਾਲ ਸਰੀਰਕ ਸਬੰਧ ਬਣਾਉਣ ‘ਚ ਰੁੱਝੀ ਰਹੀ ਅਤੇ ਉਸਦੀ ਬੱਚੀ ਦੀ ਗਰਮੀ ‘ਚ ਸਾਹ ਘੁੱਟਣ ਕਾਰਨ ਮੌਤ ਹੋ ਗਈ। ਇਹ ਮਾਮਲਾ 2016 ਦਾ ਹੈ ਜਦੋਂ ਮਹਿਲਾ ਅਫਸਰ ਨੇ ਆਪਣੀ ਤਿੰਨ ਸਾਲ ਦੀ ਆਪਣੀ ਧੀ ਨੂੰ ਕਾਰ ‘ਚ ਛੱਡ ਆਪਣੇ ਬੌਸ ਨਾਲ ਸਰੀਰਕ ਸਬੰਧ ਬਣਾਉਣ ਉਸ ਦੇ ਘਰ ਗਈ। ਉਦੋਂ ਉਸ ਦੀ ਧੀ ਚਾਰ ਘੰਟੇ ਕਾਰ ‘ਚ ਬੰਦ ਰਹੀ ਤੇ ਕਾਰ ‘ਚ ਦਮ ਘੁੱਟਣ ਕਾਰਨ ਬੱਚੀ ਦੀ ਮੌਤ ਹੋ ਗਈ ਸੀ।

Read Also ਅੱਠ ਸਾਲਾ ਬੱਚੀ ਦਾ ਬਲਾਤਕਾਰ ਕਰਨ ਤੋਂ ਬਾਅਦ ਕੀਤਾ ਸੀ ਕਤਲ, ਦੋਸ਼ੀ ਨੂੰ ਅਦਾਲਤ ਨੇ ਦਿੱਤੀ ਸਜ਼ਾ-ਏ-ਮੌਤ

ਮਿੱਸੀਸਿੱਪੀ ਦੇ ਗਲਫ਼ਪੋਰਟ ਦੀ ਸਾਬਕਾ ਪੁਲਿਸ ਅਧਿਕਾਰੀ ਕੇਸੀ ਬੇਰਕਰ ਨੇ ਅਦਾਲਤ ਸਾਹਮਣੇ ਕਬੂਲਦਿਆਂ ਕਿਹਾ ਕੀ ਉਹ ਆਪਣੀ ਤਿੰਨ ਸਾਲਾਂ ਦੀ ਧੀ ਨੂੰ ਪਾਰਕਿੰਗ ‘ਚ ਲੱਗੀ ਕਾਰ ‘ਚ ਛੱਡ ਕੇ ਚਲੀ ਗਈ ਸੀ। ਕਾਰ ਦਾ ਏਸੀ ਕੰਮ ਨਹੀਂ ਕਰ ਰਿਹਾ ਸੀ ਅਤੇ ਉਹ ਬੌਸ ਨਾਲ ਸੈਕਸ ਕਰਨ ਚਲੀ ਗਈ, ਜਿਸ ਤੋਂ ਬਾਅਦ ਉਹ ਉੱਥੇ ਹੀ ਸੌਂ ਗਈ।

ਲਗਭਗ ਚਾਰ ਘੰਟੇ ਬਾਅਦ ਜਦੋਂ ਉਹ ਵਾਪਸ ਆਈ ਤਾਂ ਉਦੋਂ ਤਕ ਉਸ ਦੀ ਤਿੰਨ ਸਾਲਾਂ ਧੀ ਦੀ ਮੌਤ ਹੋ ਚੁੱਕੀ ਸੀ। ਕੋਰਟ ਨੇ ਜਿੱਥੇ ਕੇਸੀ ਨੂੰ ਗੁਨਾਹਗਾਰ ਮੰਨਿਆ ਹੈ ਉੱਥੇ ਹੀ ਉਸ ਦੇ ਬੌਸ ਨੂੰ ਬਰੀ ਕਰ ਦਿੱਤਾ ਹੈ। ਪਰ ਇਸ ਮਾਮਲੇ ‘ਚ ਸਰਕਾਰੀ ਵਕੀਲ ਨੇ ਸਾਬਕਾ ਪੁਲਿਸ ਅਫਸਰ ਕੇਸੀ (30) ਨੂੰ 20 ਸਾਲ ਦੀ ਸਜ਼ਾ ਦੀ ਮੰਗ ਕੀਤੀ ਹੈ। ਸੋਮਵਾਰ ਨੂੰ ਹੈਰਿਸਨ ਕਾਉਂਟੀ ਸਰਕਿਟ ਜੱਜ ਲੈਰੀ ਨੇ ਕੇਸੀ ਨੂੰ ਦੋਸ਼ੀ ਮੰਨਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿ ਕਹੇ ਕਿਉਂਕਿ ਉਹ ਪਹਿਲਾਂ ਹੀ ਇੱਕ ਭਿਆਨਕ ਦਰਦ ਸਹਿਣ ਕਰ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button