Breaking NewsD5 specialIndiaNewsPoliticsPunjab

ਬੇਅਦਬੀ ਮਾਮਲਿਆਂ ‘ਚ ਰਾਮ ਰਹੀਮ ‘ਤੇ ਸ਼ਿਕੰਜਾ, ਬਾਦਲਾਂ ਲਈ ਬੁਰਾ ਨਵਾਂ ਸਾਲ, ਜਾਣਗੇ ਜੇਲ੍ਹ?

ਚੰਡੀਗੜ੍ਹ : ਕੋਟਕਪੂਰਾ ਗੋਲ਼ੀ ਕਾਂਡ, ਬਹਿਬਲ ਕਲਾਂ ਗੋਲ਼ੀ ਕਾਂਡ ਅਤੇ ਬੇਅਦਬੀ ਦੇ ਸੰਵੇਦਨਸ਼ੀਲ ਮਾਮਲਿਆਂ ‘ਤੇ ਨਵੇਂ ਵਰ੍ਹੇ ਸਾਲ 2020 ਵਿਚ ਮੁੜ ਸਿਆਸਤ ਗਰਮਾਏਗੀ ਉੱਥੇ ਸਰਕਾਰ ਜਾਂਚ ਵਿਚ ਤੇਜ਼ੀ ਲਿਆਵੇਗੀ। ਕਾਂਗਰਸ ਸਰਕਾਰ ਦੀ ਨਵੀਂ ਰਣਨੀਤੀ ਤਹਿਤ ਇਨ੍ਹਾਂ ਕੇਸਾਂ ਦਾ ਮੌਜੂਦਾ ਸਾਲ ਵਿਚ ਨਿਪਟਾਰਾ ਕਰਨਾ ਅਤੇ ਅਕਾਲੀਆਂ ਨੂੰ ਘੇਰਨਾ ਰਹੇਗਾ।

ਬੇਅਦਬੀ ਮਾਮਲਿਆਂ ‘ਚ ਰਾਮ ਰਹੀਮ ‘ਤੇ ਸ਼ਿਕੰਜਾ | ਬਾਦਲਾਂ ਲਈ ਬੁਰਾ ਨਵਾਂ ਸਾਲ, ਜਾਣਗੇ ਜੇਲ੍ਹ?

ਭਰੋਸੇਯੋਗ ਪੁਲਿਸ ਵਸੀਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੋਟਕਪੂਰਾ-ਬਹਿਬਲ ਕਲਾਂ ਮਾਮਲਿਆਂ ਦੀ ਜਾਂਚ ਕਰ ਰਹੀ ਐੱਸਆਈਟੀ ਸੁਨਾਰੀਆ ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੋਂ ਜਲਦ ਪੁੱਛਗਿੱਛ ਕਰ ਕੇ ਰਿਮਾਂਡ ‘ਤੇ ਲਿਆਏਗੀ। ਐੱਸਆਈਟੀ ਨੂੰ ਪਿਛਲੇ ਸਾਲ ਡੇਰਾ ਮੁਖੀ ਤੋਂ ਜੇਲ੍ਹ ਵਿਚ ਪੁੱਛਗਿੱਛ ਦੀ ਹਰਿਆਣਾ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਸੀ।

ਗੁ. ਰਕਾਬ ਗੰਜ ਸਾਹਿਬ ‘ਚ ਕਰਵਾਇਆ ਕੀਤਰਤਨ ਦਰਬਾਰ, ਸਿੱਖ ਸੰਗਤਾਂ ਹੋਈਆਂ ਨਤਮਸਤਕ

ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਐੱਸਆਈਟੀ ਇਕ ਵਾਰ ਮੁੜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਫਿਲਮ ਸਟਾਰ ਅਕਸ਼ੈ ਕੁਮਾਰ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਕਈ ਆਈਏਐੱਸ ਅਫਸਰਾਂ ਤੋਂ ਮੁੜ ਪੁੱਛਗਿੱਛ ਕਰ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button