PunjabTop News

ਬੇਅਦਬੀ ‘ਤੇ ਬਣਿਆ ਕਾਨੂੰਨ, ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਖਤਮ ਹੋਵੇਗਾ ਸਮਾਣਾ ਧਰਮ ਯੁੱਧ ਮੋਰਚਾ

ਸਮਾਣਾ ਧਰਮ ਯੁੱਧ ਮੋਰਚਾ ਜਲਦ ਹੀ ਖਤਮ ਹੋ ਸਕਦਾ ਹੈ। ਟਾਵਰ ‘ਤੇ ਧਰਨਾ ਦੇ ਰਹੇ ਗੁਰਜੀਤ ਸਿੰਘ ਖਾਲਸਾ ਦੀ ਮਾਤਾ ਪਰਮਜੀਤ ਕੌਰ ਜੀ ਦਾ ਬਿਆਨ ਸਾਹਮਣੇ ਆਇਆ ਹੈ ਕਿ ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਮੋਰਚਾ ਖਤਮ ਕੀਤਾ ਜਾਵੇਗਾ।

ਦੱਸ ਦੇਈਏ ਕਿ ਬੇਅਦਬੀ ਖਿਲਾਫ ਬਿੱਲ ਪਾਸ ਹੋ ਚੁੱਕਾ ਹੈ ਜਿਸ ‘ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਦਸਤਖਤ ਵੀ ਕਰ ਦਿੱਤੇ ਗਏ ਹਨ। ਇਸ ਬਿੱਲ ਨੂੰ ਲੈ ਕੇ ਗੁਰਜੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਧਰਨਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਨੋਟੀਫਿਕੇਸ਼ਨ ਜਾਰੀ ਹੋਵੇਗਾ, ਗੁਰਜੀਤ ਸਿੰਘ ਖਾਲਸਾ ਟਾਵਰ ਤੋਂ ਹੇਠਾਂ ਉਤਰ ਆਉਣਗੇ। 400 ਫੁੱਟ ਉੱਚੇ ਟਾਵਰ ‘ਤੇ ਗੁਰਜੀਤ ਸਿੰਘ ਧਰਨਾ ਦੇ ਰਹੇ ਹਨ ਤੇ ਉਨ੍ਹਾਂ ਦੀ ਮੰਗ ਸੀ ਬੇਅਦਬੀ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ। ਤੇ ਹੁਣ ਆਮ ਆਦਮੀ ਪਾਰਟੀ ਨੇ ਇਸ ਬਿੱਲ ਨੂੰ ਐਕਟ ਬਣਵਾ ਲਿਆ ਹੈ।ਕਤੂਬਰ 2024 ਤੋਂ ਗੁਰਜੀਤ ਸਿੰਘ ਖਾਲਸਾ ਧਰਨਾ ਦੇ ਰਹੇ ਹਨ ਤੇ ਹੁਣ ਜਲਦ ਹੀ ਉਹ ਹੇਠਾਂ ਉਤਰ ਆਉਣਗੇ ਕਿਉਂਕਿ ਉਨ੍ਹਾਂ ਦੀ ਮੰਗ ‘ਤੇ ਬੇਅਦਬੀ ਬਿੱਲ ਪਾਸ ਕਰ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button