Breaking NewsD5 specialNewsPoliticsPunjab

ਬਿਨ੍ਹਾਂ ਅੱਗ ਲਾਏ ਪਰਾਲੀ ਸੰਭਾਲਣ ਵਾਲੇ ਕਿਸਾਨਾਂ ਦੀ ਮੁਆਵਜ਼ਾ ਰਾਸ਼ੀ ਜ਼ਲਦ ਕੀਤੀ ਜਾਵੇ ਜਾਰੀ – ਸੰਧਵਾਂ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਸਰਕਾਰ ‘ਤੇ ਕਿਸਾਨਾਂ ਦੀ ਮੁਆਵਜ਼ਾ ਰਾਸ਼ੀ ਦੱਬਣ ਦਾ ਦੋਸ਼ ਲਗਾਇਆ ਹੈ। ਸੰਧਵਾਂ ਨੇ ਕਿਹਾ ਕਿ ਲੰਬੇ ਅਰਸੇ ਤੋਂ ਐਨਜੀਟੀ ਅਤੇ ਸੁਪਰੀਮ ਕੋਰਟ ਸਰਕਾਰ ਨੂੰ ਕਹਿੰਦੀ ਆ ਰਹੀ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕਿਸਾਨਾਂ ਨੂੰ ਮਸ਼ੀਨਰੀ ਜਾਂ ਆਰਥਿਕ ਮਦਦ ਮੁਹੱਈਆ ਕਰਵਾਈ ਜਾਵੇ ਪਰ ਪੰਜਾਬ ਸਰਕਾਰ ਮਹਿਜ਼ ਖਾਨਾਪੂਰਤੀ ਤੱਕ ਹੀ ਸੀਮਤ ਰਹੀ।

Bhagwant Maan ਵੀ ਸਵਾਲ ਪੁੱਛਣ ‘ਚ ਫਾਡੀ,ਆਹ ਲੋਕ ਬਣਨਗੇ Sukhdev Dhindsa ਲਈ ਮੁਸ਼ਕਿਲ

ਫਿਰ ਵੀ ਪਹਿਲਾਂ ਤੋਂ ਹੀ ਫ਼ਸਲਾਂ ਦੇ ਵਾਜਬ ਭਾਅ ਨਾ ਮਿਲਣ ਕਾਰਨ ਆਰਥਿਕ ਸੰਕਟ ‘ਚੋਂ ਗੁਜ਼ਰ ਰਹੇ ਹਜ਼ਾਰਾਂ ਕਿਸਾਨਾਂ ਨੇ ਵਾਤਾਵਰਨ ਪ੍ਰਤੀ ਆਪਣਾ ਫ਼ਰਜ਼ ਸਮਝਦੇ ਹੋਏ ਮਹਿੰਗੇ ਮੁੱਲ ਦੀ ਮਸ਼ੀਨਰੀ ਰਾਹੀਂ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਜ਼ਮੀਨ ‘ਚ ਹੀ ਨਿਪਟਾਉਣ ਜਾਂ ਗੱਠਾਂ ਬਣਵਾ ਕੇ ਫ਼ੈਕਟਰੀਆਂ ‘ਚ ਪਹੁੰਚਾਉਣ ਦਾ ਉਪਰਾਲਾ ਕੀਤਾ। ਅਜਿਹੇ ਕਿਸਾਨਾਂ ਨੂੰ ਰਾਹਤ ਦੇਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਅੱਗੇ ਤੋਂ ਬਾਕੀ ਕਿਸਾਨ ਵੀ ਅੱਗ ਲਗਾਉਣ ਤੋਂ ਗੁਰੇਜ਼ ਕਰਨ।

ਹਰਸਿਮਰਤ ਦਾ ਸਰਕਾਰੀ ਸਕੂਲ `ਤੇ ਛਾਪਾ, ਹਾਲਾਤ ਦੇਖ ਕੇ ਕਰ`ਤਾ ਵੱਡਾ ਐਲਾਨ, ਸਟਾਫ ਤੇ ਵਿਦਿਆਰਥੀ ਹੋਏ ਬਾਗੋ-ਬਾਗ

ਪਰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੀ ਸਖ਼ਤੀ ਉਪਰੰਤ ਮੁਆਵਜ਼ੇ ਦੀ ਪਹਿਲੀ ਕਿਸ਼ਤ ਤਾਂ ਬਿਨ੍ਹਾਂ ਕਿਸੇ ਯੋਗ ਢੰਗ ਅਪਣਾਏ ਬਹੁਤ ਸਾਰੇ ਅਯੋਗ ਲੋਕਾਂ ਨੂੰ ਹੀ ਜਾਰੀ ਕਰ ਦਿੱਤੀ ਜਦਕਿ ਸੱਚਮੁੱਚ ‘ਚ ਆਪਣੇ ਜੇਬ ਵਿਚੋਂ ਖਰਚਾ ਕਰਕੇ ਪਰਾਲੀ ਸਮੇਟਣ ਵਾਲੇ ਹਜ਼ਾਰਾਂ ਯੋਗ ਕਿਸਾਨਾਂ ਦੇ ਫਾਰਮ ਦਫ਼ਤਰਾਂ ਦੀ ਫਾਈਲਾਂ ‘ਚ ਹੀ ਬੰਦ ਪਈਆਂ ਹਨ। ਸੰਧਵਾਂ ਨੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਹੀ ਕਿਸਾਨਾਂ ਅਤੇ ਵਾਤਾਵਰਨ ਪ੍ਰਤੀ ਚਿੰਤਤ ਹੈ ਤਾਂ 2500 ਪ੍ਰਤੀ ਏਕੜ ਦਾ ਮੁਆਵਜ਼ਾ ਸਾਰੇ ਯੋਗ ਕਿਸਾਨਾਂ ਨੂੰ ਮੁਹੱਈਆ ਕਰਵਾਏ ਅਤੇ ਲੋੜੀਂਦੇ ਸੰਦ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button