Breaking NewsD5 specialEntertainmentNews

ਬਾਲੀਵੁੱਡ ਸਿਤਾਰਿਆਂ ‘ਚ ਕੋਰੋਨਾ ਦਾ ਕਹਿਰ, ਹੁਣ ਅਸ਼ੀਸ਼ ਵਿਦਿਆਰਥੀ ਦੀ ਰਿਪੋਰਟ ਆਈ ਪੌਜ਼ੀਟਿਵ

ਮੁੰਬਈ : ਬਾਲੀਵੁੱਡ ਦੇ ਕਈ ਸਿਤਾਰੇ ਇਨ੍ਹੀ ਦਿਨੀਂ ‘ਚ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ। ਜਿਸ ‘ਚ ਰਣਬੀਰ ਕਪੂਰ,ਸੰਜੇ ਲੀਲਾ ਭੰਸਾਲੀ,ਮਨੋਜ ਵਾਜਪਾਈ ਤੋਂ ਬਾਅਦ ਹੁਣ ਅਦਾਕਾਰ ਅਸ਼ੀਸ਼ ਵਿਦਿਆਰਥੀ ਵੀ ਕੋਵਿਡ-19 ਪੌਜ਼ੀਟਿਵ ਪਾਏ ਗਏ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਇੱਕ ਵੀਡੀਓ ਸ਼ੇਅਰ ਕਰ ਆਪਣੇ ਕੋਰੋਨਾ ਪੌਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ।

ਸਿੰਘੂ ਬਾਰਡਰ ‘ਤੇ ਅਨੋਖੀ ਚੀਜ਼ ਲੈਕੇ ਪਹੁੰਚੇ ਨੌਜਵਾਨ, ਦਿੱਲੀ ਦੇ ਲੋਕ ਰਹਿ ਗਏ ਹੈਰਾਨ, ਦੇਖਣ ਪਹੁੰਚ ਰਹੇ ਨੇ ਲੋਕ!

ਦੱਸ ਦਈਏ ਕਿ ਅਸ਼ੀਸ਼ ਇਸ ਸਮੇਂ ਦਿੱਲੀ ਸਥਿਤ ਸਾਕੇਤ ਦੇ ਮੈਕਸ ਹਸਪਤਾਲ ‘ਚ ਦਾਖਲ ਹੈ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰ ਕਿਹਾ ਸੀ ‘ਨਮਸ਼ਕਾਰ ਬੰਧੂ,ਕੱਲ ਥੋੜੀ ਜਿਹੀ ਹਰਾਰਤ ਮਹਿਸੂਸ ਹੋਈ।ਕੋਰੋਨਾ ਦਾ ਟੈਸਟ ਕਰਵਾਇਆ ਜੋ ਕਿ ਪੌਜ਼ੀਟਿਵ ਆਇਆ। ਹੁਣ ਮੈਂ ਦਿੱਲੀ ਦੇ ਹਸਪਤਾਲ ‘ਚ ਦਾਖਲ ਹੋਣ ਜਾ ਰਿਹਾ ਹਾਂ, ਵੈਸੇ ਤਾਂ ਸਭ ਠੀਕ ਹੈ ਪਰ ਜੋ ਵੀ ਵਿਅਕਤੀ ਪਿਛਲੇ ਦਿਨਾਂ ‘ਚ ਮੇਰੇ ਸੰਪਰਕ ‘ਚ ਆਇਆ ਹੈ ਚਾਹੇ ਉਹ ਵਾਰਾਣਸੀ ‘ਚ ਜਾਂ ਦਿੱਲੀ ‘ਚ ਜਾਂ ਫਿਰ ਮੁੰਬਈ ‘ਚ,ਉਹ ਆਪਣਾ ਕੋਵਿਡ-19 ਦਾ ਟੈਸਟ ਕਰਵਾ ਲੈਣ, ਮੈਂ ਠੀਕ ਹਾਂ,ਅਸਲੀ ਦੁਨੀਆ ‘ਚ ਸਵਾਗਤ ਹੈ,ਖਿਆਲ ਰੱਖਿਓ’।

ਤਾਮਿਲਨਾਡੂ ਪੁਲਿਸ ਨੇ ਕਿਸਾਨਾਂ ਦਾ ਕੀਤਾ ਆਹ ਹਾਲ ! ਕਿਸਾਨਾਂ ਦੇ ਪ੍ਰਧਾਨ ਨੇ ਲਾ ਲਿਆ ਫੋਨ ! ਹੋਏ ਵੱਡੇ ਖੁਲਾਸੇ !

ਇਸ ਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ 90 ਦੇ ਦਸ਼ਕ ‘ਚ ਦਿੱਲੀ ਦੇ ਹਸਪਤਾਲ ‘ਚ ਐਟਰੋਸਕੋਪਿਕ ਸਰਜਰੀ ਦੇ ਲਈ ਦਾਖਲ ਹੋਏ ਸੀ।ਅੱਗੇ ਅਸ਼ੀਸ਼ ਨੇ ਕਿਹਾ-‘ਮੈਨੂੰ ਨਹੀਂ ਪਤਾ ਕਿ ਇਹ ਸੰਕਰਮਣ ਮੈਨੂੰ ਕਿੱਥੋਂ ਹੋਇਆ। ਮੈਂ ਵਾਰਾਣਸੀ ‘ਚ ਸ਼ੂਟਿੰਗ ਕਰ ਰਿਹਾ ਸੀ,ਮੁੰਬਈ ‘ਚ,ਦਿੱਲੀ ‘ਚ,ਮੈਂ ਸਾਵਧਾਨ ਰਹਿੰਦਾ ਸੀ ਪਰ ਫਿਰ ਵੀ ਹੋ ਗਿਆ।ਇਸ ਲਈ ਤੁਸੀਂ ਵੀ ਸਾਵਧਾਨ ਰਹੋ’।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button