Breaking NewsD5 specialNewsPoliticsPress ReleasePunjabTop News

ਵੜਿੰਗ ਨੇ ਪਟਿਆਲਾ ਵਿੱਚ ਹੋਈ ਘਟਨਾ ਦੀ ਨਿਖੇਧੀ ਕੀਤੀ

ਸਰਕਾਰ 'ਤੇ ਹਰ ਫਰੰਟ 'ਤੇ ਫੇਲ ਹੋਣ ਦਾ ਦੋਸ਼ ਲਾਇਆ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਘਟਨਾ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਕਿਸੇ ਵੀ ਕੀਮਤ ’ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ, ਸੂਬਾ ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਮਨ-ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਵਿੱਚ ਨਾਕਾਮ ਰਹੀ ਹੈ।

Punjab Power Crisis Today : ਬਿਜਲੀ ਮੰਤਰੀ Harbhajan Singh ਨੇ ਦਿੱਤੀ ਖੁਸ਼ਖ਼ਬਰੀ? ਕੱਟਾਂ ਨੇ ਲੋਕਾਂ ਦੇ ਕੱਢੇ ਵੱਟ

ਪਟਿਆਲਾ ਵਿੱਚ ਖੁੱਲ੍ਹੇਆਮ ਤਲਵਾਰਾਂ ਨਾਲ ਲੋਕਾਂ ਦਾ ਆਹਮੋ-ਸਾਹਮਣੇ ਹੋਣਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਅਤੇ ਇਹ ਸਭ ਕੁਝ ਸਰਕਾਰ ਦੀ ਸਥਿਤੀ ਨੂੰ ਸੰਭਾਲਣ ਵਿੱਚ ਅਸਮਰੱਥਾ ਕਾਰਨ ਵਾਪਰਿਆ ਹੈ। ਜਿਨ੍ਹਾਂ ਨੇ ਇਸ ਘਟਨਾ ਪਿੱਛੇ ਪੰਜਾਬ ਵਿਚ ਸ਼ਾਂਤੀ ਦਾ ਮਾਹੌਲ ਖਰਾਬ ਕਰਨ ਦੀ ਕੋਈ ਵੱਡੀ ਸਾਜ਼ਿਸ਼ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ।

Amritsar Farmers Protest : ਕਿਸਾਨਾਂ ਨੇ ਪਵਾਈਆਂ ਬਿਜਲੀ ਮੰਤਰੀ ਦੀਆਂ ਭਾਜੜਾਂ, ਕੋਠੀ ਦੇ ਬਾਹਰ ਪਾ ਲਿਆ ਘੇਰਾ

ਵੜਿੰਗ ਨੇ ਕਿਹਾ ਕਿ ਇਹ ਪੁਲਿਸ ਅਤੇ ਸੂਬੇ ਦੇ ਖੁਫੀਆ ਵਿੰਗ ਦੀ ਨਾਕਾਮੀ ਹੈ, ਜੋ ਕਿ ਸਥਿਤੀ ਦਾ ਅੰਦਾਜ਼ਾ ਨਹੀਂ ਲਗਾ ਸਕੇ ਜਾਂ ਫਿਰ ਸੂਬੇ ‘ਚ ਅਨਿਸ਼ਚਿਤਤਾ ਪੈਦਾ ਕਰਨ ਪਿੱਛੇ ਇਸ ਸਰਕਾਰ ਦਾ ਕੋਈ ਖਾਸ ਹਿੱਤ ਹੈ ਅਤੇ ਇਸੇ ਲਈ ਕਿਸੇ ਨੇ ਵੀ ਪਹਿਲਾਂ ਤੋਂ ਕੋਈ ਸਾਵਧਾਨੀ ਨਹੀਂ ਵਰਤੀ ਤੇ ਕਦਮ ਨਹੀਂ ਚੁੱਕੇ ਗਏ ਅਤੇ ਸਥਿਤੀ ਨੂੰ ਹਿੰਸਕ ਹੋਣ ਦਿੱਤਾ ਗਿਆ।

Power Crisis ’ਤੇ ਵੱਡਾ ਫੈਸਲਾ! ਪੁਲਿਸ ਨਾਲ ਖਹਿਬੜੇ ਕਿਸਾਨ, ਲੱਥੀਆਂ ਪੱਗਾਂ | D5 Channel Punjabi

ਉਨ੍ਹਾਂ ਕਿਹਾ ਕਿ ਸ਼ਾਇਦ ਸੂਬਾ ਸਰਕਾਰ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣਾ ਚਾਹੁੰਦੀ ਹੈ, ਕਿਉਂਕਿ ‘ਆਪ’ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ‘ਤੇ ਫੇਲ੍ਹ ਹੋ ਚੁੱਕੀ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਹੈ ਕਿ ਕਿਉਂਕਿ ਭਗਵੰਤ ਮਾਨ ਦੀ ਥਾਂ ਪੰਜਾਬ ਦਾ ਸਭ ਕੁਝ ਤੁਹਾਡੇ ਕੰਟਰੋਲ ਚ ਹੈ, ਅਜਿਹੇ ‘ਚ ਆਪਣੀ ਹਉਮੈ ਨੂੰ ਸ਼ਾਂਤ ਕਰਨ ਲਈ ਲੋਕਾਂ ‘ਤੇ ਝੂਠੇ ਕੇਸ ਦਰਜ ਕਰਨ ਦੀ ਬਜਾਏ ਪੰਜਾਬ ਪੁਲਸ ਨੂੰ ਆਪਣਾ ਕੰਮ ਕਰਨ ਦਿਓ।

Patiala ’ਚ Shiv Sena ਵਾਲੇ ਤੇ Sikhs ’ਚ ਹੋਏ ਟਾਕਰੇ, Police ਨੂੰ ਵੀ ਚਾੜਤਾ ਰਗੜਾ | D5 Channel Punjabi

ਉਨ੍ਹਾਂ ਨੂੰ ਭਰੋਸਾ ਹੈ ਕਿ ਜੇਕਰ ਪੰਜਾਬ ਪੁਲਿਸ ਨੂੰ ਪੇਸ਼ੇਵਰ ਤਰੀਕੇ ਨਾਲ ਕੰਮ ਕਰਨ ਦਿੱਤਾ ਜਾਵੇ ਅਤੇ ਹੋਰ ਕੰਮਾਂ ਲਈ ਨਾ ਵਰਤਿਆ ਜਾਵੇ, ਤਾਂ ਅਜਿਹੀ ਸਥਿਤੀ ਪੈਦਾ ਨਹੀਂ ਹੋਵੇਗੀ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹਰ ਕੀਮਤ ’ਤੇ ਬਰਕਰਾਰ ਰੱਖਣ।

Patiala ’ਚ ਹੋਏ ਕਾਂਡ ਦੀ ਅਸਲ ਸੱਚਾਈ! ਘਟਨਾ ’ਚ ਆਹ ਬੰਦਿਆਂ ਦਾ ਹੈ ਹੱਥ? | D5 Channel Punjabi

ਵੜਿੰਗ ਨੇ ਕਿਹਾ ਕਿ ਬਾਹਰਲੇ ਲੋਕ ਪੰਜਾਬ ਅਤੇ ਪੰਜਾਬੀਆਂ ਲਈ ਸ਼ਾਂਤੀ ਦੀ ਕੀਮਤ ਨਹੀਂ ਸਮਝ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤੀ ਦੀ ਕੀਮਤ ਜਾਣਦੇ ਹਾਂ, ਕਿਉਂਕਿ ਅਸੀਂ ਇਸ ਲਈ ਹਾਲਾਤਾਂ ਨੂੰ ਬਰਦਾਸ਼ਤ ਕੀਤਾ ਹੈ ਅਤੇ ਅਸੀਂ ਮੁਸ਼ਕਿਲ ਨਾਲ ਹਾਸਲ ਕੀਤੀ ਇਸ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਵਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button