Breaking NewsIndiaNews

ਬਾਰਿਸ਼ ਤੇ ਬਰਫਬਾਰੀ ਕਰਕੇ ਤਾਪਮਾਨ ‘ਚ ਕਾਫੀ ਗਿਰਾਵਟ

ਨਵੀਂ ਦਿੱਲੀ : ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਾਰਿਸ਼ ਤੇ ਬਰਫਬਾਰੀ ਕਰਕੇ ਤਾਪਮਾਨ ‘ਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਬਾਰਿਸ਼ ਕਾਰਨ ਦਿੱਲੀ ਦੀ ਹਵਾ ‘ਚ ਵੀ ਕੁਝ ਸੁਧਾਰ ਹੋਇਆ ਹੈ। ‘ਬੇਹੱਦ ਖ਼ਰਾਬ’ ਹਵਾ ਦੀ ਗੁਣਵੱਤਾ ਹੁਣ ‘ਸਧਾਰਨ’ ‘ਚ ਦਰਜ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ ਅੱਜ ਵੀ ਸਾਰਾ ਦਿਨ ਬਾਰਿਸ਼ ਹੋਣ ਦਾ ਅਨੁਮਾਨ ਹੈ। ਵਿਭਾਗ ਵੱਲੋਂ ਦਿੱਲੀ ਦਾ ਤਾਪਮਾਨ 13 ਡਿਗਰੀ ਦਰਜ ਕੀਤਾ ਗਿਆ ਹੈ।

Read Also ਅਗਲੇ ਤਿੰਨ ਦਿਨ ਇਨ੍ਹਾਂ 5 ਰਾਜਾਂ ‘ਚ ਹੋ ਸਕਦੀ ਹੈ ਭਾਰੀ ਬਾਰਿਸ਼

ਜਿੱਥੇ ਬਾਰਿਸ਼ ਨੇ ਹਵਾ ਦੀ ਗੁਣਵੱਤਾ ‘ਚ ਸੁਧਾਰ ਕੀਤਾ ਹੈ, ਉੱਥੇ ਹੀ ਆਮ ਲੋਕਾਂ ਨੂੰ ਆਉਣ-ਜਾਣ ‘ਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਕਈ ਥਾਂਵਾਂ ‘ਤੇ ਪਾਣੀ ਭਰ ਜਾਣ ਕਾਰਨ ਇੱਕ ਵਾਰ ਫੇਰ ਪ੍ਰਸਾਸ਼ਨ ਦੀ ਪੋਲ ਖੁੱਲ੍ਹ ਗਈ। ਉਧਰ ਇਸ ਮੀਂਹ ਨੇ ਕਈ ਖੇਤਰਾਂ ‘ਚ ਕਿਸਾਨਾਂ ਦੇ ਚਿਹਰੇ ‘ਤੇ ਮੁਸਕੁਰਾਹਟ ਲਿਆਂਦੀ ਹੈ। ਇਸ ਮੀਂਹ ਦਾ ਫਸਲ ਨੂੰ ਕਾਫੀ ਫਾਇਦਾ ਹੋਵੇਗਾ ਪਰ ਜਿਨ੍ਹਾਂ ਜ਼ਿਲ੍ਹਿਆਂ ‘ਚ ਲੋੜ ਤੋਂ ਜ਼ਿਆਦਾ ਮੀਂਹ ਤੇ ਗੜ੍ਹੇਮਾਰੀ ਹੋਈ ਹੈ, ਉਸ ਨਾਲ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਕਣਕਾਂ ਤੋਂ ਇਲਾਵਾ ਇਸ ਬਾਰਿਸ਼ ਨਾਲ ਸਰ੍ਹੋਂ ਦੀ ਫਸਲ ਨੂੰ ਖਾਸਾ ਨੁਕਸਾਨ ਹੈ।

ਬੀਤੇ ਦਿਨੀਂ ਪੰਜਾਬ ਦੇ ਮਲੇਰਕੋਟਲਾ ‘ਚ ਭਾਰੀ ਗੜ੍ਹੇਮਾਰੀ ਨੇ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਉਧਰ ਮੱਧ ਪ੍ਰਦੇਸ਼ ‘ਚ ਵੀ ਗੜ੍ਹੇਮਾਰੀ ਨਾਲ ਹਾੜੀ ਦੀ ਫਸਲ ਨੂੰ ਨੁਕਾਸਨ ਹੋ ਸਕਦਾ ਹੈ। ਹਿਮਾਚਲ ‘ਚ ਹੋਈ ਬਰਫਬਾਰੀ ਦਾ ਨਜ਼ਾਰਾ ਦੇਖਣ ਵਾਲਾ ਸੀ। ਸੈਲਾਨੀਆਂ ਨੇ ਇਸ ਬਰਫਬਾਰੀ ਨੂੰ ਜਿੱਥੇ ਖੂਬ ਐਂਜੁਆਏ ਕੀਤਾ, ਉਥੇ ਹੀ ਇਸ ਬਰਫਬਾਰੀ ਨੇ ਸਥਾਨਕ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਠੰਢ ਦੇ ਵਧਣ ਨਾਲ ਲੋਕਾਂ ਨੂੰ ਅੱਗ ਦਾ ਸਹਾਰਾ ਲੈਣਾ ਪੈ ਰਿਹਾ ਹੈ। ਮੌਸਮ ਦੇ ਖ਼ਰਾਬ ਹੋਣ ਕਾਰ ਕੁਝ ਟ੍ਰੇਨਾਂ ਵੀ ਦੇਰੀ ਨਾਲ ਚਲ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button