Breaking NewsD5 specialNewsPoliticsPunjab

‘ਸੁਮੇਧ ਸੈਣੀ ਦੀ ਮਦਦ ਕਰਨ ਤੇ ਸੁਖਬੀਰ ਪ੍ਰਧਾਨਗੀ ਤੋਂ ਦੇਵੇ ਅਸਤੀਫਾ’

ਚੰਡੀਗੜ੍ਹ : ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ-ਸਭਾ ਅਕਾਲ਼ੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ,ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਸੈਂਕੜੇ ਸਿੱਖਾਂ ਤੇ ਸਿੱਖ ਗੱਭਰੂਆਂ ਤੇ ਅਣ-ਮਨੁੱਖੀ ਤਸ਼ੱਦਦ ਢਾਹੁਣ ਅਤੇ ਝੂਠੇ ਮੁਕਾਬਲਿਆਂ ‘ਚ ਸ਼ਹੀਦ ਕਰਨ ਲਈ ਜ਼ੁੰਮੇਵਾਰ ਸੁਮੇਧ ਸੈਣੀ ਸਾਬਕਾ ਡੀਜੀਪੀ ਦੀ ਮਦਦ, ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਿੱਧੇ-ਅਸਿੱਧੇ ਤੌਰ ਤੇ ਕਰ ਰਿਹਾ ਹੈ।

Exclusive-ਇਨ੍ਹਾ ਨੂੰ DC ‘ਤੇ SSP ਦਾ ਨਹੀਂ ਹੈ ਡਰ? ਕਾਰਵਾਈ ਤੋਂ ਬਾਅਦ ਫਿਰ ਸ਼ੁਰੂ ਹੋਇਆ ਨਜ਼ਾਇਜ ਦਾਰੂ ਦਾ ਧੰਦਾ!

ਜਿਸ ਖਿਲਾਫ ਪਰਚਾ ਦਰਜ 29 ਸਾਲਾਂ ਬਾਅਦ ਥਾਣਾ ਮਟੌਰ ਦੀ ਪੁਲਿਸ ਨੇ ਦਰਜ਼ ਕੀਤਾ ਹੈ। ਉਨ੍ਹਾਂ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਬਾਦਲਾਂ ਤੇ ਸਿੱਧੇ ਨਿਸ਼ਾਨੇ ਲਾਂਉਦਿਆਂ ਉਕਤ ਉਚ ਅਕਾਲੀ ਲੀਡਰਸ਼ਿਪ ਨੇ ਮੰਗ ਕੀਤੀ ਕਿ ਸੁਖਬੀਰ ਸਿੰਘ ਬਾਦਲ ਨੈਤਿਕ ਅਧਾਰ ਤੇ ਪ੍ਰਧਾਨਗੀ ਤੋਂ ਅਸਤੀਫਾ ਦੇਵੇ। ਜਿਸ ਦੀ ਸ਼ਹਿ ਤੇ ਸੁਮੇਧ ਸੈਣੀ ਦੀ ਜਮਾਨਤ ਕਰਵਾਉਣ ਲਈ, ਪਾਰਟੀ ਦੇ ਕਨੂੰਨੀ ਵਿੰਗ ਦੇ ਮੁੱਖੀ ਐਡਵੋਕੇਟ ਸਤਨਾਮ ਸਿੰਘ ਕਲੇਰ ਚੀਫ ਸਿੱਖ ਗੁਰਦਵਾਰਾ ਜੁਡੀਸ਼ੀਅਲ ਕਮਿਸ਼ਨ ਤੇ ਉਸ ਦੇ ਬੇਟੇ ਅਰਸ਼ਦੀਪ ਸਿੰਘ ਕਲੇਰ ਮਾਣਯੋਗ ਅਦਾਲਤ ‘ਚ ਪੇਸ਼ ਹੋਏ ਹਨ।

Sidhu ਦੀ ਧੀ ਦੇ ਚਾਰੇ ਪਾਸੇ ਚਰਚੇ, ਆਹ ਵੇਖੋ ਪੁੱਤਾਂ ਨਾਲੋਂ ਘੱਟ ਨੀ ਧੀਆਂ, Tractor ਦੀ ਕੱਢੀ ਧੁੱਕੀ

ਢੀਂਡਸਾ, ਰਵੀਇੰਦਰ ਸਿੰਘ,ਬ੍ਰਹਮਪੁਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਿਰਪੱਖ ਸੋਚ ਵਾਲਾ ਐਡਵੋਕੇਟ,ਸਿੱਖ ਗੁਰਦਵਾਰਾ ਕਮਿਸ਼ਨ ਦਾ ਮੁੱਖੀ ਨਿਯੁਕਤ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸਿੱਖ ਕੌਮ ਦੇ ਵਕਾਰ ਨੂੰ ਮੱਦੇਨਜ਼ਰ ਰੱਖਦਿਆਂ ਸ੍ਰੀ ਅਕਾਲ ਤੱਖਤ ਸਾਹਿਬ ਦੇ ਜੱਥੇਦਾਰ ਬਾਦਲਾਂ ਤੋਂ ਸਪਸ਼ਟੀਕਰਨ ਲੈਣ ਜੋ ਚਿੱਟੇ ਦਿਨ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵੀ ਜ਼ੋਰ ਦਿੱਤਾ ਕਿ ਉਹ ਸੁਮੇਧ ਸੈਣੀ ਦੇ ਹੱਕ ‘ਚ ਭੁਗਤੇ ਉਕਤ ਵਕੀਲਾਂ ਸਬੰਧੀ ਸਥਿਤੀ ਸਪਸ਼ਟ ਕਰਦਿਆਂ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਮੰਗਣ ਜੋ ਸਿੱਖ ਕੌਮ ਦਾ ਵਕਾਰ ਮਿੱਟੀ ਚ ਰੋਲਣ ਲਈ ਜ਼ੁੰਮੇਵਾਰ ਹੈ।

CM Captain Amarinder Singh LIVE | ਮੁੱਖ ਮੰਤਰੀ ਕੈਪਟਨ ਨੇ ਸਕੂਲੀ ਬੱਚਿਆਂ ਲਈ ਕੀਤਾ ਵੱਡਾ ਐਲਾਨ

ਉਕਤ ਸੀਨੀਅਰ ਅਕਾਲੀ ਲੀਡਰਸ਼ਿਪ ਨੇ ਸੁਮੇਧ ਸੈਣੀ ਤੇ ਬਾਦਲਾਂ ਖਿਲਾਫ ਆਰ-ਪਾਰ ਦੀ ਲੜਾਈ ਵਿੱਢਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ,ਬਹਿਬਲ ਕਲਾਂ ਗੋਲੀ ਕਾਂਡ ਲਈ ਜ਼ੁੰਮੇਵਾਰ ਹਨ। ਜਿਥੇ ਸ਼ਾਂਤਮਈ ਰੋਸ ਧਰਨੇ ਤੇ ਬੈਠੀ ਸਿੱਖ ਸੰਗਤ ਤੇ ਗੋਲੀ ਉਸ ਸਮੇਂ ਦੀ ਬਾਦਲ ਹਕੂਮਤ ਦੇ ਹੁਕਮਾਂ ਤੇ ਪੁਲਸ ਵੱਲੋਂ ਚਲਾਈ ਗਈ, ਜਿਸਦੇ ਸਿੱਟੇ ਵਜੋਂ ਦੋ ਸਿੱਖ ਗੱਭਰੂ ਸ਼ਹੀਦ ਹੋ ਗਏ। ਇਸ ਘਟਨਾਂ ਸਮੇਂ ਸੁਮੇਧ ਸੈਣੀ ਡੀਜੀਪੀ ਪੰਜਾਬ ਸੀ।ਉਕਤ ਅਕਾਲੀ ਆਗੂਆਂ ਸਾਂਝੇ ਬਿਆਨ ‘ਚ ਮੰਗ ਕੀਤੀ ਕਿ ਸਿੱਖ ਕੌਮ ਨੂੰ ਇਨਸਾਫ ਦਵਾਉਣ ਲਈ ਇਮਾਨਦਾਰ ਅਫਸਰਾਂ ਦੀ ਸਿੱਟ ਸੁਮੇਧ ਸੈਣੀ ਖਿਲਾਫ ਬਣਾਈ ਜਾਵੇ ਤਾਂ ਜੋ ਝੂਠੇ ਮੁਕਾਬਲਿਆਂ ਦੇ ਦੋਸ਼ੀ ਬੇਨਾਬ ਹੋ ਸਕਣ।

Big Breaking-ਜ਼ਮਾਨਤ ਬਾਰੇ ਫੈਸਲਾ ਆਉਣ ਤੋਂ ਪਹਿਲਾਂ ਹੀ ਸਾਬਕਾ DGP ਸੈਣੀ ਨੂੰ ਵੱਡਾ ਝਟਕਾ! D5 Channel Punjabi

ਜਿਸ ਤੇ ਦੋਸ਼ ਹੈ ਕਿ ਇਸ ਨੇ ਸਿੱਖ ਬੜੀ ਬੇਰਹਿਮੀ ਨਾਲ ਮਾਰੇ ਪਰ ਸਿੱਖ ਵਿਰੋਧੀ ਤਾਕਤਾਂ ਨਾਲ ਚੰਗੇ ਸਬੰਧ ਹੋਣ ਕਰਕੇ,ਉਹ ਹੁਣ ਤੱਕ ਬਚਦਾ ਆ ਰਿਹਾ ਹੈ। 29 ਸਾਲਾਂ ਬਾਅਦ ਸੈਣੀ ਖਿਲਾਫ ਪਰਚਾ ਦਰਜ ਹੋਣ ਕਰਕੇ ਅਕਾਲੀ ਆਗੂਆਂ ਨੇ ਫਾਸਟ ਟਰੈਕ ਅਦਾਲਤਾਂ ‘ਚ ਕੇਸ ਚਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਰੋਜ਼ਾਨਾ ਸੁਣਵਾਈ ਨਾਲ ਜਲਦ ਫੈਸਲਾ ਹੋਣ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਨਿਆਂ ਮਿਲ ਸਕੇਗਾ ਜੋ 30-30 ਸਾਲਾਂ ਤੋਂ ਉਡੀਕ ਕਰ ਰਹੇ ਹਨ। ਉਨ੍ਹਾਂ ਬਾਦਲਾਂ ਦੇ ਰਾਜਸੀ ਕਿਰਦਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਨਾ ਸੌਦਾ-ਸਾਧ ਦੀਆਂ ਵੋਟਾਂ ਲੈਣ ਲਈ ਤਖਤਾਂ ਦੇ ਜੱਥੇਦਾਰ ਚੰਡੀਗੜ੍ਹ ਸਰਕਾਰ ਕੋਠੀ ਸੱਦ ਕੇ ਸਿੱਖ ਇਤਿਹਾਸ ਕਲੰਕਤ ਕਰਦੇ ਹੋਏ ਬਿਨ੍ਹਾਂ ਪੇਸ਼ੀ ਉਸ ਦੀ ਸਜ਼ਾ ਮਾਫ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button